19 ਅਗਸਤ 2024 : ਮਸ਼ਹੂਰ ਪੰਜਾਬੀ ਗਾਇਕ ਸਾਰਥੀ ਕੇ (Sarthi K) ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਸਾਹਮਣੇ ਆਈ ਸੀ। ਹੁਣ ਉਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੈ ਤੇ ਉਹ ਹੁਣ ਹੌਲੀ ਹੌਲੀ ਰਿਕਵਰ ਕਰ ਰਹੇ ਹਨ। ਸਾਰਥੀ ਕੇ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਗਾਇਕ ਨੇ ਆਪਣੇ ਇਸਟਾਗ੍ਰਾਮ ਉੱਤੇ ਫੋਟੋ ਸ਼ੇਅਰ ਕੀਤੀ ਹੈ।
ਗਾਇਕ ਨੇ ਦਿੱਤੀ ਹੈਲਥ ਅਪਡੇਟ
ਸਾਰਥੀ ਕੇ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਕਿ ਹੌਂਸਲਾ ਬਹੁਤ ਵੱਡੀ ਚੀਜ਼ ਹੈ ਅਤੇ ਦੁਆਵਾਂ ਉਸ ਤੋਂ ਵੀ ਵੱਡੀ ਚੀਜ਼ ਹੁੰਦੀਆਂ ਨੇ। ਮੈਂ ਬਹੁਤ ਖੁਸ਼ਨਸੀਬ ਹਾਂ ਕਿ ਦੋਵੇਂ ਚੀਜ਼ਾਂ ਰਜ ਕੇ ਮੇਰੇ ਹਿੱਸੇ ਆਈਆਂ। ਤੁਸੀਂ ਸਾਰੀਆਂ ਨੇ ਫੋਨ ਅਤੇ ਮੈਸੇਜ ਕਰ ਕੇ ਮੈਨੂੰ ਤਾਂ ਮੇਰੇ ਪਰਿਵਾਰ ਨੂੰ ਹੌਂਸਲਾ ਅਤੇ ਦੁਆਵਾਂ ਦਿੱਤੀਆਂ। ਉਸ ਮਾਲਕ ਦੇ ਕ੍ਰਿਰਪਾ ਨਾਲ ਹੁਣ ਮੈਂ ਬਹੁਤ ਠੀਕ ਫੀਲ ਕਰ ਰਿਹਾ ਹਾਂ। ਗਾਇਕ ਨੇ ਅੱਗੇ ਕਿਹਾ ਕਿ ਮੈਂ ਹਰ ਰੋਜ਼ ਆਪਣੀ ਅਪਡੇਟ ਮਾਰੀਆਂ ਨਾਲ ਸਾਂਝੀ ਕਰਾਂਗਾ। SUKAR SUKAR SUKAR 🙏🏻🙏🏻🙏🏻
ਇਸ ਮੌਕੇ ਕਨੇਡਾ ਰਹਿ ਰਹੇ ਸਾਰਥੀ ਕੇ ਦੇ ਸਾਲੇ ਰਣਬੀਰ ਕੋਸਲ ਨੇ ਕਿਹਾ ਕਿ ਉਨ੍ਹਾਂ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਹਾਰਟ ਅਟੈਕ ਆਇਆ ਸੀ ਹੁਣ ਕਿਸੇ ਵੀ ਤਰਾਂ ਦੀ ਘਬਰਾਉਣ ਦੀ ਕੋਈ ਗੱਲ ਨਹੀਂ। ਉਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਹੈ। ਉਹ ਹੁਣ ਖਤਰੇ ਤੋਂ ਬਾਹਰ ਹਨ। ਤੁਹਾਡੀਆਂ ਦੁਆਵਾਂ ਅਤੇ ਅਸ਼ੀਰਵਾਦ ਸਦਕਾ ਹੀ ਇਹ ਸਭ ਕੁਝ ਸੰਭਵ ਹੋ ਪਾਇਆ ਤੇ ਉਹ ਜਲਦ ਹੀ ਰਿਕਵਰ ਹੋ ਜਾਣਗੇ।
ਜ਼ਿਕਰਯੋਗ ਹੈ ਕੀ ਸਾਰਥੀ ਕੇ ਦੇ ਹਿਟ ਗਾਣੇ ਸਰੋਤਿਆਂ ਨੂੰ ਘੇਰ ਕੇ ਰੱਖ ਦਿੰਦੇ ਹਨ, ਅਤੇ ਸਾਰਥੀ ਕੇ ਕਨੇਡਾ ਵਿਖੇ ਹੀ ਅਖਾੜਾ ਲਗਾਉਣ ਗਏ ਸਨ ਅਤੇ ਉੱਥੇ ਹੀ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਦੀ ਬਾਈਪਰਸ ਸਰਜਰੀ ਵੀ ਹੋ ਗਈ ਹੈ ਅਤੇ ਹੁਣ ਉਹ ਹੌਲੀ ਹੌਲੀ ਰਿਕਵਰ ਹੋ ਰਹੇ ਹਨ ਅਤੇ ਦੁਬਾਰਾ ਫਿਰ ਆਪਣੇ ਗਾਣਿਆਂ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਣਗੇ।