ਬਰਨਾਲਾ, 17 ਮਈ (ਪੰਜਾਬੀ ਖਬਰਨਾਮਾ) : ਸਿਹਤ ਵਿਭਾਗ ਬਰਨਾਲਾ  ਵੱਲੋਂ ਡਾ. ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਅਗਵਾਈ ਅਧੀਨ ਇਕ ਸਿਹਤ ਟੀਮ (ਜਿਸ ਵਿੱਚ ਗੁਰਜੀਤ ਸਿੰਘ ਜ਼ਿਲ੍ਹਾ ਪੀ.ਐਨ.ਡੀ.ਟੀ. ਕੋਆਰਡੀਨੇਟਰ)  ਵੱਲੋਂ 4 ਸਕੈਨ ਸੈਂਟਰਾਂ ਅਤੇ ਪਸ਼ੂ ਵਿਭਾਗ ਦੇ ਹਸਪਤਾਲ ਵਿੱਚ ਸਥਿਤ ਅਲਟਰਾਸਾਊਂਡ ਮਸ਼ੀਨ ਦੀ ਜਾਂਚ ਕੀਤੀ ਗਈ।

ਇਸ ਮੌਕੇ ਡਾ. ਪ੍ਰਵੇਸ਼ ਕੁਮਾਰ ਨੇ ਦੱਸਿਆ ਇਹ ਇੱਕ ਨਿਯਮਤ ਜਾਂਚ ਹੁੰਦੀ ਹੈ ਜਿਸ ਵਿੱਚ ਪੀ.ਐਨ.ਡੀ.ਟੀ. ਐਕਟ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨ ਸਬੰਧੀ ਸਮੇਂ ਸਮੇਂ ‘ਤੇ ਵੱਖ ਵੱਖ ਅਲਟਰਾਸਾਊਂਡ ਦੀ ਜਾਂਚ ਕੀਤੀ ਜਾਂਦੀ ਹੈ ।

ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ੳਨ੍ਹਾਂ ਦੀ ਟੀਮ ਵੱਲੋਂ ਲਾਇਫ ਲਾਇਨ ਹਸਪਤਾਲ, ਹਰੀ ਓਮ ਸਕੈਨ ਸੈਂਟਰ ,ਸਿਟੀ ਹਸਪਤਾਲ ,ਪਸ਼ੂ ਪਾਲਣ ਵਿਭਾਗ ਦੇ ਹਸਪਤਾਲ ਵਿੱਚ ਸਥਿਤ ਅਲਟਰਾਸਾਊਂਡ ਮਸ਼ੀਨ ਅਤੇ ਨੂਰ ਹਸਪਤਾਲ ਦੀ ਜਾਂਚ ਕੀਤੀ ਗਈ ੳਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਰਾ ਕੁਝ ਤਸੱਲੀਬਖਸ਼ ਪਾਇਆ ਗਿਆ ਅਤੇ  ਅਗਲੇਰੇ ਸਮੇਂ ਵਿੱਚ ਵੀ ਇਹ ਜਾਂਚ ਨਿਰੰਤਰ ਹੁੰਦੀ ਰਹੇਗੀ ।

ਗੁਰਜੀਤ ਸਿੰਘ ਜ਼ਿਲ੍ਹਾ ਪੀ.ਐਨ.ਡੀ.ਟੀ. ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਨੋਟੀਫੀਕੇਸਨ ਅਨੁਸਾਰ ਪੀ.ਸੀ.ਪੀ.ਐਨ.ਡੀ.ਟੀ. ਐਕਟ 1994/ ਐਮ.ਟੀ.ਪੀ. ਐਕਟ ਤਹਿਤ ਭਾਰਤ ਦੇ ਕਿਸੇ ਵੀ ਸੂਬੇ ਜਾਂ ਜ਼ਿਲ੍ਹੇ ਵਿੱਚ ਹੋ ਰਹੇ ਅਣਅਧਿਕਾਰਿਤ ਲਿੰਗ ਜਾਂਚ ਜਾਂ ਗਰਭਪਾਤ ਸਬੰਧੀ ਪੱਕੀ ਸੂਚਨਾ ਦੇਣ ਵਾਲੇ ਨੂੰ 50 ਹਜਾਰ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਅਤੇ ਜਿਹੜੀ ਇਸਤਰੀ ਫਰਜੀ ਗਾਹਕ (ਡੀਕੁਆਏ ਪੇਸੈਂਟ)ਬਣ ਕੇ ਜਾਵੇਗੀ ਉਸ ਨੂੰ ਸਿਹਤ ਵਿਭਾਗ ਵੱਲੋਂ ਇੱਕ ਲੱਖ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

ਇਸ ਸਬੰਧੀ ਸੂਚਨਾ ਦੇਣ ਅਤੇ ਫਰਜੀ ਗਾਹਕ ਬਣ ਕੇ ਦੋਸ਼ੀਆਂ ਨੂੰ ਫੜਾਉਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ।ਇਸ ਸਬੰਧੀ ਸੂਚਨਾ ਕੋਈ ਵੀ ਨਿੱਜੀ ਤੌਰ ‘ਤੇ ਲਿਖਤੀ ਰੂਪ ‘ਚ ਦਫਤਰ ਸਿਵਲ ਸਰਜਨ ਬਰਨਾਲ ਵਿਖੇ ਦਿੱਤੀ ਜਾ ਸਕਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।