14 ਅਗਸਤ 2024 : ਭਾਰਤ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਲਾਭ ਦੇਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Yojana) ਸ਼ੁਰੂ ਕੀਤੀ ਸੀ। ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਸਾਲਾਨਾ 6,000 ਰੁਪਏ ਆਉਂਦੇ ਹਨ। ਇਹ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਕਿਸ਼ਤਾਂ ਦੇ ਰੂਪ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ। ਕਿਸਾਨਾਂ ਨੂੰ ਹਰ ਕਿਸ਼ਤ ਵਿੱਚ 2,000 ਰੁਪਏ ਦਾ ਲਾਭ ਮਿਲਦਾ ਹੈ।
ਜੂਨ ਵਿੱਚ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿੱਚ 17ਵੀਂ ਕਿਸ਼ਤ ਜਮ੍ਹਾ ਕਰ ਦਿੱਤੀ ਸੀ। ਅਧਿਕਾਰਤ ਅੰਕੜਿਆਂ ਅਨੁਸਾਰ, 11 ਕਰੋੜ ਤੋਂ ਵੱਧ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਦਾ ਲਾਭ ਮਿਲਿਆ ਹੈ। ਹੁਣ ਕਿਸਾਨ 18ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ।
ਕਦੋਂ ਆਵੇਗੀ 18ਵੀਂ ਕਿਸ਼ਤ?
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਇਹ ਰਕਮ ਹਰ 4 ਮਹੀਨੇ ਬਾਅਦ ਕਿਸਾਨਾਂ ਦੇ ਖਾਤਿਆਂ ਵਿੱਚ ਆਉਂਦੀ ਹੈ। 17ਵੀਂ ਕਿਸ਼ਤ ਦੀ ਰਕਮ ਜੂਨ 2024 ਵਿੱਚ ਆਈ ਸੀ। ਅਜਿਹੀ ਸਥਿਤੀ ਵਿੱਚ, ਉਮੀਦ ਕੀਤੀ ਜਾਂਦੀ ਹੈ ਕਿ ਪੀਐਮ ਕਿਸਾਨ ਦੀ 18ਵੀਂ ਕਿਸ਼ਤ ਅਕਤੂਬਰ ਤੋਂ ਨਵੰਬਰ ਦੇ ਵਿਚਕਾਰ ਆਵੇਗੀ।
ਜੇ ਤੁਸੀਂ ਵੀ ਸਕੀਮ ਦਾ ਲਾਭ ਲੈਣ ਲਈ ਅਪਲਾਈ ਕੀਤਾ ਹੈ, ਤਾਂ ਤੁਹਾਨੂੰ ਲਾਭਪਾਤਰੀਆਂ ਦੀ ਸੂਚੀ ਵਿੱਚ ਇੱਕ ਵਾਰ ਆਪਣਾ ਨਾਮ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ। ਦਰਅਸਲ, ਸਕੀਮ ਦਾ ਲਾਭ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਦਾ ਨਾਮ ਲਾਭਪਾਤਰੀ ਸੂਚੀ ਵਿੱਚ ਹੈ।
ਲਾਭਪਾਤਰੀ ਸੂਚੀ ’ਚ ਕਿਵੇਂ ਚੈੱਕ ਕਰੀਏ ਨਾਮ
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ pmkisan.gov.in ‘ਤੇ ਜਾਓ।
ਹੁਣ ‘Know Your Status’ ਦੇ ਆਪਸ਼ਨ ਨੂੰ ਸਿਲੈਕਟ ਕਰੋ।
ਇਸ ਤੋਂ ਬਾਅਦ ਆਪਣਾ ਰਜਿਸਟ੍ਰੇਸ਼ਨ ਨੰਬਰ ਦਰਜ ਕਰੋ।
ਹੁਣ ਸਕ੍ਰੀਨ ‘ਤੇ ਦਿਖਾਇਆ ਗਿਆ ਕੈਪਚਾ ਕੋਡ ਦਰਜ ਕਰੋ ਤੇ ‘ਗੇਟ details’ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਸਕ੍ਰੀਨ ‘ਤੇ ਤੁਹਾਡਾ ਸਟੇਟਸ ਦਿਖਾਈ ਦੇਵੇਗਾ।
ਕਿਵੇਂ ਕਰੀਏ ਅਪਲਾਈ
ਜੇ ਤੁਸੀਂ ਅਜੇ ਤੱਕ ਇਸ ਸਕੀਮ ਦਾ ਲਾਭ ਲੈਣ ਲਈ ਅਪਲਾਈ ਨਹੀਂ ਕੀਤਾ ਹੈ ਤਾਂ ਤੁਸੀਂ PM ਕਿਸਾਨ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ। ਅਰਜ਼ੀ ਦੀ ਪ੍ਰਕਿਰਿਆ ਇਸ ਤਰ੍ਹਾਂ ਹੈ-
pmkisan.gov.in ‘ਤੇ ਜਾ ਕੇ ਫਾਰਮਰਜ਼ ਕਾਰਨਰ ਦੇ ਆਪਸ਼ਨ ਨੂੰ ਸਿਲੈਕਟ ਕਰੋ।
ਹੁਣ New Farmer Registration ‘ਤੇ ਕਲਿੱਕ ਕਰੋ
ਇਸ ਤੋਂ ਬਾਅਦ ਰੂਰਲ ਫਾਰਮਰ ਰਜਿਸਟ੍ਰੇਸ਼ਨ ਜਾਂ ਅਰਬਨ ਫਾਰਮਰ ਰਜਿਸਟ੍ਰੇਸ਼ਨ ’ਚੋਂ ਇਕ ਆਪਸ਼ਨ ਸਿਲੈਕਟ ਕਰੋ।
ਹੁਣ ਤੁਹਾਨੂੰ ਆਧਾਰ, ਮੋਬਾਈਲ ਨੰਬਰ ਆਦਿ ਦੀ ਜਾਣਕਾਰੀ ਦੇਣੀ ਪਵੇਗੀ ਅਤੇ Get OTP ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਫੋਨ ‘ਚ ਮਿਲੇ OTP ਨੂੰ ਐਂਟਰ ਕਰੋ ਅਤੇ Proceed for Registration ਆਪਸ਼ਨ ‘ਤੇ ਜਾਓ।
ਹੁਣ ਤੁਹਾਨੂੰ ਜ਼ਿਲ੍ਹਾ, ਬੈਂਕ ਅਤੇ ਆਧਾਰ ਕਾਰਡ ਆਦਿ ਦੀ ਜਾਣਕਾਰੀ ਦੇਣੀ ਪਵੇਗੀ।
ਇਹ ਜਾਣਕਾਰੀ ਦੇਣ ਤੋਂ ਬਾਅਦ ਤੁਹਾਨੂੰ ਦਸਤਾਵੇਜ਼ ਵੀ ਅਪਲੋਡ ਕਰਨੇ ਪੈਣਗੇ।
ਦਸਤਾਵੇਜ਼ਾਂ ਨੂੰ ਅਪਲੋਡ ਕਰਨ ਤੋਂ ਬਾਅਦ ਤੁਹਾਨੂੰ ਸੇਵ ਬਟਨ ‘ਤੇ ਕਲਿੱਕ ਕਰਨਾ ਹੋਵੇਗਾ।
ਸੇਵ ਬਟਨ ‘ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਸਕ੍ਰੀਨ ‘ਤੇ ਐਪਲੀਕੇਸ਼ਨ ਕੰਫਰਮੇਸ਼ਨ ਦਾ ਮੈਸੇੇਜ ਦਿਖਾਈ ਦੇਖੋਗੇ।