ਅੰਮ੍ਰਿਤਸਰ, 21 ਜੁਲਾਈ 2025 (ਪੰਜਾਬੀ ਖਬਰਨਾਮਾ ਬਿਊਰੋ ):- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਕਰਮਾ ਵਿਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵਿਸ਼ੇਸ਼ ਵਰਦੀਆਂ ਦਿੱਤੀਆਂ ਜਾਂਦੀਆਂ ਹਨ। ਇਸੇ ਕੜੀ ਤਹਿਤ ਇੱਕ ਵਾਰ ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਨਵੀਆਂ ਵਰਦੀਆਂ ਤਿਆਰ ਕਰਵਾ ਕੇ ਦਿੱਤੀਆਂ ਜਾ ਰਹੀਆਂ ਹਨ। ਇਹ ਪਹਿਲੀ ਵਾਰ ਹੋਵੇਗਾ ਕਿ ਸਾਰੇ ਸੇਵਾਦਾਰਾਂ ਨੂੰ ਦੋ ਰੰਗਾਂ ਦੇ ਚੋਲੇ ਦਿੱਤੇ ਜਾਣਗੇ। ਇੱਕ ਪੀਲੇ ਰੰਗ ਦੇ ਚੋਲੇ ਨਾਲ ਅਤੇ ਦੂਸਰਾ ਰੰਗ ਨੀਲੇ ਚੋਲੇ ਦੇ ਨਾਲ ਹੋਵੇਗਾ। ਪੀਲੇ ਚੋਲੇ ਦੇ ਨਾਲ ਨੀਲੀਆਂ ਦਸਤਾਰਾਂ ਤੇ ਨੀਲੇ ਚੋਲੇ ਦੇ ਨਾਲ ਪੀਲੀਆਂ ਦਸਤਾਰਾਂ ਸੇਵਾਦਾਰ ਸਜਾਉਣਗੇ | ਇਹ ਰੰਗ ਜਿੱਥੇ ਨਵੇਕਲੀ ਪਹਿਲ ਨੂੰ ਦਰਸਾਏਗਾ । ਉਥੇ ਹੀ ਸਾਰੇ ਸੇਵਾਦਾਰਾਂ ਨੂੰ ਦਿਨ ਵਾਰ ਸਬੰਧੀ ਜਾਣੂ ਕਰਵਾਇਆ ਜਾਵੇਗਾ ਕਿ ਕਿਸ ਦਿਨ ਕਿਹੜੇ ਰੰਗ ਦਾ ਚੋਲਾ ਪਹਿਣ ਕੇ ਡਿਊਟੀ `ਤੇ ਆਉਣਾ ਹੈ | ਚੋਲੇ ਤਿਆਰ ਹੋਣ ਤੋਂ ਬਾਅਦ ਇਹ ਰੰਗਾਂ ਦੀ ਜਾਣਕਾਰੀ ਸਬੰਧੀ ਦਿਨ ਵਾਰ ਵੀ ਤੈਅ ਕੀਤੇ ਜਾਣਗੇ। ਇਹ ਵੀ ਦੱਸਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ 250 ਦੇ ਕਰੀਬ ਸੇਵਾਦਾਰ 24 ਘੰਟੇ ਡਿਊਟੀ ਦਰਮਿਆਨ ਚਾਰ ਸ਼ਿਫਟਾਂ ‘ਚ ਡਿਊਟੀਆਂ ਨਿਭਾਉਂਦੇ ਹਨ। ਇਹਨਾਂ ਚੋਲਿਆਂ ਦੀ ਤਿਆਰੀ ਸਬੰਧੀ ਪ੍ਰਭਾਵ ਦੇਖਣ ਲਈ ਸੇਵਾਦਾਰਾਂ ਵੱਲੋਂ ਚੋਲੇ ਪਹਿਣ ਕੇ ਦੇਖੇਗਏ I ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ, ਪਰਿਕਰਮਾ ਦੇ ਮੈਨੇਜਰ ਸਤਨਾਮ ਸਿੰਘ ਝਬਾਲ ਆਦਿ ਮੌਜੂਦ ਸਨ।

ਸੰਖੇਪ:
ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰ ਹੁਣ ਨੀਲੇ ਤੇ ਪੀਲੇ ਚੋਲਿਆਂ ‘ਚ ਨਵੀਂ ਵਰਦੀ ਪ੍ਰਣਾਲੀ ਅਧੀਨ ਸੇਵਾ ਨਿਭਾਉਣਗੇ, ਡਿਊਟੀ ਦਿਨ ਅਨੁਸਾਰ ਰੰਗ ਨਿਰਧਾਰਤ ਹੋਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।