26 ਸਤੰਬਰ 2024 : ਦੇਸ਼ ਦੇ ਕਰੋੜਾਂ ਕਿਸਾਨਾਂ ਦੀ ਉਡੀਕ ਹੁਣ ਖਤਮ ਹੋ ਗਈ ਹੈ। ਜੀ ਹਾਂ, ਕੇਂਦਰ ਸਰਕਾਰ ਨੇ ਪੀਐਮ ਕਿਸਾਨ (PM Kisan Yojana) ਦੀ 18ਵੀਂ ਕਿਸ਼ਤ (18th installment) ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਪੀਐਮ ਕਿਸਾਨ ਦੀ ਆਫਸ਼ੀਅਲ ਵੈੱਬਸਾਈਟ ਦੇ ਅਨੁਸਾਰ, 18ਵੀਂ ਕਿਸ਼ਤ ਦੀ ਰਕਮ 5 ਅਕਤੂਬਰ (5th oct2024) ਨੂੰ ਕਿਸਾਨਾਂ ਦੇ ਖਾਤਿਆਂ ਵਿੱਚ ਆ ਜਾਵੇਗੀ।
ਜੇ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣ ਲਈ ਰਜਿਸਟਰ ਕੀਤਾ ਹੈ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਈ-ਕੇਵਾਈਸੀ ਕਰਵਾ ਲੈਣਾ ਚਾਹੀਦਾ ਹੈ। ਦਰਅਸਲ, ਯੋਜਨਾ ਦੇ ਨਿਯਮਾਂ ਅਨੁਸਾਰ, ਯੋਜਨਾ ਦਾ ਲਾਭ ਸਿਰਫ ਉਨ੍ਹਾਂ ਕਿਸਾਨਾਂ ਨੂੰ ਮਿਲੇਗਾ ਜਿਨ੍ਹਾਂ ਦੀ ਈ-ਕੇਵਾਈਸੀ (E-KYC) ਅਤੇ ਜ਼ਮੀਨ ਦੀ ਤਸਦੀਕ ਪੂਰੀ ਹੋ ਗਈ ਹੈ। ਜਿਹੜੇ ਕਿਸਾਨ ਈ-ਕੇਵਾਈਸੀ ਨਹੀਂ ਕਰਵਾਉਂਦੇ ਉਨ੍ਹਾਂ ਨੂੰ ਕਿਸ਼ਤ ਦੀ ਰਕਮ ਨਹੀਂ ਮਿਲੇਗੀ।