Theft Allegations

27 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਅੰਦਰ ਹੀ ਅੰਦਰ ਸੁਲਗ ਰਹੀ ਰਿਸ਼ਤਿਆਂ ਰੂਪੀ ਜੰਗ ਦਾ ਸੇਕ ਹੁਣ ਬਾਹਰ ਨਜ਼ਰੀ ਆਉਣ ਲੱਗਾ ਹੈ, ਜਿਸ ਦਾ ਅੰਦਾਜ਼ਾਂ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਵੱਲੋਂ ਇੱਕ ਨਾਮੀ-ਗਿਰਾਮੀ ਅਤੇ ਵੱਡੀ ਅਦਾਕਾਰਾ ਉਪਰ ਲਗਾਏ ਗਏ ਕਥਿਤ ਕੰਟੈਂਟ ਚੋਰੀ ਦੇ ਦੋਸ਼ਾਂ ਤੋਂ ਵੀ ਭਲੀਭਾਂਤ ਲਗਾਇਆ ਜਾ ਸਕਦਾ ਹੈ, ਜੋ ਇਲਜ਼ਾਮਤਰਾਸ਼ੀ ਇਹ ਅਹਿਸਾਸ ਵੀ ਕਰਵਾ ਰਹੀ ਹੈ ਕਿ ਬਾਹਰੋਂ ਚਕਾਚੌਂਧ ਭਰਿਆ ਵਿਖਾਈ ਦੇ ਰਹੇ ਇਸ ਉਦਯੋਗ ਅੰਦਰ ਸਭ ਕੁਝ ਭਲਾ ਚੰਗਾ ਨਹੀਂ ਹੈ।

ਇਸੇ ਸੰਬੰਧਤ ਗਿਲਾ ਨਾਮੀ ਗਿਰਾਮੀ ਲੇਖਕ ਅਤੇ ਨਿਰਦੇਸ਼ਕ ਰਾਕੇਸ਼ ਧਵਨ ਦੁਆਰਾ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਕੀਤਾ ਗਿਆ ਹੈ, ਜਿੰਨ੍ਹਾਂ ਅਨੁਸਾਰ ਮੁੰਬਈ ਆਧਾਰਿਤ ਇੱਕ ਵੱਡੀ ਅਦਾਕਾਰਾ, ਜੋ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਰਹੀ ਹੈ, ਉਸ ਨੇ ਮੈਨੂੰ “ਹਾਏ ਨੀ ਮੇਰੀ ਮੋਟੋ” ਕਰਨ ਲਈ ਕਿਹਾ, ਪਰ ਮੈਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਦਰਸ਼ਕ ਇਸ ਤਰ੍ਹਾਂ ਦੇ ਕਿਰਦਾਰ ਵਿੱਚ ਤੁਹਾਨੂੰ ਵੇਖਣਾ ਪਸੰਦ ਕਰਨਗੇ, ਕਿਉਂਕਿ ਤੁਸੀਂ ਬਹੁਤ ਪਤਲੇ ਹੋ ਅਤੇ ਪੰਜਾਬੀ ਦਰਸ਼ਕਾਂ ਨੇ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ ਦੀ ਹੀ ਦਿੱਖ ਵਿੱਚ ਵੇਖਿਆ ਹੈ, ਪਰ ਮੈਨੂੰ ਉਸ ਸਮੇਂ ਅਚੰਭਾ ਅਤੇ ਦੁੱਖ ਹੋਇਆ ਹੈ, ਜਦੋਂ ਸੰਬੰਧਤ ਅਦਾਕਾਰਾ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਲਈ ਲਗਭਗ ਮੇਰਾ ਇੱਕ ਉਸੇ ਤਰ੍ਹਾਂ ਦਾ ਆਈਡੀਆ ਚੋਰੀ ਕਰ ਲਿਆ, ਜੋ ਉਨ੍ਹਾਂ ਨਾਲ ਮੀਟਿੰਗ ਟਾਈਮ ਮੇਰੇ ਵੱਲੋਂ ਸਾਂਝਾ ਕੀਤਾ ਗਿਆ ਸੀ।

