01 ਜੁਲਾਈ (ਪੰਜਾਬੀ ਖ਼ਬਰਨਾਮਾ): ਯੂਨੈਸਕੋ ਵਿਸ਼ਵ ਵਿਰਾਸਤ ਦੀ ਸੂਚੀ ’ਚ ਮਹਾਰਿਸ਼ੀ ਵਾਲਮੀਕਿ ਵੱਲੋਂ ਰਚੀ ਗਈ ਰਾਮਾਇਣ ਨੂੰ ਸ਼ਾਮਲ ਕਰਨ ਦੀ ਤਿਆਰੀ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ, ਅਸ਼ੋਕ ਦੇ ਸ਼ਿਲਾਲੇਖ, ਕੌਟਿਲਿਆ ਦਾ ਅਰਥਸ਼ਾਸਤਰ ਤੇ ਤਮਿਲ ਕਵੀ ਤਿਰੁਵੱਲੁਵਰ ਵੱਲੋਂ ਰਚੇ ਗਏ ਥਿਰੂਕੁਰਲ ਨੂੰ ਵੀ ਯੂਨੈਸਕੋ ਦੇ ਨੈਸ਼ਨਲ ਤੇ ਰੀਜਨਲ ਰਜਿਸਟਰ ’ਚ ਸ਼ਾਮਲ ਕਰਨ ਲਈ ਨਾਮਜ਼ਦ ਕੀਤਾ ਜਾਵੇਗਾ। ਅਗਲੇ ਸਾਲ ਮਾਰਚ ’ਚ ਹੋਣ ਵਾਲੀ ਇੰਟਰਨੈਸ਼ਨਲ ਐਡਵਾਇਜ਼ਰੀ ਦੀ ਬੈਠਕ ’ਚ ਇਸ ਸਬੰਧੀ ਤਜਵੀਜ਼ ਰੱਖੀ ਜਾ ਸਕਦੀ ਹੈ। ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਪੁੱਜੇ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ’ਚ ਯੂਨੈਸਕੋ ਮੈਮਰੀ ਆਫ ਦਿ ਵਰਲਡ ਨੋਡਲ ਕੇਂਦਰ ਦੇ ਮੁਖੀ ਪ੍ਰੋਫੈਸਰ ਡਾ. ਰਮੇਸ਼ ਚੰਦਰ ਗੌੜ ਨੇ ਉਕਤ ਜਾਣਕਾਰੀ ਦਿੱਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।