ਚੰਡੀਗੜ੍ਹ (ਪੰਜਾਬੀ ਖਬਰਨਾਮਾ) 22 ਮਈ : ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ (Kuljeet Singh Sandhu) ਆਪਣੀ ਸੁਰੱਖਿਆ ਲਈ ਖ਼ਤਰਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਇਸ ਸਬੰਧੀ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਇਸ ਸ਼ਿਕਾਇਤ ‘ਚ ਉਨ੍ਹਾਂ ਕਿਹਾ ਹੈ ਕਿ 19 ਮਈ ਨੂੰ ਪੰਜ ਵਿਅਕਤੀ ਉਨ੍ਹਾਂ ਘਰ ਦੇ ਬਾਹਰ ਆਏ ਤੇ ਉਨ੍ਹਾਂ ਨੂੰ ਧਮਕੀ ਦੇ ਕੇ ਗਏ ਹਨ।

ਸੰਧੂ ਨੇ ਅੱਗੇ ਦੇਖ ਲੈਣ ਲਈ ਵੀ ਕਿਹਾ ਹੈ। ਸੀਨੀਅਰ ਡਿਪਟੀ ਮੇਅਰ ਕੁਲਜੀਤ ਨੇ ਦੱਸਿਆ ਕਿ ਉਹ ਇੱਥੇ ਆਪਣੇ ਦੋ ਨਾਬਾਲਗ ਬੱਚਿਆਂ ਤੇ ਪਤਨੀ ਨਾਲ ਰਹਿੰਦੇ ਹਨ। ਪਰ ਹਰ ਰੋਜ਼ ਅਜਿਹੀਆਂ ਘਟਨਾਵਾਂ ਇੱਥੇ ਹੁੰਦੀਆਂ ਰਹਿੰਦੀਆਂ ਹਨ।

2022 ‘ਚ ਵੀ ਦਿੱਤੀ ਸੀ ਸ਼ਿਕਾਇਤ

ਕੁਲਜੀਤ ਸਿੰਘ ਨੇ ਦੱਸਿਆ ਕਿ 2022 ‘ਚ ਵੀ ਉਨ੍ਹਾਂ ਪੁਲਿਸ (Chandigarh Police) ਨੂੰ ਸ਼ਿਕਾਇਤ ਦਿੱਤੀ ਸੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਕੱਲ੍ਹ ਉਹ ਲੋਕ ਸਭਾ ਚੋਣਾਂ ਕਾਰਨ ਸਾਰਾ ਦਿਨ ਘਰੋਂ ਬਾਹਰ ਰਹਿੰਦੇ ਹਨ ਪਰ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੈ।

ਪੁਲਿਸ ਨੂੰ ਬੱਚਿਆਂ ਦੀ ਸੁਰੱਖਿਆ ਸਬੰਧੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਇਲਾਕੇ ‘ਚ ਨਾ ਤਾਂ ਪੁਲਿਸ ਵੱਲੋਂ ਕਿਸੇ ਕਿਸਮ ਦੀ ਗਸ਼ਤ ਕੀਤੀ ਜਾਂਦੀ ਹੈ ਅਤੇ ਨਾ ਹੀ ਇੱਥੇ ਕੋਈ ਬੀਟਬਾਕਸ ਬਣਾਇਆ ਗਿਆ ਹੈ।

ਲਾਇਸੈਂਸੀ ਹਥਿਆਰ ਵੀ ਪੁਲਿਸ ਕੋਲ

ਪੀੜਤ ਕੁਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਲਾਇਸੰਸੀ ਹਥਿਆਰ ਹੈ। ਪਰ ਚੋਣਾਂ ਕਾਰਨ ਉਹ ਵੀ ਥਾਣੇ ‘ਚ ਜਮ੍ਹਾਂ ਹੈ। ਇਸ ਕਾਰਨ ਉਹ ਆਪਣੀ ਸੁਰੱਖਿਆ ਨੂੰ ਖਤਰਾ ਮਹਿਸੂਸ ਕਰਦੇ ਹਨ। ਪੁਲਿਸ ਨੂੰ ਇਸ ਖੇਤਰ ਵਿੱਚ ਚੌਕਸੀ ਵਧਾਉਣੀ ਚਾਹੀਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।