11 ਜੂਨ 2024 (ਪੰਜਾਬੀ ਖਬਰਨਾਮਾ) : ਪਹਾੜ ਸਾਡੇ ਦੇਸ਼ ਨੂੰ ਮਿਲੇ ਵੱਡੇ ਵਰਦਾਨ ਹਨ। ਕਿਤੇ ਇਹ ਸਾਡੇ ਲਈ ਮੀਂਹ ਵਰਸਾਉਣ ਲਈ ਕੰਧ ਬਣਕੇ ਖੜਦੇ ਹਨ, ਕਿਤੇ ਸਾਡੇ ਲਈ ਠੰਡੀਆਂ ਥਾਵਾਂ ਦੀ ਸੈਰ ਕਰਨ ਤੇ ਗਰਮੀ ਤੋਂ ਬਚਣ ਦਾ ਸਬੱਬ ਬਣਦੇ ਹਨ ਤਾਂ ਕਿਤੇ ਇਹ ਸਾਨੂੰ ਵੰਨ ਸੁਵੰਨੇ ਫਲ ਤੇ ਮੇਵੇ ਪ੍ਰਦਾਨ ਕਰਦੇ ਹਨ। ਅੱਜ ਅਸੀਂ ਇਕ ਅਜਿਹੇ ਹੀ ਪਹਾੜੀ ਵਰਦਾਨ ਖੁਰਮਾਨੀ ਦੀ ਗੱਲ ਕਰਨ ਜਾ ਰਹੇ ਹਾਂ। ਇਹ ਫਲ ਪਹਾੜਾਂ ਉੱਤੇ ਉਗਦਾ ਹੈ। ਖਾਣ ਵਿਚ ਮਿੱਠੇ ਤੇ ਖੱਟੇ ਫਲ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਪਰ ਸੁਆਦ ਦੇ ਨਾਲੋ ਨਾਲ ਇਹ ਫਲ ਸਿਹਤ ਦਾ ਖਜ਼ਾਨਾ ਵੀ ਹੈ। ਇਸ ਦੀ ਇਕ ਖਾਸੀਅਤ ਇਹ ਹੈ ਕਿ ਇਸ ਨੂੰ ਇਕ ਹੀ ਪਰਿਵਾਰ ਦੇ ਤਿੰਨ ਫਲਾਂ ਵਿਚ ਖਾਧਾ ਜਾ ਸਕਦਾ ਹੈ। ਆਓ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸੀਏ-

ਫਲਾਂ ਦੇ ਮਾਹਿਰ ਦੱਸਦੇ ਹਨ ਕਿ ਖਰਮਾਨੀ, ਆਲੂ ਬੁਖਾਰਾ ਅਤੇ ਆੜੂ ਤਿੰਨੋਂ ਇੱਕ ਹੀ ਪਰਿਵਾਰ ਦੇ ਫਲ ਕਹੇ ਜਾਂਦੇ ਹਨ। ਇਹਨਾਂ ਦੀ ਕਾਸ਼ਤ ਪਹਾੜੀ ਖੇਤਰਾਂ ਵਿੱਚ ਕੀਤੀ ਜਾਂਦੀ ਹੈ, ਖਾਸ ਕਰਕੇ ਉੱਤਰੀ ਭਾਰਤ ਦੇ ਪਹਾੜੀ ਖੇਤਰਾਂ ਵਿਚ। ਖੁਰਮਾਨੀ ਸਾਡੀ ਸਿਹਤ ਲਈ ਫਾਇਦੇਮੰਦ ਹੈ। ਇਸ ਫਲ ਨੂੰ ਖਾਣ ਨਾਲ ਸਰੀਰ ‘ਚ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ। ਇਨ੍ਹਾਂ ਦਿਨਾਂ ਵਿਚ ਇਹ ਫਲ ਕਸ਼ਮੀਰ ਤੋਂ ਦੇਸ਼ ਭਰ ਦੀਆਂ ਫਲ ਮੰਡੀਆਂ ਵਿਚ ਪਹੁੰਚ ਰਿਹਾ ਹੈ। ਇਹ ਸੁਆਦ ਵਿੱਚ ਮਿੱਠਾ ਅਤੇ ਖੱਟਾ ਹੁੰਦਾ ਹੈ ਅਤੇ ਕਾਫ਼ੀ ਸਵਾਦਿਸ਼ਟ ਹੁੰਦਾ ਹੈ। ਜੇਕਰ ਇਸ ਦੀ ਬਾਜ਼ਾਰੀ ਕੀਮਤ ਦੀ ਗੱਲ ਕਰੀਏ ਤਾਂ ਇਹ ਕਸ਼ਮੀਰੀ ਫਲ 800 ਗ੍ਰਾਮ ਦੇ ਪੈਕੇਟ ਵਿੱਚ 220 ਰੁਪਏ ਵਿੱਚ ਵਿਕ ਰਿਹਾ ਹੈ।

ਪਾਚਨ ਤੰਤਰ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਖੁਰਮਾਨੀ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ। ਇਸ ਦੇ ਨਾਲ ਹੀ ਇਹ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ। ਇਸ ਵਿੱਚ ਬੀਟਾ ਕੈਰੋਟੀਨ ਅਤੇ ਵਿਟਾਮਿਨ ਏ, ਸੀ, ਈ ਵਰਗੇ ਕਈ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਜੋ ਸ਼ੂਗਰ ਦੇ ਨਾਲ-ਨਾਲ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਖੁਰਮਾਨੀ ਦੇ ਸੇਵਨ ਨਾਲ ਕੋਲੈਸਟ੍ਰੋਲ ਵੀ ਕੰਟਰੋਲ ‘ਚ ਰਹਿੰਦਾ ਹੈ। ਇਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।

ਖੁਰਮਾਨੀ ਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ। ਇਸ ‘ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਆਇਰਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਸਰੀਰ ਕਿਰਿਆਸ਼ੀਲ ਰਹਿੰਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।