ਤਲਵੰਡੀ ਸਾਬੋ, 20 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਵੇਂ ਕਿ ਪੰਜਾਬ ਵਿੱਚ ਦਿਵਾਲੀ ਦਾ ਤਿਹਾਰ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਪਰ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਵਿੱਚ ਇਸ ਵਾਰ ਦਿਵਾਲੀ ਮੰਦੀ ਦੇਖਣ ਨੂੰ ਮਿਲ ਰਹੀ ਹੈ ਤੇ ਬਾਜ਼ਾਰਾਂ ਵਿੱਚੋਂ ਦਿਵਾਲੀ ਦੀਆਂ ਰੌਣਕਾਂ ਘੱਟ ਦੇਖਣ ਨੂੰ ਮਿਲ ਰਹੀਆਂ ਹਨ ਉਧਰ ਦੂਸਰੇ ਪਾਸੇ ਸਿੱਖਾਂ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ ਤਖਤ ਸਾਹਿਬ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਨੇ ਗੱਲਬਾਤ ਕਰਦਿਆਂ ਦੱਸਿਆ ਕਿ 21 ਅਕਤੂਬਰ ਨੂੰ ਬੰਦੀ ਛੋੜ ਦਿਵਸ ਮਨਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਧਰ ਬਾਜ਼ਾਰ ਵਿੱਚ ਘੱਟ ਰੌਣਕਾਂ ਸਬੰਧੀ ਲੋਕਾਂ ਨੇ ਦੱਸਿਆ ਕਿ ਇਸ ਵਾਰ ਹੜ ਆਉਣ ਕਾਰਨ ਫਸਲਾਂ ਮੰਦੀਆ ਹਨ ਅਤੇ ਇਸ ਵਾਰ ਦਿਵਾਲੀ ਦਾ ਤਿਹਾਰ ਪਹਿਲਾਂ ਆਉਣ ਕਰਕੇ ਵੀ ਲੋਕਾਂ ਡੀ ਆਰਥਿਕਤਾ ਕਾਫੀ ਨੀਵੀ ਹੋ ਚੁੱਕੀ ਹੈ ਜਿਸ ਕਾਰਨ ਦਿਵਾਲੀ ਦਾ ਤਿਉਹਾਰ ਮੰਦਾ ਦਿਖਾਈ ਦੇ ਰਿਹਾ ਹੈ।