ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 28 ਮਈ – ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਚੋਂ ਇੱਕ ਹਨ। ਹਾਲਾਂਕਿ ਦੋਵੇਂ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਦੱਸਿਆ ਜਾ ਰਿਹਾ ਹੈ ਕਿ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਨੇ ਮੁੰਬਈ ‘ਚ ਇਕ ਆਲੀਸ਼ਾਨ ਅਪਾਰਟਮੈਂਟ ਖਰੀਦਿਆ ਹੈ, ਜਿਸ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।
ਹਿੰਦੁਸਤਾਨ ਟਾਈਮਜ਼ ਨੇ IndexTap.com ‘ਤੇ ਆਧਾਰਿਤ ਇਕ ਰਿਪੋਰਟ ‘ਚ ਦੱਸਿਆ ਕਿ ਸ਼ਾਹਿਦ ਕਪੂਰ ਅਤੇ ਪਤਨੀ ਮੀਰਾ ਕਪੂਰ ਨੇ ਮੁੰਬਈ ਦੇ ਵਰਲੀ ਇਲਾਕੇ ‘ਚ ਇਕ ਆਲੀਸ਼ਾਨ ਅਪਾਰਟਮੈਂਟ ਖਰੀਦਿਆ ਹੈ, ਜੋ ਓਬਰਾਏ 360 ਵੈਸਟ ਪ੍ਰੋਜੈਕਟ ਦਾ ਹਿੱਸਾ ਹੈ। ਇਸ ਅਪਾਰਟਮੈਂਟ ਦੀ ਕੀਮਤ ਲਗਭਗ 59 ਕਰੋੜ ਰੁਪਏ ਹੈ। ਇਹ 5,395 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਤਿੰਨ ਪਾਰਕਿੰਗ ਸਥਾਨ ਹਨ।
ਸ਼ਾਹਿਦ-ਮੀਰਾ ਨੇ ਇਸੇ ਮਹੀਨੇ ਕਰਵਾਈ ਰਜਿਸਟ੍ਰੇਸ਼ਨ
ਖਬਰਾਂ ਮੁਤਾਬਕ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਨੇ 24 ਮਈ 2024 ਨੂੰ ਆਪਣੇ ਅਪਾਰਟਮੈਂਟ ਨੂੰ ਰਜਿਸਟਰਡ ਕਰਵਾਇਆ ਸੀ। ਇਸ ਦੇ ਨਾਲ ਹੀ ਜੋੜੇ ਨੇ 1.75 ਕਰੋੜ ਰੁਪਏ ਦੀ ਸਟੈਂਪ ਡਿਊਟੀ ਵੀ ਅਦਾ ਕੀਤੀ ਹੈ। ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦਾ ਇਹ ਅਪਾਰਟਮੈਂਟ ਓਬਰਾਏ ਰਿਐਲਟੀ ਦੁਆਰਾ ਬਣਾਈ ਗਈ ਬਿਲਡਿੰਗ ਦੀ ਉਪਰਲੀ ਮੰਜ਼ਿਲ ‘ਤੇ ਸਥਿਤ ਹੈ। ਜੋੜੇ ਨੇ ਇਸ ਨੂੰ ਚੰਦਕ ਰੀਅਲਟਰਜ਼ ਪ੍ਰਾਈਵੇਟ ਲਿਮਟਿਡ ਤੋਂ ਖਰੀਦਿਆ ਹੈ।
ਸ਼ਾਹਿਦ ਕਪੂਰ ਨੇ ਸਾਲ 2018 ਵਿੱਚ ਖਰੀਦਿਆ ਸੀ ਇੱਕ ਅਪਾਰਟਮੈਂਟ
ਇਸ ਤੋਂ ਪਹਿਲਾਂ ਸਾਲ 2018 ‘ਚ ਸ਼ਾਹਿਦ ਕਪੂਰ ਨੇ ਇਸੇ ਬਿਲਡਿੰਗ ‘ਚ 8,281 ਵਰਗ ਫੁੱਟ ਦਾ ਅਪਾਰਟਮੈਂਟ ਖਰੀਦਿਆ ਸੀ, ਜਿਸ ਲਈ ਉਨ੍ਹਾਂ ਨੇ 55.60 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਇਸ ਦੇ ਨਾਲ ਹੀ 2.91 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਗਈ।
ਸ਼ਾਹਿਦ ਕਪੂਰ ਦਾ ਵਰਕ ਫਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਿਦ ਕਪੂਰ ਨੂੰ ਆਖਰੀ ਵਾਰ ਫਿਲਮ ‘ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ’ ‘ਚ ਦੇਖਿਆ ਗਿਆ ਸੀ, ਜਿਸ ‘ਚ ਉਨ੍ਹਾਂ ਨਾਲ ਕ੍ਰਿਤੀ ਸੈਨਨ ਨੇ ਕੰਮ ਕੀਤਾ ਸੀ। ਹੁਣ ਉਹ ਜਲਦ ਹੀ ਐਕਸ਼ਨ-ਥ੍ਰਿਲਰ ਫਿਲਮ ‘ਦੇਵਾ’ ‘ਚ ਨਜ਼ਰ ਆਉਣਗੇ। ਫਿਲਮ ਤੋਂ ਉਨ੍ਹਾਂ ਦਾ ਲੁੱਕ ਵੀ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਸ਼ਾਹਿਦ ਕਪੂਰ ਕੋਲ ‘ਫਰਜ਼ੀ’ ਸੀਰੀਜ਼ ਦਾ ਸੀਜ਼ਨ 2 ਵੀ ਹੈ, ਜੋ ਬਹੁਤ ਜਲਦੀ OTT ‘ਤੇ ਆਵੇਗਾ