ਰੂਪਨਗਰ, 10 ਜੂਨ 2024 (ਪੰਜਾਬੀ ਖਬਰਨਾਮਾ) : ਟੈਰਾਸੀਸ ਪ੍ਰਾਇਵੇਟ ਸਰਵਿਸ ਲਿਮਟਿਡ ਅਧੀਨ ਸੇਵਾ ਕੇਂਦਰ ਰੂਪਨਗਰ ਦੇ ਕਰਮਚਾਰੀਆਂ ਵਲੋਂ ਅੱਜ ਸ਼ਹੀਦਾਂ ਦੇ ਸਰਤਾਜ ਪੰਜਵੇ ਗੁਰੂ ਸ੍ਰੀ ਗੁਰੂ ਅਰਜਣ ਦੇਵ ਜੀ ਦੀ ਸ਼ਹੀਦੀ ਦਿਨ ਨੂੰ ਮੁੱਖ ਰੱਖਦੇ ਹੋਏ ਮੁੱਖ ਸੜਕ ਡੀਸੀ ਦਫਤਰ ਰੂਪਨਗਰ ਅੱਗੇ ਛਬੀਲ ਲਗਾਈ ਗਈ ਜਿਸ ਵਿਚ ਸੇਵਾ ਕੇਂਦਰਾਂ ਮੁਲਾਜਮਾਂ ਵਲੋਂ ਠੰਡੇ ਮਿਠੇ ਪਾਣੀ ਦੀ ਸੇਵਾ ਕੀਤੀ ਗਈ।
ਇਸ ਮੌਕੇ ਸੇਵਾ ਕੇਂਦਰ ਮੈਨੇਜਰ ਕਮਲਜੀਤ ਸਿੰਘ ਬਹਿਲੂ, ਏ ਡੀ.ਐਮ ਗੁਰਤੇਜ ਸਿੰਘ ਤੇ ਰਵਿੰਦਰ ਸਿੰਘ, ਸੇਵਾ ਕੇਂਦਰ ਹੈਲਪ ਡੈਸਕ ਓਪਰੇਟਰ ਗਗਨਦੀਪ ਸਿੰਘ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਸੇਵਾ ਕੇਂਦਰ ਓਪਰੇਟਰ ਜਸਪਾਲ ਸਿੰਘ, ਜਤਿੰਦਰ ਸਿੰਘ, ਅਭਿਸ਼ੇਕ, ਸੁਰਜੀਤ ਸਿੰਘ, ਸਤਨਾਮ ਸਿੰਘ, ਮਨਮੋਹਨ ਸਿੰਘ, ਅਮਨਪ੍ਰੀਤ ਕੌਰ, ਮਨਦੀਪ ਕੌਰ, ਸੀਮਾ, ਰਮਨਦੀਪ ਕੌਰ, ਸਕਿਉਰਟੀ ਇੰਚਾਰਜ ਪਰਮਜੀਤ ਸਿੰਘ ਅਤੇ ਨਵਦੀਪ ਟੋਨੀ ਹਾਜ਼ਰ ਸਨ।