ਨਵੀਂ ਦਿੱਲੀ, 14 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਨੂੰ ਸਮੇਂ ਸਿਰ ਪੈਨਸ਼ਨ ਅਤੇ ਗ੍ਰੈਚੁਟੀ (Pension and Gratuity) ਮਿਲ ਜਾਵੇ, ਇਸ ਦੇ ਲਈ ਪੈਨਸ਼ਨ ਅਤੇ ਪੈਨਸ਼ਨਭੋਗੀ ਕਲਿਆਣ ਵਿਭਾਗ (DoPPW) ਨੇ ਇਕ ਨਵੀਂ, ਸਾਫ਼-ਸੁਥਰੀ ਟਾਈਮਲਾਈਨ ਜਾਰੀ ਕੀਤੀ ਹੈ। ਇਹ ਟਾਈਮਲਾਈਨ ਸੈਂਟਰਲ ਸਿਵਿਲ ਸਰਵਿਸਿਜ਼ (ਪੈਨਸ਼ਨ) ਨਿਯਮ, 2021 ਤਹਿਤ ਤੈਅ ਕੀਤੀ ਗਈ ਹੈ। ਇਸ ਵਿਚ ਦਰਸਾਇਆ ਗਿਆ ਹੈ ਕਿ ਰਿਟਾਇਰਮੈਂਟ ਤੋਂ ਪਹਿਲਾਂ ਕਿਹੜਾ ਸਟੈੱਪ ਕਦੋਂ ਪੂਰਾ ਹੋਣਾ ਚਾਹੀਦਾ ਹੈ। ਇਸ ਸੰਦਰਭ ‘ਚ ਅਸੀਂ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਦੇ ਰਹੇ ਹਾਂ।
ਸੁਪਰਐਨੂਏਸ਼ਨ ਪੈਨਸ਼ਨ ਕੀ ਹੁੰਦੀ ਹੈ?
ਸਭ ਤੋਂ ਪਹਿਲਾਂ, ਜਾਣੋ ਕਿ ਸੁਪਰਐਨੂਏਸ਼ਨ ਪੈਨਸ਼ਨ ਕੀ ਹੈ? ਸੁਪਰਐਨੂਏਸ਼ਨ ਉਹ ਪੈਨਸ਼ਨ ਹੈ ਜੋ ਮੁਲਾਜ਼ਮ ਨੂੰ ਨਿਰਧਾਰਤ ਰਿਟਾਇਰਮੈਂਟ ਉਮਰ 58 ਸਾਲ (ਸੁਪੀਰੀਅਰ ਸਰਵਿਸ) ਜਾਂ 60 ਸਾਲ (ਬੇਸਿਕ ਸਰਵਿਸ) ਪੂਰੀ ਹੋਣ ‘ਤੇ ਮਿਲਦੀ ਹੈ। ਇਸ ਦਾ ਮਤਲਬ ਹੈ ਕਿ ਜਦੋਂ ਮੁਲਾਜ਼ਮ ਦੀ ਰਿਟਾਇਰਮੈਂਟ ਹੁੰਦੀ ਹੈ ਤਾਂ ਉਸ ਨੂੰ ਸੁਪਰਐਨੂਏਸ਼ਨ ਕਿਹਾ ਜਾਂਦਾ ਹੈ।
DoPPW ਦੀ ਨਵੀਂ ਟਾਈਮਲਾਈਨ
ਰਿਟਾਇਰਮੈਂਟ ਤੋਂ ਪਹਿਲਾਂ ਕੀ-ਕੀ ਹੋਵੇਗਾ ਤੇ ਕਦੋਂ?
