happy raikoti

3 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ ) : ਪੰਜਾਬੀ ਗਾਇਕ ਅਤੇ ਅਦਾਕਾਰ ਹੈਪੀ ਰਾਏਕੋਟੀ ਇਸ ਸਮੇਂ ਆਪਣੇ ਕਈ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਗਾਇਕ ਨੇ ਆਪਣੀ ਲੇਡੀ ਲਵ ਯਾਨੀ ਕਿ ਪਤਨੀ ਨਾਲ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਲੈ ਕੇ ਕਈ ਪੰਜਾਬੀ ਗਾਇਕਾਂ ਨੇ ਕੁਮੈਂਟ ਵੀ ਕੀਤੇ ਹਨ।

ਕੀ ਹੈ ਫੋਟੋ ਵਿੱਚ ਟਵਿਸਟ

ਗਾਇਕ ਹੈਪੀ ਰਾਏਕੋਟੀ ਦੁਆਰਾ ਸਾਂਝੀ ਕੀਤੀ ਗਈ ਪਤਨੀ ਨਾਲ ਫੋਟੋ ਸਾਧਾਰਨ ਫੋਟੋ ਨਹੀਂ ਹੈ, ਬਲਕਿ ਇਹ ਅੱਜ ਕੱਲ੍ਹ ਟ੍ਰੈਂਡ ਉਤੇ ਚੱਲ ਰਹੇ Ghibli ਅੰਦਾਜ਼ ਵਿੱਚ ਹੈ। ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, ‘ਕਹਿੰਦੀ ਪਹਿਲਾਂ ਤਾਂ ਕਦੇ ਮੰਨੀ ਨੀ, ਚੱਲ ਆਹ ਤਾਂ ਰੀਝ ਪੁਗਾਦੇ ਵੇ, ਅਸਲੀ ਤਾਂ ਤੂੰ ਪਾਉਂਦਾ ਨੀ ਕੋਈ ਫੋਟੋ ਸਾਡੀ ਇੱਕਠਿਆਂ ਦੀ ਚੱਲ Ghibli ਮੋਡ ਉਤੇ ਪਾ ਦੇ ਵੇ।’

ਹੁਣ ਅਦਾਕਾਰ-ਗਾਇਕ ਦੀਆਂ ਇਹਨਾਂ ਫੋਟੋਆਂ ਉਤੇ ਪ੍ਰਸ਼ੰਸਕਾਂ ਤੋਂ ਇਲਾਵਾ ਕਈ ਪੰਜਾਬੀ ਸਿਤਾਰੇ ਵੀ ਕੁਮੈਂਟ ਕਰ ਰਹੇ ਹਨ, ਜਿਸ ਵਿੱਚ ਜੱਸੀ ਗਿੱਲ ਅਤੇ ਰਘੂਵੀਰ ਬੋਲੀ ਵਰਗੇ ਕਈ ਸਿਤਾਰੇ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਜਦੋਂ ਗਾਇਕ ਨੇ ਇਸ ਤਰ੍ਹਾਂ ਫੋਟੋਆਂ ਸਾਂਝੀਆਂ ਕੀਤੀਆਂ ਹਨ।

ਪੀ ਰਾਏਕੋਟੀ ਦਾ ਵਰਕਫਰੰਟ

ਪੰਜਾਬੀ ਗਾਇਕ ਰਾਏਕੋਟੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਸਿਨੇਮਾ ਦੇ ਪ੍ਰਭਾਵੀ ਰੰਗ-ਰੂਪ ਅਖ਼ਤਿਆਰ ਕਰਦੇ ਜਾ ਰਹੇ ਮੁਹਾਂਦਰੇ ਨੂੰ ਹੋਰ ਚਾਰ ਚੰਨ ਲਾਉਣ ਜਾ ਰਹੀ ਹੈ ਉਹਨਾਂ ਦੀ ਨਵੀਂ ਫਿਲਮ ‘ਸੰਜੋਗ’ ਹੈ, ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ। ਇਸ ਫਿਲਮ ਦਾ ਨਿਰਮਾਣ ਪੰਜਾਬੀ ਫਿਲਮ ਉਦਯੋਗ ਵਿੱਚ ਅਜ਼ੀਮ ਸ਼ਖਸੀਅਤ ਵਜੋਂ ਚੋਖੀ ਭੱਲ ਸਥਾਪਿਤ ਕਰ ਚੁੱਕੇ ਗੁਰਪ੍ਰੀਤ ਬਾਬਾ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਹਰੀਸ਼ ਗਾਰਗੀ ਸੰਭਾਲਣਗੇ, ਜੋ ਇਸ ਫਿਲਮ ਨਾਲ ਪਾਲੀਵੁੱਡ ਵਿੱਚ ਇੱਕ ਸ਼ਾਨਦਾਰ ਪਾਰੀ ਦੇ ਅਗਾਜ਼ ਵੱਲ ਵਧਣ ਜਾ ਰਹੇ ਹਨ।

ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਜਾਣ ਵਾਲੀ ਇਸ ਫਿਲਮ ਵਿੱਚ ਹੈਪੀ ਰਾਏਕੋਟੀ ਤੋਂ ਇਲਾਵਾ ਜੱਸੀ ਗਿੱਲ ਅਤੇ ਨੇਹਾ ਸ਼ਰਮਾ ਵੀ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੁੱਖੀ ਚਾਹਲ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ ‘ਚ ਨਜ਼ਰ ਆਉਣਗੇ।

ਸੰਖੇਪ: ਪੰਜਾਬੀ ਗਾਇਕ ਨੇ ਪਹਿਲੀ ਵਾਰ ਆਪਣੀ ਪਤਨੀ ਦੀ ਤਸਵੀਰ ਸਾਂਝੀ ਕੀਤੀ, ਪਰ ਫੋਟੋ ਵਿੱਚ ਇਕ ਅਣੋਖਾ ਟਵਿਸਟ ਹੈ

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।