ਹੁਸ਼ਿਆਰਪੁਰ, 25 ਜਨਵਰੀ (ਪੰਜਾਬੀ ਖ਼ਬਰਨਾਮਾ)
ਪੀ.ਆਰ.ਟੀ. ਸੀ ਜਹਾਨਖੇਲਾਂ ਦੇ ਕਮਾਂਡੈਂਟ ਜਗਮੋਹਨ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ 2024 ਦੇ ਮੱਦੇਨਜ਼ਰ ਪੁਲਿਸ ਰਿਕਰੂਟਸ ਟ੍ਰੇਨਿੰੰਗ ਸੈਂਟਰ (ਪੀ.ਆਰ.ਟੀ.ਸੀ) ਜਹਾਨਖੇਲਾਂ ਹੁਸ਼ਿਆਰਪੁਰ ਵਿਖੇ ਤਾਇਨਾਤ ਡੀ.ਐਸ.ਪੀ (ਐਡਜੂੁਟੈਂਟ) ਗੁਰਜੀਤ ਪਾਲ ਸਿੰਘ ਨੂੰ ਬਿਹਤਰੀਨ ਸੇਵਾਵਾਂ ਨਿਭਾਉਣ ਦੇ ਲਈ ਭਾਰਤ ਸਰਕਾਰ ਵਲੋਂ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਲਈ ਚੁਣਿਆ ਗਿਆ ਹੈ। ਇਸੇ ਤਰ੍ਹਾਂ ਐਸ.ਆਈ ਜਸਜੀਤ ਸਿੰਘ ਰਿਡਰ ਕਮਾਂਡੈਂਟ ਪੀ.ਆਰ.ਟੀ.ਸੀ ਜਹਾਨਖੇਲਾਂ ਨੂੰ ਵੀ ਬਿਹਤਰੀਨ ਸੇਵਾਵਾਂ ਨਿਭਾਉਣ ਲਈ ਚੀਫ ਮਨਿਸਟਰ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ ਦੇ ਲਈ ਪੰਜਾਬ ਸਰਕਾਰ ਵਲੋਂ ਚੁਣਿਆ ਗਿਆ ਹੈ।