8 ਅਕਤੂਬਰ 2024 : ਕਾਰਬਾਈਡ ਇਕ ਜ਼ਹਿਰੀਲਾ ਰਸਾਇਣ ਹੈ ਜਿਸਦੇ ਸੰਪਰਕ ਨਾਲ ਕਈ ਸਿਹਤ ਸਮੱਸਿਆਵਾਂ ਜਿਵੇਂ ਕਿ ਸਿਰਦਰਦ, ਚੱਕਰ ਆਉਣੇ, ਜੀਅ ਕੱਚਾ ਹੋਣਾ ਤੇ ਇੱਥੋਂ ਤਕ ਕਿ ਕੈਂਸਰ ਵੀ ਹੋ ਸਕਦਾ ਹੈ। ਕੇਲਾ ਇਕ ਸੁਆਦੀ ਤੇ ਪੌਸ਼ਟਿਕ ਫਲ ਹੈ ਜੋ ਕਿ ਹਰ ਮੌਸਮ ‘ਚ ਬਾਜ਼ਾਰ ‘ਚ ਆਸਾਨੀ ਨਾਲ ਮਿਲ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅੱਜਕੱਲ੍ਹ ਜੋ ਕੇਲੇ ਤੁਸੀਂ ਖਰੀਦ ਰਹੇ ਹੋ, ਉਨ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਪਕਾਇਆ ਗਿਆ ਹੈ ਜਾਂ ਇਸ ਦੇ ਲਈ ਜ਼ਹਿਰੀਲੇ ਕਾਰਬਾਈਡ ਦੀ ਵਰਤੋਂ ਕੀਤੀ ਗਈ ਹੈ। ਜੀ ਹਾਂ, ਕਾਰਬਾਈਡ ਨਾਮਕ ਕੈਮੀਕਲ ਨਾਲ ਪਕਾਏ ਗਏ ਕੇਲੇ (Carbide Banana) ਬਾਜ਼ਾਰ ‘ਚ ਖੂਬ ਵਿਕ ਰਹੇ ਹਨ, ਜਿਨ੍ਹਾਂ ਨੂੰ ਖਾਣਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹੇ ‘ਚ ਆਓ ਜਾਣਦੇ ਹਾਂ ਇਸ ਦੀ ਪਛਾਣ ਕਰਨ ਲਈ 5 ਟ੍ਰਿਕਸ (How To Identify Carbide Banana)।

ਕਾਰਬਾਈਡ ਨਾਲ ਪੱਕੇ ਹੋਏ ਕੇਲੇ ਦੀ ਪਛਾਣ ਕਿਵੇਂ ਕਰੀਏ

ਕੀ ਤੁਸੀਂ ਜਾਣਦੇ ਹੋ ਕਿ ਜੋ ਕੇਲਾ ਤੁਸੀਂ ਖਾ ਰਹੇ ਹੋ, ਉਹ ਕੁਦਰਤੀ ਤੌਰ ‘ਤੇ ਪੱਕਿਆ ਹੋਇਆ ਹੈ ਜਾਂ ਕਾਰਬਾਈਡ ਵਰਗੇ ਖਤਰਨਾਕ ਰਸਾਇਣ ਨਾਲ? ਦਰਅਸਲ, ਕੁਦਰਤੀ ਤੌਰ ‘ਤੇ ਪੱਕਿਆ ਕੇਲਾ ਨਾ ਸਿਰਫ ਸਵਾਦ ਹੁੰਦਾ ਹੈ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਅਜਿਹੇ ਕੇਲਿਆਂ ‘ਤੇ ਕਾਲੇ ਧੱਬੇ ਹੁੰਦੇ ਹਨ ਤੇ ਇਹ ਹਲਕੇ ਭੂਰੇ ਰੰਗ ਦੇ ਹੁੰਦੇ ਹਨ। ਇਨ੍ਹਾਂ ਦਾ ਛਿਲਕਾ ਦਾਗਦਾਰ ਹੁੰਦਾ ਹੈ ਤੇ ਗੂੜ੍ਹੇ ਪੀਲੇ ਰੰਗ ਦਾ ਹੁੰਦਾ ਹੈ।

