(ਪੰਜਾਬੀ ਖ਼ਬਰਨਾਮਾ):ਦਿਲਜੀਤ ਦੋਸਾਂਝ ਅਤੇ ਰੈਪਰ ਨਸੀਬ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਨਸੀਬ ਨੇ ਦਿਲਜੀਤ ‘ਤੇ ਇਲੂਮਿਨਾਟੀ ਹੋਣ ਦੇ ਦੋਸ਼ ਲਾਏ ਸਨ, ਜਿਸ ਦਾ ਗਾਇਕ ਨੇ ਬੇਹੱਦ ਸਾਦਗੀ ਨਾਲ ਜਵਾਬ ਦਿੱਤਾ ਸੀ। ਹੁਣ ਨਸੀਬ ਨੇ ਆਪਣੇ ਨਿਸ਼ਾਨੇ ‘ਤੇ ਦਿਲਜੀਤ ਦੀ ਮੈਨੇਜਰ ਸੋਨਾਲੀ ਸਿੰਘ ਨੂੰ ਲਿਆ ਹੈ।
ਦਰਅਸਲ ਨਸੀਬ ਨੇ ਹੁਣ ਇੰਸਟਾਗ੍ਰਾਮ ‘ਤੇ ਇਕ ਦਤਰੀ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਦਿਲਜੀਤ ਦੀ ਮੈਨੇਜਰ ‘ਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਇੱਕ ਕਮੈਂਟ ਨੇ ਦਿਲਜੀਤ ਬਾਈ ਨੂੰ ਇੰਨਾ ਜੱਜ ਕਰਤਾ, ਕਿ ਉਨੇ ਮਿਊਜ਼ਿਕ, ਟਿੱਕਟਾਕ ਲਗਾ-ਲਗਾ ਕੇ ਕਲੈਰੀਫਿਕੈਸ਼ਨ ਦਾ ਪੋਸਟਾਂ ਭਰਤੀਆਂ। ਉਸੇ ਇੱਕ ਕਮੈਂਟ ਨੇ ਉਸਦੀ ਮੈਨੇਜਰ ਸੋਨਾਲੀ ਸਿੰਘ ਨੂੰ ਇੰਨਾ ਚਾਰਜ ਕੀਤਾ, ਕਿ ਉਹ ਸਨੀਕੀ ਮੂੰਹ ਚੱਲਣ ਲੱਗ ਗਈ ਮੇਰੇ ਖਿਲਾਫ…ਅਤੇ ਆਪਣੇ ਲਿੰਕਾਂ ਨੂੰ ਕਹਿ ਰਹੀ ਹੈ ਕਿ ਇਸ ਨੂੰ ਅਨਫਾਲੋ ਕਰੋ, ਇਸ ਨੂੰ ਐਂ ਕਰੋ ਉਹ ਕਰੋ…ਅਨਫਾਲੋ ਵਾਲਾ ਮੈਨੂੰ ਕੋਈ ਮਸਲਾ ਨਹੀਂ, ਤੇ ਕੈਨੇਡਾ, ਅਮੇਰੀਕਾ ਅਤੇ ਪੰਜਾਬੀ ਤੁਹਾਨੂੰ ਅਜੇ ਮੈਂ ਮਾੜ੍ਹਾ ਲੱਗ ਰਿਹਾ ਸਿਆਣੇ ਦਾ ਕਿਹਾ ਤੇ ਓਲੇ ਦਾ ਖਾਦਾ ਹੌਲੀ-ਹੌਲੀ ਪਤਾ ਲੱਗਦਾ ਹੁੰਦੇ… ਮੈਂ ਬੱਸ ਇਹੀ ਕਹਿਣਾ ਚਾਹੁੰਗਾ ਆਪਦਾ ਉਹ ਬੇਸਟ ਪੁੱਸ਼ ਕਰ ਰਹੇ ਆ…ਸਨੀਕੀ ਮੂੰਹ ਚੱਲ ਕੇ (ਗੁਪਤ ਤਰੀਕੇ ਨਾਲ) ਕਿ ਮੇਰਾ ਮੂੰਹ ਬੰਦ ਕੀਤਾ ਜਾਵੇ…
ਇਸ ਤੋਂ ਪਹਿਲਾਂ ਰੈਪਰ ਨਸੀਬ ਨੇ ਅਮਰ ਸਿੰਘ ਚਮਕੀਲਾ ਸਟਾਰ ਦੀ ਬਿਨਾਂ ਪੱਗ ਵਾਲੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ ਅਤੇ ਉਨ੍ਹਾਂ ਨੂੰ ‘ਪੰਜਾਬੀ’ ਕਹਿ ਕੇ ਸੰਬੋਧਨ ਕੀਤੇ ਜਾਣ ‘ਤੇ ਇਤਰਾਜ਼ ਜਤਾਇਆ ਹੈ। ਰੈਪਰ ਨੇ ਇਹ ਵੀ ਕਿਹਾ ਕਿ ਦਿਲਜੀਤ ਨੂੰ ਪੱਗ ਬੰਨ੍ਹਣੀ ਨਹੀਂ ਆਉਂਦੀ, ਉਨ੍ਹਾਂ ਨੂੰ ਇਹ ਸਿੱਖ ਲੈਣਾ ਚਾਹੀਦਾ ਹੈ। ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਆਲੋਚਨਾ ਦਾ ਜਵਾਬ ਪਿਆਰ ਅਤੇ ਦੁਆਵਾਂ ਭੇਜ ਕੇ ਦਿੱਤਾ ਹੈ।
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਪਿਛਲੇ ਕਈ ਦਿਨਾਂ ਤੋਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ ‘ਚ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਕੁਝ ਲਾਈਵ ਕੰਸਰਟ ਵੀ ਕੀਤੇ ਹਨ। ਜਿੱਥੇ ਉਨ੍ਹਾਂ ਨੇ ਆਪਣੀ ਆਵਾਜ਼ ਰਾਹੀਂ ਲੱਖਾਂ ਲੋਕਾਂ ਦੇ ਦਿਲ ਜਿੱਤੇ ਸਨ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਉਹ ਲਗਾਤਾਰ ਪੰਜਾਬੀ ਹੋਣ ਦੀ ਗੱਲ ਕਰ ਰਹੇ ਸਨ ਅਤੇ ਹੁਣ ਪੰਜਾਬੀ ਰੈਪਰ ਨਸੀਬ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਆਪਣੀ ਪੱਗ ਨੂੰ ਲੈ ਕੇ ਬਹਿਸ ਸ਼ੁਰੂ ਕਰ ਦਿੱਤੀ ਸੀ।