03 ਜੁਲਾਈ (ਪੰਜਾਬੀ ਖ਼ਬਰਨਾਮਾ): ਬਾਕਸ ਆਫਿਸ ‘ਤੇ ਕਲਕੀ ਦੀ ਸਫਲਤਾ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ, ਜੋ ਬਹੁਤ ਜਲਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ, ਫਿਲਮ ਦੇਖਣ ਲਈ ਥੀਏਟਰ ਪਹੁੰਚੇ। ਇਸ ਫਿਲਮ ‘ਚ ਦੀਪਿਕਾ ਤੋਂ ਇਲਾਵਾ ਅਮਿਤਾਭ ਬੱਚਨ, ਕਮਲ ਹਾਸਨ ਅਤੇ ਪ੍ਰਭਾਸ ਵੀ ਮੁੱਖ ਭੂਮਿਕਾਵਾਂ ‘ਚ ਹਨ। ਥਿਏਟਰ ਦੇ ਬਾਹਰ ਦੋਵਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।