1 ਅਕਤੂਬਰ 2024 : ਪੁਰਤਗਾਲ ਦੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਕਰਿਸਟੀਆਨੋ ਰੋਨਾਲਡੋ ਨੇ ਕੌਮਾਂਤਰੀ ਤੇ ਪੇਸ਼ੇਵਾਰਾਨਾ ਫੁੱਟਬਾਲ ’ਚ 900ਵਾਂ ਗੋਲ ਸਕੋਰ ਕਰ ਕੇ ਵਿਸ਼ਵ ਰਿਕਾਰਡ ਸਿਰਜਿਆ ਹੈ| ਕੇਵਲ ਦੋ ਦਿਨ ਬਾਅਦ ਰੋਨਾਲਡੋ ਨੇ ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ’ਚ ਸਕਾਟਲੈਂਡ ਦੀ ਟੀਮ ਵਿਰੁੱਧ 901ਵਾਂ ਗੋਲ ਵੀ ਦਾਗ ਦਿੱਤਾ ਹੈ| ਉਂਜ ਰੋਨਾਲਡੋ ਨੇ ਆਪਣਾ ਹੀ 800 ਗੋਲਾਂ ਦਾ ਰਿਕਾਰਡ ਬਰੇਕ ਕੀਤਾ ਹੈ ਕਿਉਂਕਿ 800 ਗੋਲਾਂ ਦੀ ਰਿਕਾਰਡ ਸਕੋਰਲਾਈਨ ਦਾ ਮਾਲਕ ਵੀ ਰੋਨਾਲਡੋ ਸੀ| ਰੋਨਾਲਡੋ ਤੋਂ ਬਾਅਦ ਅਰਜਨਟੀਨਾ ਦਾ ਕਪਤਾਨ ਮੈਸੀ ਸੰਸਾਰ ਫੁੱਟਬਾਲ ਦਾ ਦੂਜਾ ਖਿਡਾਰੀ ਹੈ, ਜਿਸ ਨੇ 800 ਗੋਲ ਸਕੋਰ ਕਰਨ ਦਾ ਟੇਬਲ ਪੂਰਾ ਕੀਤਾ| ਪੁਰਤਗਾਲ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਕਰਿਸਟੀਆਨੋ ਰੋਨਾਲਡੋ ਨੇ ਟੂਰਨਾਮੈਂਟ ’ਚ ਪੁਰਤਗਾਲੀ ਟੀਮ ਵਲੋਂ ਮੈਦਾਨ ’ਚ ਖੇਡਦੇ ਕਰੋਸ਼ੀਆ ਦੀ ਟੀਮ ਵਿਰੁੱਧ ਗੋਲ ਕਰ ਕੇ ਵਿਸ਼ਵ ਫੁੱਟਬਾਲ ’ਚ 900ਵਾਂ ਗੋਲ ਸਕੋਰ ਕਰਨ ਦਾ ਟੇਬਲ ਪੂਰਾ ਕੀਤਾ | ਦੁਨੀਆ ਦੀ ਫੁੱਟਬਾਲ ’ਚ 900ਵੇਂ ਗੋਲ ਦਾ ਟੇਬਲ ਪੂਰਾ ਕਰਨ ਵਾਲਾ ਰੋਨਾਲਡੋ ਹੀ ਵਿਸ਼ਵ ਦਾ ਪਹਿਲਾ ਫੁੱਟਬਾਲਰ , ਜਿਸ ਨੇ ਆਲਮੀ ਫੁੱਟਬਾਲ ’ਚ 800 ਗੋਲ ਕਰਨ ਦਾ ਮੁਕਾਮ ਹਾਸਿਲ ਕੀਤਾ ਸੀ| ਵਿਸ਼ਵ ਫੁੱਟਬਾਲ ’ਚ ਰੋਨਾਲਡੋ ਦੇ 800 ਗੋਲਾਂ ਦਾ ਟੇਬਲ ਪੂਰਾ ਹੋਣ ਤੋਂ ਪਹਿਲਾਂ ਸੰਸਾਰ ਫੁੱਟਬਾਲ ਦਾ ਸ਼ਹਿਨਸ਼ਾਹ ਬਰਾਜ਼ੀਲ ਦਾ ਪੇਲੇ ਦੇ ਨਾਮ 762 ਗੋਲਾਂ ਦਾ ਰਿਕਾਰਡ ਦਰਜ ਸੀ| ਰੋਨਾਲਡੋ ਤੋਂ ਬਾਅਦ ਸੰਸਾਰ ਫੁੱਟਬਾਲ ’ਚ ਅਰਜਨਟੀਨਾ ਸੌਕਰ ਟੀਮ ਦਾ 37 ਸਾਲਾ ਕਪਤਾਨ ਲਾਇਨੇਲ ਮੈਸੀ ਦੂਜਾ ਖਿਡਾਰੀ ਹੈ, ਜਿਸ ਨੇ 800 ਗੋਲ ਸਕੋਰ ਕਰਨ ਦਾ ਬੈਰੀਅਰ ਪਾਰ ਕਰਕੇ 840 ਗੋਲ ਸਕੋਰ ਕਰਨ ਦਾ ਵੱਡਾ ਕ੍ਰਿਸ਼ਮਾ ਹਾਸਿਲ ਕੀਤਾ ਹੈ|

