17 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦਾ ਮਿਆਰ ਕਾਫੀ ਜ਼ਿਆਦਾ ਉੱਪਰ ਜਾ ਰਿਹਾ ਹੈ ਤੇ ਹਰ ਕੋਈ ਕਲਾਕਾਰ, ਅਦਾਕਾਰ ਕੁਝ ਨਾ ਕੁਝ ਨਵਾਂ ਲੈ ਕੇ ਆ ਰਹੇ ਹਨ। ਗੱਲ ਕਰਦੇ ਹਾਂ ਨਵ ਬਾਜਵਾ ਜੋ ਐਕਟਰ ਡਾਇਰੈਕਟ ਤੇ ਰਾਇਟਰ ਹਨ, ਉਨ੍ਹਾਂ ਨੇ ਆਪਣੀ ਮੋਹਾਲੀ ਵਿਚ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿਚ ਉਨ੍ਹਾਂ ਵੱਲੋਂ ਇਕ ਵੈੱਬ ਸੀਰੀਜ਼ ਦਾ ਆਗਾਜ਼ ਕੀਤਾ ਗਿਆ, ਜਿਸ ਦਾ ਨਾਂ ਡਿਪੋਰਟ ਤੇ ਔਲਾਦ। ਇਸ ਸੀਰੀਜ਼ ਵਿਚ ਉਨ੍ਹਾਂ ਨੇ ਡਿਪੋਰਟ ਹੋਏ ਨੌਜਵਾਨਾਂ ਦੀ ਅਸਲ ਸਚਾਈ ਜਾ ਉਨ੍ਹਾਂ ਨਾਲ ਹੱਡਬੀਤੀ ਬਾਰੇ ਦਿਖਾਇਆ ਗਿਆ ਹੈ। ਦੱਸ ਦਈਏ ਕਿ ਇਸ ਸੀਰੀਜ਼ ਦੇ 9 ਭਾਗ ਹਨ ਤੇ ਇਨ੍ਹਾਂ ਦੋਵਾਂ ਦੇ ਡਾਇਰੈਕਟਰ ਵੱਖ-ਵੱਖ ਹਨ।
ਸੰਖੇਪ: ਡਿਪੋਰਟ ਕੀਤੇ ਪੰਜਾਬੀਆਂ ਦੀ ਹਕੀਕਤ ‘ਤੇ ਬਣੀ ਵੈੱਬ ਸੀਰੀਜ਼ ਦਰਸ਼ਕਾਂ ਦੇ ਰੌਂਗਟੇ ਖੜੇ ਕਰ ਦੇਵੇਗੀ। ਇਹ ਕਹਾਣੀ ਦੱਸਦੀ ਹੈ ਕਿ ਵਿਦੇਸ਼ੀ ਸੁਪਨੇ ਕਿਵੇਂ ਕਈ ਵਾਰ ਕਾਬਰ ਬਣ ਜਾਂਦੇ ਹਨ।