29 ਮਈ (ਪੰਜਾਬੀ ਖਬਰਨਾਮਾ):ਗਰਮੀ ਨੇ ਉਤਰੀ ਭਾਰਤ ਵਿਚ ਅੱਤ ਕਰਵਾਈ ਹੋਈ ਹੈ। ਗਰਮੀ ਕਾਰਨ ਲੋਕ ਘਰਾਂ ਵਿਚ ਡੱਕੇ ਹੋਏ ਹਨ। ਇਸ ਦੌਰਾਨ ਮੌਸਮ ਵਿਭਾਗ ਨੇ ਰਾਹਤ ਦੀ ਖਬਰ (Punjab weather) ਦਿੱਤੀ ਹੈ। ਇਕ ਪੱਛਮੀ ਗੜਬੜੀ ਅਗਲੇ ਦਿਨਾਂ ਵਿਚ ਬਾਰਸ਼ ਦੀ ਵਜ੍ਹਾ ਬਣੇਗੀ। ਪੰਜਾਬ, ਹਿਮਾਚਲ, ਚੰਡੀਗੜ੍ਹ ਵਿਚ ਪਹਿਲੀ ਜੂਨ ਤੋਂ ਮੌਸਮ ਬਦਲ ਸਕਦਾ ਹੈ।

ਅਜਿਹੇ ਵਿਚ ਗਰਮੀ ਤੋਂ ਰਾਹਤ ਮਿਲੇਗੀ। ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਬੁਲੇਟਿਨ ਮੁਤਾਬਕ 29 ਮਈ ਨੂੰ ਹਿਮਾਚਲ ਦੇ ਉੱਚੇ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ। ਇਸੇ ਤਰ੍ਹਾਂ 30 ਮਈ ਨੂੰ ਮੱਧ ਪਹਾੜੀ ਅਤੇ ਉੱਚਾਈ ਵਾਲੇ ਖੇਤਰਾਂ ਵਿੱਚ ਅਤੇ 1 ਜੂਨ ਨੂੰ ਪੂਰੇ ਰਾਜ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦਾ ਅਸਰ ਪੰਜਾਬ ਉਤੇ ਵੀ ਵਿਖਾਈ ਦੇ ਸਕਦਾ ਹੈ।

ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਮਾਨਸੂਨ ਨੂੰ ਲੈ ਕੇ ਇੱਕ ਵੱਡੀ ਅਪਡੇਟ (monsoon punjab) ਦਿੱਤੀ ਹੈ। ਆਈਐਮਡੀ ਮੁਤਾਬਕ ਅਗਲੇ 3 ਦਿਨਾਂ ਵਿੱਚ ਮਾਨਸੂਨ ਕੇਰਲ ਪਹੁੰਚ ਜਾਵੇਗਾ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੌਰਾਨ ਕੇਰਲ ਵਿੱਚ ਮਾਨਸੂਨ ਦੀ ਸ਼ੁਰੂਆਤ ਲਈ ਹਾਲਾਤ ਅਨੁਕੂਲ ਹਨ।

ਚੰਦਰਸ਼ੇਖਰ ਆਜ਼ਾਦ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਕਾਨਪੁਰ ਦੇ ਖੇਤੀਬਾੜੀ ਮੌਸਮ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਦੇ ਮੌਸਮ ਦੇ ਅੰਕੜਿਆਂ ‘ਤੇ ਇਕ ਅਧਿਐਨ ਕੀਤਾ ਗਿਆ ਹੈ, ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਮਾਨਸੂਨ ਕਾਫੀ ਚੰਗਾ ਰਹੇਗਾ। ਇੰਨਾ ਹੀ ਨਹੀਂ, ਇਸ ਵਾਰ ਮਾਨਸੂਨ 22 ਜੂਨ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਬਿਹਾਰ ‘ਚ 13 ਤੋਂ 18 ਜੂਨ, ਪੱਛਮੀ ਬੰਗਾਲ ‘ਚ 7 ਤੋਂ 13 ਜੂਨ, ਗੁਜਰਾਤ ‘ਚ 19 ਤੋਂ 30 ਜੂਨ, ਮੱਧ ਪ੍ਰਦੇਸ਼ ‘ਚ 16 ਤੋਂ 21 ਜੂਨ, ਉੱਤਰ ਪ੍ਰਦੇਸ਼ ‘ਚ 18 ਤੋਂ 25 ਜੂਨ, ਉੱਤਰ ਪ੍ਰਦੇਸ਼ ‘ਚ 26 ਤੋਂ 1 ਜੁਲਾਈ ਤੱਕ ਮੀਂਹ ਪਵੇਗਾ। ਪੰਜਾਬ ਵਿਚ ਮਾਨਸੂਨ 22 ਤੋਂ 25 ਜੂਨ ਵਿੱਚ ਦਾਖਲ ਹੋਵੇਗਾ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ 20 ਤੋਂ 25 ਜੂਨ ਤੱਕ ਮਾਨਸੂਨ ਪੰਜਾਬ ਨੂੰ ਕਵਰ ਕਰ ਲਏਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਜੁਲਾਈ ਤੱਕ ਪੂਰਾ ਦੇਸ਼ ਕਵਰ ਹੋ ਜਾਵੇਗਾ।

ਪਿਛਲੇ ਸਾਲ ਮਾਨਸੂਨ 8 ਜੂਨ, 2022, 29 ਮਈ, 2021 ਨੂੰ 3 ਜੂਨ ਅਤੇ 2020 ਵਿੱਚ 1 ਜੂਨ ਨੂੰ ਕੇਰਲ ਪਹੁੰਚਿਆ ਸੀ। ਆਈਐਮਡੀ ਨੇ ਭਾਰਤ ਵਿੱਚ ਮਾਨਸੂਨ ਸੀਜ਼ਨ ਵਿੱਚ ਆਮ ਨਾਲੋਂ ਵੱਧ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ।

    Punjabi Khabarnama

    ਜਵਾਬ ਦੇਵੋ

    ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।