Pakistani Singer Rahat Fateh Ali Khan(ਪੰਜਾਬੀ ਖਬਰਨਾਮਾ) : ਮਸ਼ਹੂਰ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਅਫ਼ਵਾਹਾਂ ਨਿਕਲਿਆਂ ਹਨ। ਇਸ ਸਬੰਧੀ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

ਇਸ ਸਬੰਧੀ ਮਸ਼ਹੂਰ ਗਾਇਕ ਰਾਹਤ ਫਤਿਹ ਅਲੀ ਖਾਨ ਨੇ ਕਿਹਾ ਕਿ ਮੈਂ ਦੁਬਈ ਵਿੱਚ ਆਪਣੇ ਗਾਣੀਆਂ ਦੀ ਰਿਕਾਡ ਕਰਵਾਉਣ ਲਈ ਆਇਆ ਹੋਇਆ ਹਾਂ। ਉਹਨਾਂ ਨੇ ਕਿਹਾ ਕਿ ਜੋ ਵੀ ਮੇਰੀ ਗ੍ਰਿਫ਼ਤਾਰੀ ਸਬੰਧੀ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ, ਉਹ ਬਿਲਕੁਲ ਝੂਠੀਆਂ ਹਨ। ਮੈਂ ਬਿੱਲਕੁਲ ਠੀਕ ਹਾਂ ਤੇ ਆਪਣੇ ਕੰਮ ਵਿੱਚ ਲੱਗਾ ਹੋਇਆ ਹਾਂ।

ਉਹਨਾਂ ਨੇ ਕਿਹਾ ਕਿ ਮੇਰੇ ਦੁਸ਼ਮਣ ਜੋ ਅਫ਼ਵਾਹਾਂ ਫੈਲਾ ਰਹੇ ਹਨ, ਉਹਨਾਂ ਉਤੇ ਵਿਸ਼ਵਾਸ਼ ਨਾ ਕੀਤਾ ਜਾਵੇ, ਮੈਂ ਜਲਦ ਤੋਂ ਤੁਹਾਡੇ ਵਿੱਚ ਆਪਣੇ ਨਵੇਂ ਗਾਣੇ ਲੈ ਕੇ ਆ ਰਿਹਾ ਹਾਂ, ਜਿਸ ਦਾ ਤੁਸੀਂ ਅਨੰਦ ਮਾਣੋਗੇ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਕੰਮ ਤੋਂ ਵਿਹਲਾ ਕੇ ਜਲਦ ਹੀ ਆਪਣੇ ਵਤਨ ਪਰਤਾਂਗਾ।

ਤੁਹਾਨੂੰ ਦੱਸ ਦੇਈਏ, ਰਾਹਤ ਇੱਕ ਮਸ਼ਹੂਰ ਗਾਇਕ ਹੈ ਜਿਸ ਦੀ ਦੁਨੀਆ ਭਰ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਸਨੇ ਭਾਰਤ ਵਿੱਚ ਰਹਿੰਦਿਆਂ ਵੀ ਆਪਣਾ ਬਹੁਤ ਨਾਮ ਕਮਾਇਆ। ਬਾਲੀਵੁੱਡ ‘ਚ ਉਨ੍ਹਾਂ ਦੇ ਨਾਂ ‘ਤੇ ਕਈ ਗੀਤ ਹਨ, ਜੋ ਅੱਜ ਵੀ ਲੋਕਾਂ ‘ਚ ਕਾਫੀ ਮਸ਼ਹੂਰ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।