ਰੰਗ ਵੱਲ ਧਿਆਨ ਦਿਓ

ਕਾਰਬਾਈਡ ਨਾਲ ਪਕਾਇਆ ਹੋਇਆ ਕੇਲਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅਜਿਹੇ ਕੇਲੇ ਦਾ ਛਿਲਕਾ ਬਹੁਤ ਹੀ ਮੁਲਾਇਮ ਤੇ ਹਲਕੇ ਪੀਲੇ ਰੰਗ ਦਾ ਹੁੰਦਾ ਹੈ। ਇਸ ਦਾ ਅੰਦਰਲਾ ਹਿੱਸਾ ਹਲਕਾ ਹਰਾ ਹੁੰਦਾ ਹੈ ਜਦੋਂਕਿ ਕੁਦਰਤੀ ਕੇਲੇ ‘ਚ ਇਹ ਹਿੱਸਾ ਕਾਲਾ ਹੁੰਦਾ ਹੈ। ਕਾਰਬਾਈਡ ਨਾਲ ਪੱਕੇ ਹੋਏ ਕੇਲੇ ਦੀ ਸ਼ੈਲਫ ਲਾਈਫ ਵੀ ਬਹੁਤ ਘੱਟ ਹੁੰਦੀ ਹੈ ਤੇ ਜਲਦੀ ਖਰਾਬ ਹੋ ਜਾਂਦੇ ਹਨ।

ਪਾਣੀ ਨਾਲ ਕਰੋ ਟੈਸਟ

ਕੇਲੇ ਦੀ ਗੁਣਵੱਤਾ ਨੂੰ ਪਰਖਣ ਦਾ ਇਕ ਆਸਾਨ ਤਰੀਕਾ ਹੈ ਪਾਣੀ ਦੀ ਵਰਤੋਂ ਕਰਨਾ। ਜੀ ਹਾਂ, ਤੁਸੀਂ ਸਹੀ ਸੁਣਿਆ! ਪਾਣੀ ਨਾਲ, ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਜੋ ਕੇਲਾ ਤੁਸੀਂ ਖਰੀਦ ਰਹੇ ਹੋ, ਉਹ ਕੁਦਰਤੀ ਤੌਰ ‘ਤੇ ਪੱਕਿਆ ਹੋਇਆ ਹੈ ਜਾਂ ਕਾਰਬਾਈਡ ਵਰਗੇ ਹਾਨੀਕਾਰਕ ਰਸਾਇਣਾਂ ਨਾਲ। ਇਸ ਲਈ ਤੁਹਾਨੂੰ ਕਿਸੇ ਭਾਂਡੇ ‘ਚ ਪਾਣੀ ਲੈਣਾ ਹੋਵੇਗਾ ਤੇ ਫਿਰ ਉਸ ‘ਚ ਕੇਲਾ ਪਾ ਕੇ ਕੁਝ ਦੇਰ ਲਈ ਛੱਡ ਦਿਓ। ਜੇਕਰ ਕੇਲਾ ਪਾਣੀ ‘ਚ ਡੁੱਬ ਜਾਵੇ ਤਾਂ ਸੰਭਾਵਨਾ ਹੈ ਕਿ ਇਹ ਕੁਦਰਤੀ ਤੌਰ ‘ਤੇ ਪੱਕ ਗਿਆ ਹੈ ਪਰ ਜੇਕਰ ਕੇਲਾ ਪਾਣੀ ਉੱਪਰ ਤੈਰਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਇਸ ਨੂੰ ਕਾਰਬਾਈਡ ਨਾਲ ਪਕਾਇਆ ਗਿਆ ਹੈ ਜਾਂ ਕਿਸੋ ਹਰ ਕੈਮੀਕਲ ਨਾਲ।

