01 ਜੁਲਾਈ (ਪੰਜਾਬੀ ਖ਼ਬਰਨਾਮਾ): ਪੰਜਾਬਰ ਦੇ ਯੁਵਕਾਂ ਦੇ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ.ਪਾਇਟ) ਕੈਂਪ ਸ਼ਹੀਦਗੜ੍ਹ ਵਿਖੇ ਜਿਹੜੇ ਨੌਜਵਾਨਾਂ ਨੇ ਅਗਨੀਵੀਰ ਦਾ ਪੇਪਰ ਪਾਸ ਕਰ ਲਿਆ ਗਿਆ ਹੈ, ਉਨ੍ਹਾਂ ਲਈ ਫਿਜੀਕਲ ਦੀ ਟਰੇਨਿੰਗ ਦਾ ਕੈਂਪ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ ਜਿਹੜੇ ਯੁਵਕਾਂ ਤੇ ਪੰਜਾਬ ਪੁਲਿਸ, ਬੀ.ਐਸ.ਐਫ. ਅਤੇ ਰੇਲਵੇ ਪੁਲਿਸ ਦੀ ਭਰਤੀ ਲਈ ਫਾਰਮ ਭਰਿਆ ਹੈ, ਉਨ੍ਹਾਂ ਲਈ ਲਿਖਤੀ ਪੇਪਰ ਅਤੇ ਫਿਜੀਕਲ ਦੀ ਤਿਆਰੀ ਦਾ ਕੈਂਪ ਵੀ ਸ਼ੁਰੂ ਹੋ ਚੁੱਕਿਆ ਹੈ। ਇਸ ਲਈ ਚਾਹਵਾਨ ਨੌਜਵਾਨ ਛੇਤੀ ਆਪਣੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ ਦੋ ਪਾਸਪੋਰਟ ਫੋਟੋਆਂ ਨਾਲ ਲੈ ਕੇ ਸੀ ਪਾਇਟ ਕੈਂਪ ਸ਼ਹੀਦਗੜ੍ਹ ਵਿਖੇ ਰਿਪੋਰਟ ਕਰਨ। ਇਹ ਜਾਣਕਾਰੀ ਦਿੰਦਿਆਂ ਟਰੇਨਿੰਗ ਅਫਸਰ ਸੂਬੇਦਾਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਨੌਜਵਾਨਾਂ ਨੂੰ ਰਹਿਣ ਤੇ ਖਾਣੇ ਦੀ ਸਹੂਲਤ ਸਰਕਾਰ ਵੱਲੋਂ ਮੁਫਤ ਦਿੱਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਵਾਸਤੇ ਟਰੇਨਿੰਗ ਅਫਸਰ ਦੇ ਮੋਬਾਇਲ ਨੰਬਰ 90415-58978 ਅਤੇ ਅਧਿਆਪਕ ਗੁਰਿੰਦਰ ਸਿੰਘ ਦੇ ਮੋਬਾਇਲ ਨੰਬਰ 98033-69068 ਤੇ ਸੰਪਰਕ ਕੀਤਾ ਜਾ ਸਕਦਾ ਹੈ।