17 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਮੀਂਹ-ਹਨੇਰੀ ਤੋਂ ਬਾਅਦ ਬੀਤੇ ਦੋ ਦਿਨਾਂ ਤੋਂ ਗਰਮੀ ਆਪਣਾ ਰੰਗ ਦਿਖਾਉਣ ਲੱਗੀ ਹੈ। ਸ਼ੁੱਕਰਵਾਰ ਨੂੰ ਪੰਜਾਬ ’ਚ ਤੇਜ਼ ਧੁੱਪ ਤੇ ਲੂ ਚੱਲਣ ਨਾਲ ਪੂਰੀ ਤਪਿਸ਼ ਰਹੀ। ਬਠਿੰਡਾ ਸੂਬੇ ’ਚ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 45.5 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਫਾਜ਼ਿਲਕਾ ਤੇ ਫ਼ਰੀਦਕੋਟ ਦਾ ਵੱਧ ਤੋਂ ਵੱਧ ਤਾਪਮਾਨ 43.5 ਤੇ ਜਲੰਧਰ ਦਾ 41 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ 18 ਮਈ ਤੱਕ ਸੂਬੇ ’ਚ ਲੂ ਚੱਲੇਗੀ। ਇਸ ਤੋਂ ਬਾਅਦ ਮੌਸਮ ਬਦਲਣ ਦੀ ਸੰਭਾਵਨਾ ਹੈ। 19 ਤੋਂ 21 ਮਈ ਤੱਕ ਸੂਬੇ ’ਚ ਹਨੇਰੀ ਦੌਰਾਨ ਬਾਰਿਸ਼ ਹੋ ਸਕਦੀ ਹੈ। ਇਸ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਸੰਖੇਪ: ਪੰਜਾਬ ‘ਚ ਗਰਮੀ ਨੇ ਮਚਾਇਆ ਤੰਡਵ, ਬਠਿੰਡਾ 45.5 ਡਿਗਰੀ ਨਾਲ ਸਭ ਤੋਂ ਗਰਮ, 19 ਮਈ ਤੋਂ ਬਾਰਿਸ਼ ਦੀ ਸੰਭਾਵਨਾ।
