1 ਅਕਤੂਬਰ 2024 : ਸਾਬਕਾ ਚੈਂਪੀਅਨ ਭਾਰਤੀ ਰੇਲਵੇ ਆਰਐੱਸਪੀਬੀ ਨੇ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੂੰ 5-3 ਨਾਲ ਹਰਾ ਕੇ 95ਵਾਂ ਆਲ ਇੰਡੀਆ ਐੱਮਸੀਸੀ-ਮੁਰੂਗੱਪਾ ਗੋਲਡ ਕੱਪ ਹਾਕੀ ਟੂਰਨਾਮੈਂਟ ਜਿੱਤ ਲਿਆ। ਆਰਐੱਸਪੀਬੀ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਸੱਤਵੇਂ ਮਿੰਟ ’ਚ ਗੁਰਸਾਹਿਬਜੀਤ ਸਿੰਘ ਨੇ ਪੈਨਲਟੀ ਕਾਰਨਰ ’ਤੇ ਗੋਲ ਕਰ ਦਿੱਤਾ। ਸਿਮਰਨਜੋਤ ਸਿੰਘ ਨੇ ਦੋ ਮਿੰਟ ਮਗਰੋਂ ਲੀਡ ਦੁੱਗਣੀ ਕਰ ਦਿੱਤੀ। ਯੁਵਰਾਜ ਵਾਲਮੀਕਿ ਨੇ 18ਵੇਂ ਅਤੇ 58ਵੇਂ ਮਿੰਟ ਵਿੱਚ ਗੋਲ ਕੀਤੇ, ਜਦਕਿ ਮੁਕੁਲ ਸ਼ਰਮਾ ਨੇ 35ਵੇਂ ਮਿੰਟ ’ਚ ਪੰਜਵਾਂ ਗੋਲ ਕੀਤਾ। ਆਈਓਸੀ ਲਈ 23ਵੇਂ ਮਿੰਟ ’ਚ ਤਲਵਿੰਦਰ ਸਿੰਘ ਨੇ ਅਤੇ 29ਵੇਂ ਮਿੰਟ ’ਚ ਗੁਰਜਿੰਦਰ ਸਿੰਘ ਨੇ ਗੋਲ ਕੀਤਾ। ਰਾਜਬੀਰ ਸਿੰਘ ਨੇ 58ਵੇਂ ਮਿੰਟ ਵਿੱਚ ਗੋਲ ਕੀਤਾ। –