(ਪੰਜਾਬੀ ਖਬਰਨਾਮਾ) 28 ਮਈ : ਸਲਮਾਨ ਖਾਨ (Salman Khan) ਬਾਲੀਵੁੱਡ ਸਿਨੇਮਾ (Bollywood Cinema) ਦੇ ਦਬੰਗ ਅਦਾਕਾਰ ਹਨ। ਹਿੰਦੀ ਫ਼ਿਲਮਾਂ ਵਿਚ ਉਹ ਆਪਣੀ ਦਬੰਗਈ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਉਹਨਾਂ ਦਾ ਈਦ (Eid) ਦੇ ਤਿਉਹਾਰ ਨਾਲ ਖਾਸ ਨਾਤਾ ਹੈ। ਉਹ ਹਰ ਸਾਲ ਈਦ ਵਾਲੇ ਦਿਨ ਆਪਣੇ ਫੈਨਸ ਲਈ ਫ਼ਿਲਮ ਦੇ ਰੂਪ ਵਿਚ ਤੋਹਫ਼ਾ ਲੈ ਕੇ ਆਉਂਦੇ ਹਨ।
ਜਾਣਕਾਰੀ ਹੈ ਕਿ ਇਸ ਵਾਰ ਦਾ ਤੋਹਫ਼ਾ ਇਮੋਸ਼ਨ ਤੇ ਐਕਸ਼ਨ ਦਾ ਡਬਲ ਡੋਜ਼ ਹੋਵੇਗਾ। ਇਹੀ ਨਹੀਂ, ਸਲਮਾਨ ਦੀ ਨਵੀਂ ਫਿਲਮ ਹੀਰੋ ਤੇ ਵਿਲਨ ਦੇ ਮਾਮਲੇ ਵਿਚ ਡਬਲ ਡੋਜ਼ ਸਾਬਿਤ ਹੋਵੇਗੀ, ਆਓ ਦੱਸਦੇ ਹਾਂ ਕਿਵੇਂ –
ਸਲਮਾਨ ਦੀ ਹੀਰੋਗਿਰੀ ਕੱਢਣ ਆਵੇਗਾ ਕਟੱਪਾ
ਦੱਸ ਦੇਈਏ ਕਿ ਸਲਮਾਨ ਦੀ ਨਵੀਂ ਆਉਣ ਵਾਲੀ ਫ਼ਿਲਮ ਦਾ ਨਾਮ ਸਿਕੰਦਰ (Sikandar) ਹੈ। ਇਸ ਵਿਚ ਲੀਡ ਰੋਲ ਸਲਮਾਨ ਖਾਨ ਕਰ ਰਹੇ ਹਨ। ਪਰ ਦੂਜੇ ਪਾਸੇ ਵਿਲਨ ਦੇ ਰੋਲ ਲਈ ਜਿਸ ਇਨਸਾਨ ਦੀ ਚੋਣ ਹੋਈ ਹੈ, ਉਸ ਦੀ ਆਪਣੀ ਅਲੱਗ ਹੀ ਪਹਿਚਾਣ ਹੈ। ਉਸ ਦਾ ਨਾਮ ਹੈ, ਸਤਿਆਰਾਜ (Sathyaraj), ਪਰ ਬਹੁਤੇ ਲੋਕ ਉਸ ਨੂੰ ਬਾਹੂਬਲੀ (Baahubali) ਦੇ ਕਟੱਪਾ ਵਜੋਂ ਜਾਣਦੇ ਹਨ। ਸਤਿਆਰਾਜ ਨੇ ਬਾਹੂਬਲੀ ਨਾਮ ਦੀ ਸੁਪਰਹਿਟ ਫਿਲਮ ਵਿਚ ਕਟੱਪਾ ਦਾ ਕਿਰਦਾਰ ਨਿਭਾਇਆ ਸੀ, ਜੋ ਲੋਕਾਂ ਨੇ ਬੇਹੱਦ ਪਸੰਦ ਕੀਤਾ ਸੀ। ਇਸੇ ਕਾਰਨ ਹੁਣ ਸਿਕੰਦਰ ਫਿਲਮ ਵਿਚ ਹੀਰੋ ਦੀ ਹੀਰੋਗਿਰੀ ਕੱਢਣ ਲਈ ਉਹਨਾਂ ਨੂੰ ਚੁਣਿਆ ਗਿਆ ਹੈ।