ਸਟਰਾਈਕਰ ਰੋਨਾਲਡੋ

ਕੌਮਾਂਤਰੀ ਫੁੱਟਬਾਲ ’ਚ ਰਿਕਾਰਡ 132 ਗੋਲ ਸਕੋਰ ਕਰਨ ਵਾਲੇ ਰੋਨਾਲਡੋ ਦੀ ਗੋਲ ਡਾਇਰੀ ’ਚ ਪੇਸ਼ੇਵਾਰਾਨਾ ਕਲੱਬ ਫੁੱਟਬਾਲ ’ਚ 769 ਗੋਲ ਸ਼ਾਮਿਲ ਹਨ| ਰੋਨਾਲਡੋ ਤੋਂ ਪਹਿਲਾਂ ਵਿਸ਼ਵ ਫੁੱਟਬਾਲ ’ਚ ਕਾਲੇ ਮੋਤੀ ਵਜੋਂ ਜਾਣੇ ਜਾਂਦੇ ਬਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦੇ ਕੌਮਾਂਤਰੀ ਫੁੱਟਬਾਲ ’ਚ ਗੋਲ ਦਾਗ਼ਣ ’ਚ ਪਹਿਲਾ ਰੈਂਕ ਹਾਸਿਲ ਕਰਨ ਵਾਲੇ ਕਰਿਸਟੀਆਨੋ ਰੋਨਾਲਡੋ ਨੇ ਕਲੱਬ ਫੁੱਟਬਾਲ ’ਚ ਗੋਲ ਸਕੋਰ ਕਰਨ ’ਚ ਪਹਿਲੇ ਨੰਬਰ ’ਤੇ ਹਨ| ਰੋਨਾਲਡੋ ਵਲੋਂ ਪੇਸ਼ੇਵਾਰਾਨਾ ਫੁੱਟਬਾਲ ਕਰੀਅਰ ’ਚ ਸਕੋਰ ਡਾਇਰੀ ’ਚ ਸਪੇਨ ਦੇ ਘਰੇਲੂ ਫੁੱਟਬਾਲ ਕਲੱਬ ਰੀਅਲ ਮੈਡਰਿਡ ਟੀਮ ਲਈ 450 ਗੋਲ, ਇੰਗਲੈਂਡ ਦੇ ਮੈਨਚੈਸਟਰ ਯੂਨਾਈਟਿਡ ਐਫਸੀ ਟੀਮ ਲਈ 145 ਗੋਲ, ਇਟਲੀ ਦੇ ਫੁੱਟਬਾਲ ਕਲੱਬ ਯੂਵੈਂਟਸ ਦੀ ਟੀਮ ਲਈ 101 ਗੋਲ ਦਰਜ ਹਨ|

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।