ਨਵੀਂ ਦਿੱਲੀ, 27 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪਹਿਲਾਂ ਸਹਾਰਾ ਇੰਡੀਆ ਰਿਫੰਡ ਰਾਹੀਂ ਸਿਰਫ਼ 50 ਹਜ਼ਾਰ ਰੁਪਏ ਤੱਕ ਦੇ ਕਲੇਮ ਦਾ ਦਾਅਵਾ ਕੀਤਾ ਜਾ ਸਕਦਾ ਸੀ। ਹੁਣ ਇਸ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ 19 ਨਵੰਬਰ 2025 ਤੋਂ ਰਿਫੰਡ ਦੀ ਲਿਮਟ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਸੀ।
ਸਹਾਰਾ ਇੰਡੀਆ ਦੀਆਂ ਕੰਪਨੀਆਂ ‘ਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ, ਕਿਉਂਕਿ ਹੁਣ ਰਿਫੰਡ ਮਿਲਣ ਜਾ ਰਿਹਾ ਹੈ। ਕੰਪਨੀ ਦੇ ਬੰਦ ਹੋਣ ਤੋਂ ਬਾਅਦ ਨਿਵੇਸ਼ਕ ਲੰਬੇ ਸਮੇਂ ਤੋਂ ਆਪਣੇ ਪੈਸਿਆਂ ਦੀ ਉਡੀਕ ਕਰ ਰਹੇ ਸਨ। ਜੇਕਰ ਕਿਸੇ ਨੇ ਪਹਿਲਾਂ ਹੀ ਕਲੇਮ (ਦਾਅਵੇ) ਲਈ ਅਪਲਾਈ ਕੀਤਾ ਹੈ, ਤਾਂ ਤੁਹਾਨੂੰ 45 ਦਿਨਾਂ ਦੀ ਉਡੀਕ ਕਰਨੀ ਪਵੇਗੀ। ਇਹ ਰਿਫੰਡ ਉਨ੍ਹਾਂ ਨਿਵੇਸ਼ਕਾਂ ਨੂੰ ਮਿਲੇਗਾ ਜਿਨ੍ਹਾਂ ਨੇ ਸਹਾਰਾ ਇੰਡੀਆ ਦੀ ਕਿਸੇ ਸਕੀਮ ‘ਚ ਪੈਸਾ ਲਗਾਇਆ ਸੀ।
ਕਲੇਮ ਦੀ ਲਿਮਟ 10 ਲੱਖ ਰੁਪਏ ਤਕ ਵਧਾਈ
ਪਹਿਲਾਂ ਸਹਾਰਾ ਇੰਡੀਆ ਰਿਫੰਡ ਰਾਹੀਂ ਸਿਰਫ਼ 50 ਹਜ਼ਾਰ ਰੁਪਏ ਤਕ ਦੇ ਕਲੇਮ ਦਾ ਦਾਅਵਾ ਕੀਤਾ ਜਾ ਸਕਦਾ ਸੀ। ਹੁਣ ਇਸ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ 19 ਨਵੰਬਰ 2025 ਤੋਂ ਰਿਫੰਡ ਦੀ ਲਿਮਟ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਸੀ।
45 ਦਿਨਾਂ ਦੀ ਉਡੀਕ
ਜੇਕਰ ਤੁਸੀਂ ਸਹਾਰਾ ਇੰਡੀਆ ‘ਚ ਨਿਵੇਸ਼ ਕੀਤਾ ਸੀ ਪਰ ਦਸਤਾਵੇਜ਼ਾਂ (Documents) ਦੀ ਗਲਤੀ ਜਾਂ ਬੈਂਕ ਵੇਰਵਿਆਂ ‘ਚ ਨੁਕਸ ਕਾਰਨ ਤੁਹਾਨੂੰ ਰਿਫੰਡ ਨਹੀਂ ਮਿਲ ਸਕਿਆ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਹਾਲਾਂਕਿ, ਇਹ ਧਿਆਨ ਰੱਖੋ ਕਿ ਜੇਕਰ ਤੁਸੀਂ ਕਲੇਮ ਲਈ ਮੁੜ ਅਪਲਾਈ ਕੀਤਾ ਹੈ ਤਾਂ ਤੁਹਾਨੂੰ 45 ਦਿਨ ਇੰਤਜ਼ਾਰ ਕਰਨਾ ਪਵੇਗਾ।
ਕਿੱਥੇ ਕਰੀਏ ਕਲੇਮ?
ਕਲੇਮ ਕਰਨ ਲਈ ਤੁਸੀਂ CRCS-ਸਹਾਰਾ ਰਿਫੰਡ ਪੋਰਟਲ (CRCS-Sahara Refund Portal) ‘ਤੇ ਜਾ ਸਕਦੇ ਹੋ।
ਅਪਲਾਈ ਕਿਵੇਂ ਕਰੀਏ?
- ਸਭ ਤੋਂ ਪਹਿਲਾਂ CRCS-ਸਹਾਰਾ ਰਿਫੰਡ ਪੋਰਟਲ ‘ਤੇ ਜਾਓ।
- ਇੱਥੇ ਮੰਗੀ ਗਈ ਜਾਣਕਾਰੀ ਜਿਵੇਂ ਕਿ ਆਧਾਰ ਨੰਬਰ, ਮੋਬਾਈਲ ਨੰਬਰ ਆਦਿ ਦਰਜ ਕਰੋ।
- ਇਸ ਦੇ ਨਾਲ ਹੀ ਨਿਵੇਸ਼ ਦਾ ਸਬੂਤ (Proof) ਮੰਗਿਆ ਜਾ ਸਕਦਾ ਹੈ, ਉਸ ਨੂੰ ਅਪਲੋਡ ਕਰ ਕੇ ਸਬਮਿਟ ਕਰੋ।
ਮਦਦ ਕਿੱਥੋਂ ਲਈਏ?
ਜੇਕਰ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਪੋਰਟਲ ਦੇ ‘ਹੈਲਪ ਡੈਸਕ’ ‘ਤੇ ਜਾ ਕੇ ਮਦਦ ਲੈ ਸਕਦੇ ਹੋ ਜਾਂ ਫਿਰ ਹੈਲਪਲਾਈਨ ਨੰਬਰਾਂ 011-20909044 ਅਤੇ 011-20909045 ‘ਤੇ ਕਾਲ ਕਰ ਸਕਦੇ ਹੋ।
ਸੰਖੇਪ:-
