6 ਜੂਨ (ਪੰਜਾਬੀ ਖਬਰਨਾਮਾ):ਨਾਡਾ ਦੇ ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ ਨੇ ਪਾਵਰਲਿਫਟਰ ਸੰਦੀਪ ਕੌਰ ਉਤੇ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਦੇ ਦੂਜੇ ਅਪਰਾਧ ਕਾਰਨ 10 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ।

ਪੰਜਾਬ ਦੀ 31 ਸਾਲਾ ਪਾਵਰਲਿਫਟਰ ਸੰਦੀਪ ਉਤੇ ਡੋਪਿੰਗ ਦੇ ਦੂਜੇ ਅਪਰਾਧ ਲਈ ਅੱਠ ਸਾਲ ਦੀ ਪਾਬੰਦੀ ਅਤੇ ਉਸ ਦੇ ਨਮੂਨਿਆਂ ’ਚ ਕਈ ਪਾਬੰਦੀਸ਼ੁਦਾ ਪਦਾਰਥ ਪਾਏ ਜਾਣ ਉਤੇ ਹੋਰ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ।

ਇਕ ਹੋਰ ਫੈਸਲੇ ’ਚ ਵੁਸ਼ੂ ਖਿਡਾਰੀ ਅਵਨੀਸ਼ ਗਿਰੀ ਉਤੇ ਪਾਬੰਦੀ ਦੌਰਾਨ ਮੁਕਾਬਲੇ ਵਿਚ ਹਿੱਸਾ ਲੈਣ ਕਾਰਨ ਚਾਰ ਸਾਲ ਦੀ ਹੋਰ ਪਾਬੰਦੀ ਲਗਾ ਦਿੱਤੀ ਗਈ ਹੈ।

ਗੋਆ ਕੌਮੀ ਖੇਡਾਂ ’ਚ ਤਗ਼ਮਾ ਜਿੱਤਣ ਵਾਲੀ ਕੇਰਲ ਦੀ 4×100 ਮੀਟਰ ਰਿਲੇਅ ਟੀਮ ਦੀ ਮੈਂਬਰ ਨੇਹਾ ’ਤੇ ਵੀ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਚਾਰ ਸਾਲ ਦੀ ਪਾਬੰਦੀ ਲਾਈ ਗਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।