ਫਿਲਮ ਦਾ ਤੀਜਾ ਅਹਿਮ ਨਾਮ ਰਸ਼ਮੀਕਾ ਮੰਡਾਨਾ (Rashmika Mandanna) ਹੈ, ਉਹ ਇਸ ਫਿਲਮ ਵਿਚ ਲੀਡ ਹੀਰੋਇਨ ਦੇ ਰੂਪ ਵਿਚ ਨਜ਼ਰ ਆਵੇਗੀ।
ਵੱਡੀ ਫ਼ਿਲਮ ਦਾ ਵੱਡਾ ਡਾਇਰੈਕਟਰ
ਸਿਕੰਦਰ ਫ਼ਿਲਮ ਨੂੰ ਏ.ਆਰ ਮੁਰੁਗਾਦੋਸ (AR Murugadoss) ਦੁਆਰਾ ਡਾਇਰੈਕਟ ਕੀਤਾ ਜਾ ਰਿਹਾ ਹੈ। ਦੁਨੀਆਂ ਉਹਨਾਂ ਨੂੰ ਆਮਿਰ ਖਾਨ (Aamir Khan) ਦੀ ਸੁਪਰਹਿਟ ਫਿਲਮ ਗਜ਼ਨੀ (Ghajini) ਕਰਕੇ ਜਾਣਦੇ ਹਨ। ਗਜ਼ਨੀ ਫਿਲਮ ਵਿਚ ਆਪਣੀ ਡਾਇਰੈਕਸ਼ਨ ਦਾ ਕਮਾਲ ਦਿਖਾਉਣ ਵਾਲੇ ਮੁਰੁਗਾਦੋਸ ਹੁਣ ਸਲਮਾਨ ਖਾਨ ਨਾਲ ਨਵਾਂ ਤਜਰਬਾ ਕਰਨ ਜਾ ਰਹੇ ਹਨ।
ਡਾਇਰੈਕਟਰ ਕਹਿੰਦੇ ਹਨ ਕਿ ਇਸ ਫਿਲਮ ਉੱਤੇ 5 ਸਾਲ ਪਹਿਲਾਂ ਸਲਮਾਨ ਨਾਲ ਗੱਲ ਹੋਈ ਸੀ। ਫੇਰ ਕੰਮ ਅੱਗੇ ਨਹੀਂ ਵਧ ਸਕਿਆ ਪਰ ਹੁਣ ਅਸੀਂ ਤਿਆਰ ਹਾਂ। ਫਿਲਮ ਵਿਚ ਫੈਨਸ ਨੂੰ ਇਕ ਨਵੇਂ ਸਲਮਾਨ ਖਾਨ ਦੇ ਦਰਸ਼ਨ ਹੋਣਗੇ।
ਫਿਲਮ ਰਲੀਜ਼ ਡੇਟ
ਸਲਮਾਨ ਖਾਨ ਦੀ ਨਵੀਂ ਫਿਲਮ ਸਿਕੰਦਰ ਦੀ ਰਲੀਜ਼ ਡੇਟ ਬਾਰੇ ਅਜੇ ਕੋਈ ਵੀ ਜਾਣਕਾਰੀ ਸਾਂਝੀ ਨਹੀਂਂ ਕੀਤੀ ਗਈ ਹੈ। ਪਰ ਫਿਲਮ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਫਿਲਮ ਅਗਲੇ ਸਾਲ ਈਦ ਉੱਤੇ ਰਲੀਜ਼ ਹੋਣ ਦੀ ਸੰਭਾਵਨਾ ਹੈ।