ਗੁਰੂਹਰਸਹਾਏ, 15 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਨਿਵਾਸ ਸਥਾਨ ਉੱਪਰ ਸੋਮਵਾਰ ਤੜਕਸਾਰ ਕਰੀਬ ਸਾਢੇ ਛੇ ਵਜੇ ਇਨਕਮ ਟੈਕਸ ਵਿਭਾਗ ਅਧਿਕਾਰੀਆਂ ਦੀ ਰੇਡ ਕੀਤੀ ਗਈ । ਰਮਿੰਦਰ ਆਵਲਾ ਦੇ ਨਿਵਾਸ ਸਥਾਨ ‘ਤੇ ਇਨਕਮ ਟੈਕਸ ਅਧਿਕਾਰੀਆਂ ਦੀਆਂ ਪੰਜ ਗੱਡੀਆਂ ਪਹੁੰਚੀਆਂ। ਜਿਨਾਂ ਵਿੱਚ ਚਾਰ ਗੱਡੀਆਂ ਹਰਿਆਣਾ ਦੇ ਫਰੀਦਾਬਾਦ ਨੰਬਰ ਦੀਆਂ ਅਤੇ ਇੱਕ ਦਿੱਲੀ ਨੰਬਰ ਦੀ ਸੀ । ਰੇਡ ਲਈ ਪਹੁੰਚੇ ਅਧਿਕਾਰੀਆਂ ਵੱਲੋਂ ਰਮਿੰਦਰ ਆਵਲਾ ਦੀ ਕੋਠੀ ਦਾ ਗੇਟ ਅੰਦਰੋਂ ਬੰਦ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ ਕਿਸੇ ਨੂੰ ਵੀ ਅੰਦਰ ਬਾਹਰ ਨਹੀਂ ਜਾਣ ਦਿੱਤਾ ਗਿਆ । ਇਨਕਮ ਟੈਕਸ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਗਈ । ਇਹ ਵੀ ਗੱਲ ਚਰਚਾ ਵਿੱਚ ਹੈ ਕਿ ਰਮਿੰਦਰ ਆਵਲਾ ਦੇ ਹੋਰ ਕਾਰੋਬਾਰੀ ਟਿਕਾਣਿਆਂ ਤੇ ਵੀ ਅਜਿਹੀ ਰੇਡ ਕੀਤੀ ਗਈ ਹੈ ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।