01 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- Trump Tariffs Impact : ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ ਲਗਾਏ ਗਏ 25% ਟੈਰਿਫ ਦਾ ਸਭ ਤੋਂ ਵੱਧ ਅਸਰ ਅਮਰੀਕਾ ‘ਤੇ ਪਵੇਗਾ। ਇਸ ਨਾਲ ਮਹਿੰਗਾਈ ਵਧੇਗੀ ਤੇ ਅਮਰੀਕੀ ਘਰਾਂ ਦਾ ਔਸਤ ਸਾਲਾਨਾ ਖਰਚ 2400 ਡਾਲਰ (ਲਗਪਗ 2.09 ਲੱਖ ਰੁਪਏ) ਵਧ ਸਕਦਾ ਹੈ। ਸਟੇਟ ਬੈਂਕ ਆਫ ਇੰਡੀਆ ਦੀ ਇਕ ਰਿਸਰਚ ਰਿਪੋਰਟ (SBI Research Report) ‘ਚ ਇਹ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਵਧਿਆ ਹੋਇਆ ਬੋਝ ਸਾਰੇ ਪਰਿਵਾਰਾਂ ‘ਤੇ ਬਰਾਬਰ ਨਹੀਂ ਪਵੇਗਾ। ਘੱਟ ਆਮਦਨ ਵਾਲੇ ਅਮਰੀਕੀ ਪਰਿਵਾਰਾਂ ਨੂੰ ਲਗਪਗ 1300 ਡਾਲਰ (1.13 ਲੱਖ ਰੁਪਏ) ਦਾ ਨੁਕਸਾਨ ਹੋ ਸਕਦਾ ਹੈ ਜੋ ਅਮੀਰ ਪਰਿਵਾਰਾਂ ਦੇ ਮੁਕਾਬਲੇ ਤਿੰਨ ਗੁਣਾ ਵੱਧ ਦਬਾਅ ਵਾਲਾ ਹੋਵੇਗਾ। ਦੂਜੇ ਪਾਸੇ, ਅਮੀਰ ਪਰਿਵਾਰਾਂ ਨੂੰ ਵੀ ਲਗਪਗ 5000 ਡਾਲਰ (4.37 ਲੱਖ ਰੁਪਏ) ਤੱਕ ਦਾ ਨੁਕਸਾਨ ਹੋ ਸਕਦਾ ਹੈ।

ਐਸਬੀਆਈ ਨੇ ਆਪਣੀ ਰਿਪੋਰਟ ‘ਚ ਸਾਫ਼ ਕੀਤਾ ਹੈ ਕਿ, “ਟਰੰਪ ਦੇ ਟੈਰਿਫ ਕਾਰਨ ਔਸਤ ਹਰ ਅਮਰੀਕੀ ਪਰਿਵਾਰ ਨੂੰ ਸ਼ਾਰਟ ਟਰਮ ‘ਚ ਲਗਪਗ 2400 ਡਾਲਰ, ਯਾਨੀ 2.09 ਲੱਖ ਰੁਪਏ ਦਾ ਨੁਕਸਾਨ ਹੋਵੇਗਾ।”

ਭਾਰਤ ਦੇ ਮੁਕਾਬਲੇ ਅਮਰੀਕਾ ਨੂੰ ਵਧ ਨੁਕਸਾਨ

ਐਸਬੀਆਈ ਨੇ ਆਪਣੀ ਰਿਪੋਰਟ ‘ਚ ਇਹ ਵੀ ਦੱਸਿਆ ਹੈ ਕਿ ਨਵਾਂ ਵਪਾਰਕ ਵਿਵਾਦ ਭਾਰਤ ਦੇ ਮੁਕਾਬਲੇ ਅਮਰੀਕਾ ਨੂੰ ਹੀ ਵੱਧ ਨੁਕਸਾਨ ਪਹੁੰਚਾਏਗਾ। ਇਸ ਦੀ ਵਜ੍ਹਾ ਇਹ ਹੈ ਕਿ ਅਮਰੀਕਾ ਇਸ ਸਮੇਂ ਕਮਜ਼ੋਰ ਡਾਲਰ, ਉੱਚੀ ਮਹਿੰਗਾਈ ਤੇ ਵਧਦੇ ਕੀਮਤਾਂ ਦੇ ਦਬਾਅ ਵਰਗੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕੀ ਅਰਥਵਿਵਸਥਾ ਪਹਿਲਾਂ ਹੀ ਹੌਲੀ GDP ਗ੍ਰੋਥ ਅਤੇ ਵਧਦੀ ਮਹਿੰਗਾਈ ਨਾਲ ਜੂਝ ਰਹੀ ਹੈ, ਜਿਸ ਕਾਰਨ ਇਸ ਵਪਾਰਕ ਮਾਹੌਲ ਤੋਂ ਵੱਧ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਜੋ ਸੈਕਟਰ ਦਰਾਮਦ ‘ਤੇ ਨਿਰਭਰ, ਉਨ੍ਹਾਂ ਦੀਆਂ ਕੀਮਤਾਂ ਵਧਣਗੀਆਂ

