1 ਅਕਤੂਬਰ 2024 : ਭਾਰਤੀ ਬੈਡਮਿੰਟਨ ਖਿਡਾਰਨ ਰਕਸ਼ਾ ਕੰਦਾਸਾਮੀ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਕ੍ਰੋਏਸ਼ੀਆ ਇੰਟਰਨੈਸ਼ਨਲ ਅਤੇ ਬੈਲਜੀਅਮ ਜੂਨੀਅਰ ਟੂਰਨਾਮੈਂਟ ਖਿਤਾਬ ਜਿੱਤੇ ਹਨ। ਸੋਲਾਂ ਸਾਲਾ ਰਕਸ਼ਾ ਨੇ ਦੋਵੇਂ ਟੂਰਨਾਮੈਂਟਾਂ ਵਿੱਚ ਸਾਰੇ ਮੈਚ ਜਿੱਤੇ। ਉਸ ਨੇ ਕ੍ਰੋਏਸ਼ੀਆ ਇੰਟਰਨੈਸ਼ਨਲ ਦੇ ਫਾਈਨਲ ’ਚ ਇੰਗਲੈਂਡ ਦੀ ਲਿਓਨਾ ਲੀ ਨੂੰ 21-9, 21-5 ਨਾਲ ਹਰਾਇਆ। ਇਸ ਤੋਂ ਇਲਾਵਾ ਬੈਲਜੀਅਮ ਵਿੱਚ ਜਰਮਨੀ ਦੀ ਗਲੋਰੀਆ ਪੋਲੁਏਕਤੋਵ ਨੂੰ 21-14, 21-22, 22-20 ਨਾਲ ਮਾਤ ਦਿੱਤੀ