ਉਕਤ ਮਾਮਲੇ ਵਿੱਚ ਲੇਖਕ ਅਤੇ ਨਿਰਦੇਸ਼ਕ ਵੱਲੋਂ ਸੰਬੰਧਤ ਅਦਾਕਾਰਾ ਦਾ ਨਾਂਅ ਨਹੀਂ ਲਿਆ ਗਿਆ, ਪਰ ਉਨ੍ਹਾਂ ਦੁਆਰਾ ਦਿੱਤੇ ਗਏ ਇਸ਼ਾਰਿਆਂ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਇਹਦੇ ਕੇਂਦਰ ‘ਚ ਕਥਿਤ ਤੌਰ ਉਤੇ ਦਿੱਤੇ ਹਿੰਟ ਅਨੁਸਾਰ ਇੱਕ ਹੀ ਉੱਘੀ ਅਤੇ ਮੌਜੂਦਾ ਸਮੇਂ ਦੀ ਸਟਾਰ ਅਦਾਕਾਰਾ ਦਾ ਨਾਂਅ ਸਾਹਮਣੇ ਆਉਂਦਾ ਹੈ, ਜਿੰਨਾਂ ਤੋਂ ਇਲਾਵਾ ਹੋਰ ਕੋਈ ਵੀ ਅਦਾਕਾਰਾ ਮੁੰਬਈ ਆਧਾਰਿਤ ਨਹੀਂ ਹੈ, ਜੋ ਉਕਤ ਥੀਮ ਨਾਲ ਰਲਦੀ ਮਿਲਦੀ ਇਸ ਤਰ੍ਹਾਂ ਦੀ ਕੋਈ ਫਿਲਮ ਕਰ ਰਹੀ ਹੋਵੇ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।

ਹਾਲ ਹੀ ਵਿੱਚ ਰਿਲੀਜ਼ ਹੋਈਆਂ ਬਹੁ-ਚਰਚਿਤ ਪੰਜਾਬੀ ਫਿਲਮਾਂ ‘ਕੁੜੀ ਹਰਿਆਣੇ ਵੱਲ ਦੀ’, ‘ਅੰਨੀ ਦਿਆ ਮਜ਼ਾਕ ਏ’ ਅਤੇ ‘ਆਜਾ ਮੈਕਸੀਕੋ ਚੱਲੀਏ’ ਦਾ ਨਿਰਦੇਸ਼ਨ ਕਰ ਚੁੱਕੇ ਹਨ ਰਾਕੇਸ਼ ਧਵਨ, ਜਿੰਨ੍ਹਾਂ ਵੱਲੋਂ ਲਿਖੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’, ‘ਮਿੱਤਰਾਂ ਦਾ ਨਾਂਅ ਚੱਲਦਾ’, ‘ਮੈਰਿਜ ਪੈਲੇਸ’, ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ 2’ ਅਤੇ ‘ਚੱਲ ਮੇਰਾ ਪੁੱਤ 3’ ਆਦਿ ਸ਼ੁਮਾਰ ਰਹੀਆਂ ਹਨ।

ਸੰਖੇਪ: ਪਾਲੀਵੁੱਡ ਅਦਾਕਾਰਾ ‘ਤੇ ਚੋਰੀ ਦੇ ਇਲਜ਼ਾਮ ਲੱਗਣ ‘ਤੇ ਨਿਰਦੇਸ਼ਕ ਰਾਕੇਸ਼ ਧਵਨ ਨੇ ਸੋਸ਼ਲ ਮੀਡੀਆ ‘ਤੇ ਖੁਲਾਸਾ ਕਰਦਿਆਂ ਸੱਚਾਈ ਸਾਹਮਣੇ ਲਿਆਂਦੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।