ਚੰਡੀਗੜ੍ਹ, 10 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸੰਘਣੀ ਧੁੰਦ ਦੇ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਫਿਲੋਰ ਦੇ ਵਿੱਚ ਯੂਪੀ ਰੋਡਵੇਜ਼ ਦੀ ਬੱਸ ਨੂੰ ਪਿੱਛੋਂ ਵੋਲਵੋ ਬੱਸ ਨੇ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੱਤੀ ਹੈ। ਜਿਸ ਦੇ ਕਾਰਨ ਰੋਡਵੇਜ਼ ਦੀ ਬੱਸ ਪਲ ਤੋਂ ਸਿੱਧਾ ਹਵਾ ਦੇ ਵਿੱਚ ਲਟਕ ਗਈ। ਜਿਸ ਦੇ ਕਾਰਨ ਸਵਾਰੀਆਂ ਦੇ ਵਿੱਚ ਚੀਕ ਚਿਹਾੜਾ ਪੈ ਗਿਆ।
ਗਨੀਮਤ ਰਹੀ ਕਿ ਡਰਾਈਵਰ ਨੇ ਮੌਕੇ ਤੇ ਹੀ ਬ੍ਰੇਕ ਲਗਾ ਕੇ ਬੱਸ ਨੂੰ ਕੰਟਰੋਲ ਕਰ ਲਿਆ ਅਤੇ ਸਿੱਧਾ ਹੀ ਸਵਾਰੀਆਂ ਨੂੰ ਨੀਚੇ ਉਤਰਨ ਲਈ ਕਿਹਾ ਅਤੇ ਜਿਸ ਤੋਂ ਬਾਅਦ ਇਹ ਬੱਸ ਹਵਾ ਦੇ ਵਿੱਚ ਲੜਕੀ ਨਜ਼ਰ ਆਈ ਹੈ।
ਹਾਲਾਂਕਿ ਜਿਸ ਬੱਸ ਨੇ ਪਿੱਛੋਂ ਟੱਕਰ ਮਾਰੀ ਉਸ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਰੋਡਵੇਜ਼ ਦੇ ਚਾਲਕ ਅਤੇ ਕੰਡਕਟਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਹੈ। ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੰਖੇਪ
ਇੱਕ ਵੱਡੇ ਹਾਦਸੇ ਵਿੱਚ ਵੋਲਵੋ ਟਰੱਕ ਨੇ ਰੋਡਵੇਜ਼ ਦੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ ਬੱਸ ਪੁਲ ਤੋਂ ਹੇਠਾਂ ਲਟਕ ਗਈ। ਬੱਸ ਵਿੱਚ ਸਵਾਰੀਆਂ ਭਰੀਆਂ ਹੋਈਆਂ ਸਨ ਅਤੇ ਇਹ ਹਾਦਸਾ ਜ਼ਿਆਦਾ ਨੁਕਸਾਨ ਪੈਦਾ ਕਰਨ ਵਾਲਾ ਸੀ।