ਕਿਤਿਓਂ ਕੱਚਾ ਤੇ ਕਿਤਿਓਂ ਪੱਕਾ

ਕਾਰਬਾਈਡ ਨਾਲ ਪੱਕੇ ਹੋਏ ਕੇਲੇ ਸਾਰੇ ਪਾਸਿਆਂ ਤੋਂ ਬਰਾਬਰ ਪੱਕੇ ਨਹੀਂ ਹੁੰਦੇ। ਅਜਿਹੀ ਸਥਿਤੀ ‘ਚ ਤੁਸੀਂ ਦੇਖੋਗੇ ਕਿ ਕੇਲੇ ਦੇ ਕੁਝ ਹਿੱਸਾ ਜ਼ਿਆਦਾ ਪੱਕਿਆ ਹੋਇਆ ਦਿਖਾਈ ਦਿੰਦਾ ਹੈ ਜਦੋਂ ਕਿ ਕੁਝ ਹਿੱਸਾ ਕੱਚਾ ਜਾਂ ਘੱਟ ਪੱਕਿਆ। ਇਸ ਲਈ, ਤੁਹਾਡੇ ਘਰ ਵਿਚ ਮੌਜੂਦ ਕੇਲਾ ਕੁਦਰਤੀ ਤੌਰ ‘ਤੇ ਪਕਾਇਆ ਨਹੀਂ ਗਿਆ ਹੈ ਜਾ ਨਹੀਂ ਇਸ ਦਾ ਸਪਸ਼ਟ ਸੰਕੇਤ ਹੈ।

ਛੂਹ ਕੇ ਪਤਾ ਲਗਾਓ

ਜਦੋਂ ਅਸੀਂ ਕੁਦਰਤੀ ਤੌਰ ‘ਤੇ ਪੱਕੇ ਹੋਏ ਕੇਲੇ ਨੂੰ ਛੂਹਦੇ ਹਾਂ ਤਾਂ ਅਸੀਂ ਮੁਲਾਇਮਪਣ ਮਹਿਸੂਸ ਕਰਦੇ ਹਾਂ। ਇਹ ਮੁਲਾਇਮਪਣ ਕੇਲੇ ਦੇ ਅੰਦਰੋਂ ਆਉਂਦਾ ਹੈ ਜਦੋਂਕਿ ਕੇਲੇ ਦਾ ਬਾਹਰਲਾ ਹਿੱਸਾ ਥੋੜ੍ਹਾ ਮਜ਼ਬੂਤ ​​ਰਹਿੰਦਾ ਹੈ। ਭਾਵ ਕੇਲਾ ਨਰਮ ਹੋਣ ਦੇ ਬਾਵਜੂਦ ਆਪਣਾ ਆਕਾਰ ਬਰਕਰਾਰ ਰੱਖਦਾ ਹੈ। ਦੂਜੇ ਪਾਸੇ, ਜੇਕਰ ਤੁਸੀਂ ਕਦੇ ਅਜਿਹਾ ਕੇਲਾ ਦੇਖਿਆ ਹੈ ਜੋ ਪੂਰੀ ਤਰ੍ਹਾਂ ਪੀਲਾ ਹੋ ਗਿਆ ਹੈ ਪਰ ਛੂਹਣਾ ਬਹੁਤ ਔਖਾ ਹੈ ਤਾਂ ਸੰਭਵ ਹੈ ਕਿ ਉਸ ਨੂੰ ਕਾਰਬਾਈਡ ਵਰਗੇ ਕਿਸੇ ਹਾਨੀਕਾਰਕ ਰਸਾਇਣ ਨਾਲ ਪਕਾਇਆ ਹੋਵੇ। ਇਸ ਕਿਸਮ ਦੇ ਕੇਲੇ ਦਾ ਬਾਹਰੀ ਹਿੱਸਾ ਅੰਦਰ ਦੇ ਮੁਕਾਬਲੇ ਸਖ਼ਤ ਹੁੰਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।