ਟਰੰਪ ਵੱਲੋਂ ਵਧਾਏ ਗਏ ਟੈਰਿਫ ਖਾਸ ਕਰਕੇ ਉਨ੍ਹਾਂ ਸੈਕਟਰਾਂ ‘ਚ ਕੀਮਤਾਂ ਵਧਾ ਸਕਦੇ ਹਨ, ਜੋ ਦਰਾਮਦ ‘ਤੇ ਜ਼ਿਆਦਾ ਨਿਰਭਰ ਹਨ। ਜਿਵੇਂ ਕਿ – ਇਲੈਕਟ੍ਰਾਨਿਕਸ, ਆਟੋਮੋਬਾਈਲ ਤੇ ਉਪਭੋਗਤਾ ਸਾਮਾਨ (ਟੀਵੀ, ਫ੍ਰਿਜ ਵਰਗੇ ਟਿਕਾਊ ਉਪਭੋਗਤਾ ਸਾਮਾਨ)। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ‘ਚ ਮਹਿੰਗਾਈ ਪਹਿਲਾਂ ਹੀ ਵਧਣ ਦੇ ਸੰਕੇਤ ਦੇ ਰਹੀ ਹੈ, ਅਤੇ ਇਹ ਟੈਰਿਫ 2026 ਤਕ ਪ੍ਰਭਾਵੀ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਮਹਿੰਗਾਈ ਅਮਰੀਕਾ ਦੇ ਫੈਡਰਲ ਰਿਜ਼ਰਵ ਦੇ 2% ਦੇ ਟਾਰਗੇਟ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ।

ਪੂਰੇ ਅਮਰੀਕਾ ‘ਤੇ ਦਬਾਅ, ਪਰ ਭਾਰਤ ‘ਤੇ ਘੱਟ

ਐਸਬੀਆਈ ਨੇ ਆਪਣੀ ਰਿਪੋਰਟ ‘ਚ ਇਹ ਵੀ ਦੱਸਿਆ ਹੈ ਕਿ ਇਨ੍ਹਾਂ ਟੈਰਿਫਾਂ ਨਾਲ ਸਿਰਫ ਘਰੇਲੂ ਖਰਚ ਹੀ ਨਹੀਂ ਵਧੇਗਾ, ਸਗੋਂ ਇਸ ਨਾਲ ਪੂਰੀ ਅਮਰੀਕੀ ਅਰਥਵਿਵਸਥਾ ‘ਤੇ ਦਬਾਅ ਪਵੇਗਾ। GDP ‘ਚ 40 ਤੋਂ 50 ਬੇਸਿਸ ਪੌਇੰਟ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਕਿਉਂਕਿ, ਇਨਪੁਟ ਲਾਗਤ ਵਧੇਗੀ ਤੇ ਮਹਿੰਗਾਈ ਦੇ ਕਾਰਨ ਕੰਜ਼ਿਊਮਰ ਡਿਮਾਂਡ ਕਮਜ਼ੋਰ ਹੋਵੇਗੀ। ਦੂਜੇ ਪਾਸੇ, ਭਾਰਤ ‘ਤੇ ਇਸ ਦਾ ਪ੍ਰਭਾਵ ਉਮੀਦਾਂ ਦੇ ਮੁਤਾਬਕ ਘੱਟ ਹੋਵੇਗਾ।

ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਬਰਾਮਦ ਬਾਜ਼ਾਰ ਹੈ, ਜਿੱਥੇ ਵਿੱਤ-ਵਰ੍ਹੇ FY25 ‘ਚ ਕੁੱਲ ਬਰਾਮਦ ਦਾ ਲਗਪਗ 20% ਬਰਾਮਦ ਹੋਇਆ। ਹਾਲਾਂਕਿ, ਭਾਰਤ ਨੇ ਆਪਣੇ ਬਰਾਮਦ ਪੋਰਟਫੋਲਿਓ ਨੂੰ ਕਾਫੀ ਹੱਦ ਤਕ ਡਾਇਵਰਸੀਫਾਈ ਕਰ ਲਿਆ ਹੈ। ਭਾਰਤ ਦੀ ਕੁੱਲ ਬਰਾਮਦ ਦਾ ਲਗਪਗ 53% ਟਾਪ-10 ਦੇਸ਼ਾਂ ‘ਚ ਜਾਂਦਾ ਹੈ, ਜਿਸ ਵਿਚ ਅਮਰੀਕਾ ਵੀ ਸ਼ਾਮਲ ਹੈ। ਇਹ ਵਿਭਿੰਨਤਾ ਭਾਰਤ ਨੂੰ ਸੁਰੱਖਿਆ ਦੇਵੇਗੀ ਅਤੇ ਬਰਾਮਦ ‘ਤੇ ਪ੍ਰਭਾਵ ਸੀਮਤ ਰਹੇਗਾ।

ਸੰਖੇਪ:
ਐਸਬੀਆਈ ਦੀ ਰਿਪੋਰਟ ਅਨੁਸਾਰ, ਟਰੰਪ ਦੇ ਭਾਰਤ ‘ਤੇ ਲਾਏ 25% ਟੈਰਿਫ ਨਾਲ ਅਮਰੀਕਾ ਵਿੱਚ ਮਹਿੰਗਾਈ ਵਧੇਗੀ ਅਤੇ ਹਰ ਘਰ ਦਾ ਸਾਲਾਨਾ ਖਰਚ ਔਸਤ 2400 ਡਾਲਰ ਵਧ ਸਕਦਾ ਹੈ, ਜਦਕਿ ਭਾਰਤ ‘ਤੇ ਇਸਦਾ ਪ੍ਰਭਾਵ ਘੱਟ ਰਹੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।