Punjabi Talent

19 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਬਾਲੀਵੁੱਡ ਦਾ ਹਿੱਸਾ ਬਣ ਰਹੀਆਂ ਪਾਲੀਵੁੱਡ ਅਦਾਕਾਰਾਂ ਵਿੱਚ ਇੱਕ ਹੋਰ ਅਹਿਮ ਨਾਂਅ ਵਜੋਂ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ ਫਗਵਾੜਾ ਨਾਲ ਪਿਛੋਕੜ ਰੱਖਦੀ ਅਦਾਕਾਰਾ ਮੈਂਡੀ ਤੱਖੜ, ਜੋ ਸਾਹਮਣੇ ਆਉਣ ਜਾ ਰਹੀ ਹਿੰਦੀ ਫਿਲਮ ‘ਏ ਗੇਮ ਕਾਲਡ ਰਿਲੇਸ਼ਨਸ਼ਿਪ’ ਵਿੱਚ ਲੀਡਿੰਗ ਰੋਲ ਨਿਭਾਉਂਦੀ ਨਜ਼ਰ ਆਵੇਗੀ, ਜਿੰਨ੍ਹਾਂ ਦੀ ਇਸ ਚਰਚਿਤ ਫਿਲਮ ਦਾ ਨਿਰਦੇਸ਼ਨ ਵਿਵੇਕ ਸ਼ਰਮਾ ਵੱਲੋਂ ਕੀਤਾ ਗਿਆ ਹੈ।

‘ਫਿਲਮਜ਼ੋਨ’ ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਇਸ ਰੁਮਾਂਟਿਕ-ਸੰਗੀਤਮਈ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਵਿਵੇਕ ਸ਼ਰਮਾ ਦੁਆਰਾ ਕੀਤਾ ਗਿਆ ਹੈ, ਜੋ ਅਮਿਤਾਭ ਬੱਚਨ ਸਟਾਰਰ ਭੂਤਨਾਥ ਤੋਂ ਇਲਾਵਾ ਕਈ ਬਿਹਤਰੀਨ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ ਅਤੇ ਅੱਜਕੱਲ੍ਹ ਹਿੰਦੀ ਫਿਲਮ ਉਦਯੋਗ ਦੇ ਮੋਹਰੀ ਕਤਾਰ ਨਿਰਦੇਸ਼ਕਾਂ ‘ਚ ਅਪਣਾ ਸ਼ੁਮਾਰ ਕਰਵਾ ਰਹੇ ਹਨ।

ਇਮੋਸ਼ਨਲ ਕਹਾਣੀ ਤਾਣੇ-ਬਾਣੇ ਵਿੱਚ ਬੁਣੀ ਗਈ ਉਕਤ ਖੂਬਸੂਰਤ ਫਿਲਮ ਵਿੱਚ ਮੁੱਖ ਰੋਲ ਵਿਵੇਕ ਸ਼ਰਮਾ ਹੀ ਪਲੇਅ ਕਰਦੇ ਨਜ਼ਰ ਆਉਣਗੇ, ਜਿੰਨ੍ਹਾਂ ਦੇ ਨਾਲ ਲੀਡ ਭੂਮਿਕਾ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਵਗੀ ਇਹ ਪ੍ਰਤਿਭਾਵਾਨ ਅਤੇ ਦਿਲਕਸ਼ ਅਦਾਕਾਰਾ, ਜੋ ਇਸ ਫਿਲਮ ਵਿੱਚ ਇੱਕ ਅਜਿਹੇ ਨਵੇਂ ਅਤੇ ਬੋਲਡ ਅਵਤਾਰ ਵਿੱਚ ਹਨ, ਜਿਸ ਤਰ੍ਹਾਂ ਦਾ ਕਿਰਦਾਰ ਉਨ੍ਹਾਂ ਵੱਲੋਂ ਅਪਣੀ ਹੁਣ ਤੱਕ ਦੀ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤਾ ਗਿਆ।

ਮੁੰਬਈ ਦੀਆਂ ਵੱਖ-ਵੱਖ ਲੋਕੇਸ਼ਨਜ਼ ਅਤੇ ਸਟੂਡਿਓਜ਼ ‘ਚ ਫਿਲਮਾਈ ਗਈ ਇਸ ਭਾਵਪੂਰਨ ਫਿਲਮ ਦੀ ਸਟਾਰ-ਕਾਸਟ ਵਿੱਚ ਸੁਮਿਤ ਸੂਰੀ, ਫੈਜ਼ਲ ਸ਼ਾਹ, ਸਬੀਨਾ ਸ਼ੀਮਾ ਹਨ, ਜਿੰਨ੍ਹਾਂ ਦੀਆਂ ਪ੍ਰਭਾਵੀ ਭੂਮਿਕਾਵਾਂ ਨਾਲ ਸਜੀ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਆਦਿ ਸਿਨੇਮਾਟੋਗ੍ਰਾਫ਼ਰ ਦਲੀਪ ਰੇਗਮੀ ਦੁਆਰਾ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈਆਂ ਕਈ ਪੰਜਾਬੀ ਫਿਲਮਾਂ ਦਾ ਅਹਿਮ ਹਿੱਸਾ ਰਹੀ ਅਦਾਕਾਰਾ ਮੈਂਡੀ ਤੱਖੜ, ਜਿੰਨ੍ਹਾਂ ਵਿੱਚੋਂ ਜਿਆਦਾਤਰ ਫਿਲਮਾਂ ਉਮੀਦ ਮੁਤਾਬਕ ਸਫ਼ਲਤਾ ਹਾਸਿਲ ਕਰਨ ਅਸਫ਼ਲ ਰਹੀਆਂ ਹਨ, ਜਿਸ ਉਪਰੰਤ ਹਿੰਦੀ ਸਿਨੇਮਾ ਵੱਲ ਰੁਖ਼ ਕਰ ਚੁੱਕੀ ਇਹ ਹੋਣਹਾਰ ਅਦਾਕਾਰਾ ਅਪਣੀ ਉਕਤ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਵਿਖਾਈ ਦੇ ਰਹੀ ਹੈ।

ਸੰਖੇਪ: ਫਗਵਾੜਾ ਦੀ ਇਕ ਪੰਜਾਬੀ ਮੁਟਿਆਰ ਜਲਦੀ ਬਾਲੀਵੁੱਡ ਫਿਲਮ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ। ਇਹ ਅਦਾਕਾਰਾ ਇੱਕ ਬੋਲਡ ਰੋਲ ਵਿੱਚ ਨਜ਼ਰ ਆਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।