19 ਅਗਸਤ 2024 : How to Use Western Toilet Seat : ਜੇਕਰ ਤੁਸੀਂ ਵੈਸਟਰਨ ਟਾਇਲਟ ਦੀ ਵਰਤੋਂ ਕਰਦੇ ਸਮੇਂ ਸਫਾਈ ਨਾਲ ਜੁੜੀਆਂ ਕੁਝ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ। ਅੱਜ ਇਸ ਦੀ ਪਹੁੰਚ ਮਹਾਂਨਗਰਾਂ ‘ਚ ਹੀ ਨਹੀਂ, ਛੋਟੇ ਕਸਬਿਆਂ ਤੇ ਪੇਂਡੂ ਖੇਤਰਾਂ ‘ਚ ਵੀ ਹੋ ਚੁੱਕੀ ਹੈ। ਇਹ ਬੇਸ਼ੱਕ ਇੰਡੀਅਨ ਟਾਇਲਟ ਨਾਲੋਂ ਜ਼ਿਆਦਾ ਆਰਾਮਦਾਇਕ ਹੈ ਪਰ ਜ਼ਿਆਦਾਤਰ ਲੋਕ ਇਸ ਦੀ ਵਰਤੋਂ ਕਰਨਾ ਨਹੀਂ ਜਾਣਦੇ ਹਨ, ਜੋ ਕਈ ਬਿਮਾਰੀਆਂ ਨੂੰ ਸਿੱਧਾ ਸੱਦਾ ਦਿੰਦਾ ਹੈ।

ਟਾਇਲਟ ਸੀਟ ‘ਤੇ ਬੈਠਣ ਤੋਂ ਪਹਿਲਾਂ ਕੀ ਕਰੀਏ ?

ਵੈਸਟਰਨ ਟਾਇਲਟ ਸੀਟ ‘ਤੇ ਤੁਸੀਂ ਕੁਰਸੀ ਦੀ ਤਰ੍ਹਾਂ ਸਿੱਧੇ ਬੈਠ ਸਕਦੇ ਹੋ, ਅਜਿਹੀ ਸਥਿਤੀ ‘ਚ ਇਹ ਬਜ਼ੁਰਗਾਂ ਤੇ ਖਾਸ ਤੌਰ ‘ਤੇ ਜੋੜਾਂ ਦੇ ਦਰਦ ਤੋਂ ਪੀੜਤ ਲੋਕਾਂ ਲਈ ਆਰਾਮਦਾਇਕ ਸਾਬਤ ਹੁੰਦਾ ਹੈ। ਹਾਲਾਂਕਿ ਜੇਕਰ ਤੁਸੀਂ ਵੀ ਬਾਥਰੂਮ ‘ਚ ਦਾਖਲ ਹੁੰਦੇ ਹੀ ਸਿੱਧੇ ਟਾਇਲਟ ਸੀਟ ‘ਤੇ ਬੈਠ ਜਾਂਦੇ ਹੋ ਤਾਂ ਇਹ ਬਹੁਤ ਗਲਤ ਹੈ। ਇਸ ‘ਤੇ ਬੈਠਣ ਤੋਂ ਪਹਿਲਾਂ ਤੁਹਾਨੂੰ ਸੀਟ ਦੇ ਆਲੇ ਦੁਆਲੇ ਮੌਜੂਦ ਨਮੀ ਜਾਂ ਪਾਣੀ ਦੇ ਛਿੱਟਿਆਂ ਨੂੰ ਪੂੰਝਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।

ਕਿਵੇਂ ਕਰੀਏ ਫਲੱਸ਼ ?

ਤੁਹਾਨੂੰ ਸ਼ੌਚ ਕਰਨ ਤੋਂ ਬਾਅਦ ਫਲੱਸ਼ ਕਰਨਾ ਪੈਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੀਟ ‘ਤੇ ਬੈਠਣ ਤੋਂ ਪਹਿਲਾਂ ਵੀ ਫਲੱਸ਼ ਕਰਨਾ ਬਹੁਤ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਨਾਲ ਤੁਸੀਂ ਯੂਰਿਨ ਇਨਫੈਕਸ਼ਨ ਤੋਂ ਬਚ ਸਕਦੇ ਹੋ। ਟਾਇਲਟ ਸੀਟ ਭਾਵੇਂ ਨਿੱਜੀ ਹੋਵੇ ਜਾਂ ਜਨਤਕ, ਤੁਸੀਂ ਇਸ ਚੰਗੀ ਆਦਤ ਨੂੰ ਅਪਣਾ ਕੇ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ। ਇਸ ਦੌਰਾਨ ਧਿਆਨ ਰੱਖੋ ਕਿ ਟਾਇਲਟ ਸੀਟ ਦੇ ਢੱਕਣ ਨੂੰ ਬੰਦ ਕਰ ਕੇ ਹੀ ਫਲੱਸ਼ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੀ ਸਥਿਤੀ ‘ਚ ਪਾਣੀ ਦੇ ਛਿੱਟਿਆਂ ਦੇ ਨਾਲ-ਨਾਲ ਵੱਡੀ ਗਿਣਤੀ ‘ਚ ਬੈਕਟੀਰੀਆ ਫੈਲਣ ਦਾ ਖਤਰਾ ਰਹਿੰਦਾ ਹੈ।

ਸ਼ੌਚ ਤੋਂ ਬਾਅਦ ਕਿਵੇਂ ਕਰੀਏ ਸਫਾਈ ?

ਇਨਫੈਕਸ਼ਨ ਤੋਂ ਸੁਰੱਖਿਆ ਦੇ ਲਿਹਾਜ਼ ਨਾਲ ਟਿਸ਼ੂ ਪੇਪਰ ਨਾਲੋਂ ਪਾਣੀ ਨੂੰ ਬਿਹਤਰ ਮੰਨਿਆ ਜਾਂਦਾ ਹੈ। ਸ਼ੌਚ ਤੋਂ ਬਾਅਦ ਸਪਰੇਅ ਪਾਈਪ ਦੀ ਵਰਤੋਂ ਕਰੋ ਤੇ ਗੁਪਤ ਅੰਗਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਇਹ ਤੁਹਾਡੀ ਮਰਜ਼ੀ ਹੈ ਕਿ ਸਪਰੇਅ ਨੂੰ ਅੱਗੇ ਵੱਲ ਜਾਂ ਪਿੱਛੇ ਵੱਲ ਵਰਤਣਾ ਹੈ।

ਸਭ ਤੋਂ ਮਹੱਤਵਪੂਰਨ ਹੈ ਆਖਰੀ ਸਟੈੱਪ

ਅਖੀਰ ‘ਚ ਤੁਹਾਨੂੰ ਟਿਸ਼ੂ ਪੇਪਰ ਦੀ ਮਦਦ ਨਾਲ ਆਪਣੇ ਇੰਟੀਮੇਟ ਏਰੀਆ ਨੂੰ ਪੂੰਝਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਹੀ ਅੰਡਰਗਾਰਮੈਂਟਸ ਪਾਓ ਕਿਉਂਕਿ ਅਜਿਹਾ ਨਾ ਕਰਨ ‘ਤੇ ਪ੍ਰਾਈਵੇਟ ਪਾਰਟ ਲੰਬੇ ਸਮੇਂ ਤੱਕ ਗਿੱਲਾ ਰਹਿੰਦਾ ਹੈ, ਜਿਸ ਨਾਲ ਖਾਰਸ਼ ਤੇ ਫੰਗਲ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।