26 ਸਤੰਬਰ 2024 : ਸਰਗੁਣ ਮਹਿਤਾ (Sargun Mehta) ਪੰਜਾਬੀ ਫ਼ਿਲਮ ਇੰਡਸਟਰੀ ਦੀ ਸੁਪਰ ਸਟਾਰ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਇੰਡਸਟਰੀ ਤੋਂ ਕੀਤੀ ਸੀ। ਉਨ੍ਹਾਂ ਨੇ ਫ਼ਿਲਮ ਨਿਰਮਾਤਾ ਵਜੋਂ ਸਫ਼ਲਤਾ ਹਾਸਿਲ ਕੀਤੀ ਹੈ। ਉਹ ਆਪਣੇ ਪਤੀ ਰਵੀ ਦੁਬੇ ਨਾਲ ਮੁੰਬਈ ਵਿਚ ਰਹਿੰਦੀ ਹੈ। ਪਰ ਜਦੋਂ ਸਰਗੁਣ ਮੁੰਬਈ ਰਹਿਣ ਆਈ ਤਾਂ ਉਨ੍ਹਾਂ ਨਾਲ ਇਕ ਡਰਾਉਣੀ ਘਟਨਾ ਵਾਪਰੀ।
ਇਸ ਘਟਨਾ ਨੂੰ ਉਹ ਅੱਜ ਤੱਕ ਆਪਣੇ ਦਿਮਾਗ ਵਿਚੋਂ ਨਹੀਂ ਕੱਢ ਸਕੀ। ਸ਼ੁਰੂ ਸ਼ੁਰੂ ਵਿਚ ਉਨ੍ਹਾਂ ਨੂੰ ਡਰ ਨਾਲ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਸੀ। ਆਓ ਜਾਣਦੇ ਹਾਂ ਕਿ ਸਰਗੁਣ ਨਾਲ ਕਿਹੜੀ ਡਰਾਉਣੀ ਘਟਨਾ ਵਾਪਰੀ।
ਸਰਗੁਣ ਮਹਿਤਾ ਨੇ ਇਸ ਗੱਲ ਦਾ ਖੁਲਾਸਾ ਇਕ ਪੌਡਕਾਸਟ ਵਿਚ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਨਵੀਂ ਨਵੀਂ ਮੁੰਬਈ ਆਈ ਸੀ ਤਾਂ ਮਲਾਡ ਦੇ ਇਕ ਘਰ ਵਿਚ ਰਹਿੰਦੀ ਸੀ। ਅਭਿਨੇਤਰੀ ਹੈਰਾਨ ਰਹਿ ਗਈ ਜਦੋਂ ਉਸ ਨੂੰ 1 BHK ਦੀ ਕੀਮਤ ‘ਤੇ 2 BHK ਘਰ ਮਿਲ ਰਿਹਾ ਸੀ। ਉਸ ਨੇ ਘੱਟ ਕੀਮਤ ਦੇਖ ਕੇ ਘਰ ਲੈ ਲਿਆ।