7 ਅਗਸਤ 2024 : ਸਤੰਬਰ 2023 ‘ਚ ਸਰਕਾਰ ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ (Pradhan Mantri Vishwakarma Yojana) ਸ਼ੁਰੂ ਕੀਤੀ। ਇਸ ਸਕੀਮ ‘ਚ ਸਰਕਾਰ ਕਾਰੋਬਾਰ ਸ਼ੁਰੂ ਕਰਨ ਲਈ ਸਸਤੀ ਵਿਆਜ ਦਰਾਂ ‘ਤੇ ਕਰਜ਼ ਦਿੰਦੀ ਹੈ।

ਸਰਕਾਰ ਨੇ ਰਵਾਇਤੀ ਹੁਨਰ ਨੂੰ ਵਧਾਉਣ ਦੇ ਉਦੇਸ਼ ਨਾਲ ਇਹ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਦਾ ਲਾਭ 18 ਵਪਾਰੀਆਂ ਨੂੰ ਮਿਲੇਗਾ। ਉਨ੍ਹਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਸਰਕਾਰ ਵੱਲੋਂ 3 ਲੱਖ ਰੁਪਏ ਦਾ ਕਰਜ਼ ਦਿੱਤਾ ਜਾਂਦਾ ਹੈ। ਇਸ ਸਕੀਮ ‘ਚ ਲਾਭਪਾਤਰੀ ਨੂੰ ਕਰਜ਼ੇ ਦੇ ਨਾਲ-ਨਾਲ ਸਕਿੱਲ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।

ਰੋਜ਼ਾਨਾ ਮਿਲਦੇ ਹਨ 500 ਰੁਪਏ

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਲਾਭਪਾਤਰੀ ਨੂੰ ਹੁਨਰ-ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਿਖਲਾਈ ਦੇ ਨਾਲ ਹੀ ਲਾਭਪਾਤਰੀ ਨੂੰ 500 ਰੁਪਏ ਦਾ ਸਟਾਈਪੈਂਡ ਵੀ ਮਿਲਦਾ ਹੈ। ਇਸ ਤੋਂ ਇਲਾਵਾ ਸਰਕਾਰ ਟੂਲਕਿੱਟ ਖਰੀਦਣ ਲਈ 15,000 ਰੁਪਏ ਵੀ ਦਿੰਦੀ ਹੈ। ਇਸ ਸਕੀਮ ‘ਚ ਇੰਸੈਂਟਿਵ ਦੇਣ ਦੀ ਵੀ ਵਿਵਸਥਾ ਹੈ।

ਯੋਗਤਾ ਮਾਪਦੰਡ

ਯੋਜਨਾ ਦਾ ਲਾਭ ਹੇਠਾਂ ਦਿੱਤੇ ਗਏ ਹੁਨਰਮੰਦਾਂ ਨੂੰ ਮਿਲਦਾ ਹੈ-

ਕਾਰਪੈਂਟਰ (ਤਰਖਾਣ)

ਕਿਸ਼ਤੀ ਬਣਾਉਣ ਵਾਲੇ

ਲੁਹਾਰ

ਤਾਲਾ ਬਣਾਉਣ ਵਾਲੇ

ਸੁਨਿਆਰਾ, ਮਿੱਟੀ ਦੇ ਭਾਂਡੇ ਬਣਾਉਣ ਵਾਲਾ (ਘੁਮਿਆਰ)

ਮੂਰਤੀਕਾਰ

ਰਾਜ ਮਿਸਤਰੀ

ਮੱਛੀਆਂ ਦਾ ਜਾਲ ਬਣਾਉਣ ਵਾਲੇ

ਟੂਲ ਕਿੱਟ ਨਿਰਮਾਤਾ

ਪੱਥਰ ਤੋੜਨ ਵਾਲੇ

ਮੋਚੀ/ਜੁੱਤੀਆਂ ਦਾ ਕਾਰੀਗਰ

ਟੋਕਰੀ/ਚਟਾਈ/ਝਾੜੂ ਬਣਾਉਣ ਵਾਲੇ

ਗੁੱਡੀਆਂ ਤੇ ਹੋਰ ਖਿਡੌਣਾ ਨਿਰਮਾਤਾ (ਰਵਾਇਤੀ)

ਨਾਈ

ਮਾਲਾ ਬਣਾਉਣ ਵਾਲੇ

ਧੋਬੀ

ਦਰਜ਼ੀ

ਕੀ ਹੈ ਅਰਜ਼ੀ ਪ੍ਰਕਿਰਿਆ ?

ਸਕੀਮ ਦੀ ਅਧਿਕਾਰਤ ਵੈੱਬਸਾਈਟ (pmvishwakarma.gov.in) ‘ਤੇ ਜਾਓ।

ਇਸ ਤੋਂ ਬਾਅਦ Apply Online ਦੀ ਆਪਸ਼ਨ ਚੁਣੋ ਤੇ ਰਜਿਸਟ੍ਰੇਸ਼ਨ ‘ਤੇ ਕਲਿੱਕ ਕਰੋ।

ਰਜਿਸਟ੍ਰੇਸ਼ਨ ਲਈ ਆਪਣਾ ਮੋਬਾਈਲ ਨੰਬਰ ਦਰਜ ਕਰੋ ਜਿਸ ਤੋਂ ਬਾਅਦ ਮੋਬਾਈਲ ਨੰਬਰ ‘ਤੇ ਮੈਸੇਜ ਆਵੇਗਾ।

ਹੁਣ ਸਕੀਮ ਨਾਲ ਸਬੰਧਤ ਅਰਜ਼ੀ ਫਾਰਮ ਭਰੋ।

ਫਾਰਮ ਭਰਨ ਤੋਂ ਬਾਅਦ ਦਸਤਾਵੇਜ਼ ਨੂੰ ਸਕੈਨ ਕਰੋ ਤੇ ਅਪਲੋਡ ਕਰੋ।

ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ ਇਕ ਵਾਰ ਫਿਰ ਤੋਂ ਸਾਰੀਆਂ ਡਿਟੇਲਜ਼ ਕ੍ਰਾਸਚੈੱਕ ਕਰ ਕੇ ਸਬਮਿਟ ਕਰੋ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।