ਨਵੀਂ ਦਿੱਲੀ, 16 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਅਮਿਤਾਭ ਤੇ ਰੇਖਾ ਨੂੰ ਲੈ ਕੇ ਆਏ ਦਿਨ ਚਰਚਾ ਦਾ ਬਾਜ਼ਾਰ ਕਾਫ਼ੀ ਗਰਮ ਰਹਿੰਦਾ ਹੈ। ਸਿਰਫ਼ ਰੀਲ ਲਾਈਫ ਹੀ ਨਹੀਂ ਸਗੋਂ ਰੀਅਲ ਲਾਈਫ ਵਿੱਚ ਵੀ ਇਹ ਦੋਵੇਂ ਇੱਕ ਦੂਜੇ ਦੇ ਬੇਹੱਦ ਕਰੀਬ ਦੇਖੇ ਜਾਂਦੇ ਸਨ। ਉਨ੍ਹਾਂ ਦੇ ਅਫੇਅਰ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਹੁਣ ਹਾਲ ਹੀ ਵਿੱਚ ਰੇਖਾ ਦੀ ਇੱਕ ਦੋਸਤ ਨੇ ਅਮਿਤਾਭ ਨਾਲ ਉਨ੍ਹਾਂ ਦੇ ਰਿਸ਼ਤੇ ਦੇ ਟੁੱਟਣ ਦੀ ਵਜ੍ਹਾ ਦਾ ਖੁਲਾਸਾ ਕੀਤਾ ਹੈ ਅਤੇ ਦੱਸਿਆ ਹੈ ਕਿ ਕਿਉਂ ਇਨ੍ਹਾਂ ਦੋਹਾਂ ਕਲਾਕਾਰਾਂ ਦੇ ਰਾਹ ਹਮੇਸ਼ਾ-ਹਮੇਸ਼ਾ ਲਈ ਵੱਖ ਹੋ ਗਏ ਸਨ।
ਕਿਉਂ ਅਲੱਗ ਹੋਏ ਸਨ ਅਮਿਤਾਭ ਤੇ ਰੇਖਾ
ਕੁਝ ਪੁਰਾਣੀਆਂ ਗੱਲਾਂ ਉਦੋਂ ਸਾਹਮਣੇ ਆਉਂਦੀਆਂ ਹਨ, ਜਦੋਂ ਉਨ੍ਹਾਂ ਬਾਰੇ ਗੱਲਾਂ ਹੁੰਦੀਆਂ ਹਨ। ਅਦਾਕਾਰ ਅਮਿਤਾਭ ਬੱਚਨ ਅਤੇ ਅਦਾਕਾਰਾ ਰੇਖਾ ਨੂੰ ਲੈ ਕੇ ਅਜਿਹੀਆਂ ਕੁਝ ਗੱਲਾਂ ਫਿਰ ਨਿਕਲੀਆਂ ਹਨ। ਦੋਵਾਂ ਨੇ ਨਾਲ ਵਿੱਚ ਮੁਕੱਦਰ ਕਾ ਸਿਕੰਦਰ, ਸੁਹਾਗ ਸਮੇਤ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਦੋਵਾਂ ਦੇ ਵਿੱਚ ਹਮੇਸ਼ਾ ਨੇੜਤਾ ਨੂੰ ਲੈ ਕੇ ਖ਼ਬਰਾਂ ਆਈਆਂ ਪਰ ਦੋਵਾਂ ਨੇ ਹੀ ਕਦੇ ਖੁੱਲ੍ਹ ਕੇ ਇਸ ‘ਤੇ ਗੱਲ ਨਹੀਂ ਕੀਤੀ। ਹੁਣ ਲੇਖਿਕਾ ਅਤੇ ਫੈਸ਼ਨ ਡਿਜ਼ਾਈਨਰ ਬੀਨਾ ਰਮਾਨੀ ਨੇ ਹਾਲ ਹੀ ਵਿੱਚ ਸਮਾਚਾਰ ਏਜੰਸੀ ਏਐਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਦੋਵੇਂ ਇੱਕ-ਦੂਜੇ ਦੇ ਕਰੀਬ ਸਨ ਅਤੇ ਉਨ੍ਹਾਂ ਦਾ ਰਿਸ਼ਤਾ ਟੁੱਟਣ ਦੀ ਵਜ੍ਹਾ ਕੀ ਸੀ। ਬੀਨਾ ਨੇ ਕਿਹਾ, “ਰੇਖਾ ਮੇਰੀ ਬਹੁਤ ਚੰਗੀ ਦੋਸਤ ਸੀ। ਜਦੋਂ ਮੈਂ ਉਸਨੂੰ ਮਿਲੀ ਤਾਂ ਉਸਦੀ ਪੂਰੀ ਜ਼ਿੰਦਗੀ ਅਮਿਤਾਭ ਬੱਚਨ ਵਿੱਚ ਹੀ ਸਿਮਟੀ ਹੋਈ ਸੀ। ਰੇਖਾ ਕਹਿੰਦੀ ਸੀ ਕਿ ਉਹ ਆਤਮਿਕ ਰੂਪ ਨਾਲ ਉਨ੍ਹਾਂ ਦੇ (ਅਮਿਤਾਭ) ਹਨ ਅਤੇ ਉਹ ਵੀ ਆਤਮਿਕ ਰੂਪ ਨਾਲ ਉਨ੍ਹਾਂ ਦੇ ਹਨ। ਉਸਦੇ ਬਾਵਜੂਦ ਰੇਖਾ ਨੇ ਬਿਜ਼ਨਸਮੈਨ ਮੁਕੇਸ਼ ਅਗਰਵਾਲ ਨਾਲ ਵਿਆਹ ਕਰਵਾਇਆ।”
ਇਸ ‘ਤੇ ਬੀਨਾ ਅੱਗੇ ਕਹਿੰਦੀ ਹੈ- “ਮੈਂ ਹੀ ਉਨ੍ਹਾਂ ਦੀ ਮੁਲਾਕਾਤ ਮੁਕੇਸ਼ ਨਾਲ ਕਰਵਾਈ ਸੀ। ਅਮਿਤਾਭ ਰਾਜਨੀਤੀ ਵਿੱਚ ਆ ਚੁੱਕੇ ਸਨ ਅਤੇ ਰੇਖਾ ਮੇਰੇ ਤੋਂ ਮਿਲਣ ਨਿਊਯਾਰਕ ਆਈ ਸੀ। ਉਹ ਇੱਕ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਸੀ ਕਿਉਂਕਿ ਅਮਿਤਾਭ ਬੱਚਨ ਹੁਣ ਇੱਕ ਜਨਤਕ ਸ਼ਖਸੀਅਤ ਬਣ ਚੁੱਕੇ ਸਨ ਅਤੇ ਸੰਭਵ ਹੈ ਕਿ ਉਨ੍ਹਾਂ ਨੇ ਰੇਖਾ ਨੂੰ ਕਹਿ ਦਿੱਤਾ ਹੋਵੇ ਕਿ ਉਨ੍ਹਾਂ ਵਿਚਕਾਰ ਹੁਣ ਅੱਗੇ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦਾ ਰਿਸ਼ਤਾ ਜਨਤਕ ਰੂਪ ਵਿੱਚ ਅੱਗੇ ਨਹੀਂ ਵੱਧ ਸਕਦਾ ਸੀ।”
ਰੇਖਾ ਨੇ ਵੀ ਕੀਤਾ ਸੀ ਜ਼ਿਕਰ
ਪੁਰਾਣੇ ਦੌਰ ਵਿੱਚ ਰੇਖਾ ਨੇ ‘ਰੇਨਜ਼ੇਵੂ ਵਿਦ ਸਿਮੀ ਗਰੇਵਾਲ’ ਦੇ ਟਾਕ ਸ਼ੋਅ ਵਿੱਚ ਅਮਿਤਾਭ ਬੱਚਨ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਅਮਿਤਾਭ ਬੱਚਨ ਇੰਨੇ ਚੰਗੇ ਇਨਸਾਨ ਹਨ ਕਿ ਕੋਈ ਵੀ ਕੁੜੀ ਉਨ੍ਹਾਂ ਨੂੰ ਪਸੰਦ ਕਰ ਸਕਦੀ ਹੈ ਅਤੇ ਉਨ੍ਹਾਂ ਦੇ ਪਿਆਰ ਵਿੱਚ ਪੈ ਸਕਦੀ ਹੈ।