15 ਮਹੀਨੇ ਪਹਿਲਾਂ – ਰਿਟਾਇਰਮੈਂਟ ਲਿਸਟ ਤਿਆਰ (Rule 54) ਹੋਵੇਗੀ
ਹਰ ਵਿਭਾਗ ਦੇ ਮੁਖੀ (HoD) ਨੂੰ ਅਗਲੇ 15 ਮਹੀਨਿਆਂ ‘ਚ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਦੀ ਲਿਸਟ ਹਰ ਮਹੀਨੇ ਦੀ 15 ਤਰੀਕ ਤਕ ਤਿਆਰ ਕਰਨੀ ਹੋਵੇਗੀ। ਇਸ ਦਾ ਮਤਲਬ ਹੈ ਕਿ ਰਿਟਾਇਰਮੈਂਟ ਦੀ ਉਲਟੀ ਗਿਣਤੀ 15 ਮਹੀਨੇ ਪਹਿਲਾਂ ਤੋਂ ਸ਼ੁਰੂ ਹੋ ਜਾਵੇਗੀ।
12 ਮਹੀਨੇ ਪਹਿਲਾਂ – ਸਰਕਾਰੀ ਰਿਹਾਇਸ਼ ਦੀ ਜਾਣਕਾਰੀ ਦੀ ਵੈਰੀਫਿਕੇਸ਼ਨ (Rule 55) ਹੋਵੇਗੀ
ਜੇਕਰ ਮੁਲਾਜ਼ਮ ਸਰਕਾਰੀ ਰਿਹਾਇਸ਼ ‘ਚ ਰਹਿੰਦਾ ਹੈ ਤਾਂ ਉਸਦੀ ਪੂਰੀ ਜਾਣਕਾਰੀ ਰਿਟਾਇਰਮੈਂਟ ਤੋਂ ਇਕ ਸਾਲ ਪਹਿਲਾਂ ਲੈਣੀ ਹੋਵੇਗੀ ਤਾਂ ਜੋ ਸਮੇਂ ਸਿਰ ਨੋ ਡਿਮਾਂਡ ਸਰਟੀਫਿਕੇਟ (NDC) ਮਿਲ ਸਕੇ।
6-12 ਮਹੀਨੇ ਪਹਿਲਾਂ – ਸਰਵਿਸ ਰਿਕਾਰਡ ਦੀ ਜਾਂਚ (Rules 56 & 57) ਹੋਵੇਗੀ
6-12 ਮਹੀਨੇ ਪਹਿਲਾਂ ਇਹ ਸਭ ਤੋਂ p]ਰੂਰੀ ਕੰਮ ਹੋਵੇਗਾ। ਇਸ ਵਿਚ ਸਰਵਿਸ ਬੁੱਕ ਦੀ ਜਾਂਚ ਕੀਤੀ ਜਾਵੇਗੀ, ਜੇਕਰ ਕੋਈ ਗਲਤੀ ਜਾਂ ਕਮੀ ਹੋਵੇ ਤਾਂ ਉਸਨੂੰ ਠੀਕ ਕੀਤਾ ਜਾਵੇਗਾ, ਤਾਂ ਜੋ ਪੈਨਸ਼ਨ ਦੀ ਗਣਨਾ ਵਿਚ ਕੋਈ ਰੁਕਾਵਟ ਨਾ ਆਵੇ।
6 ਮਹੀਨੇ ਪਹਿਲਾਂ – ਮੁਲਾਜ਼ਮ ਦੇ ਪੈਨਸ਼ਨ ਫਾਰਮ ਜਮ੍ਹਾਂ ਕਰਨਾ (Form 6-A)
Rule 57(2)(a) ਅਨੁਸਾਰ, ਮੁਲਾਜ਼ਮ ਨੂੰ ਰਿਟਾਇਰਮੈਂਟ ਤੋਂ 6 ਮਹੀਨੇ ਪਹਿਲਾਂ ਆਪਣਾ ਪੈਨਸ਼ਨ ਫਾਰਮ (Form 6-A) ਜਮ੍ਹਾਂ ਕਰਨਾ ਜਰੂਰੀ ਹੈ।
4 ਮਹੀਨੇ ਪਹਿਲਾਂ – ਪੈਨਸ਼ਨ (Rules 59 & 60) ਨਾਲ ਜੁੜੇ ਕੰਮ ਨਿਪਟਾਉਣੇ
ਹੈੱਡ ਆਫਿਸ ਨੂੰ Form 7 ਦਾ Part I ਪੂਰਾ ਕਰਨਾ ਹੋਵੇਗਾ। ਇਸ ਦੇ ਅੰਦਰ ਪੈਨਸ਼ਨ ਗਣਨਾ ਸ਼ੀਟ (Format 10) ਵਰਗੀਆਂ ਚੈਕਲਿਸਟ ਰਿਟਾਇਰਮੈਂਟ ਤੋਂ 4 ਮਹੀਨੇ ਪਹਿਲਾਂ ਤਕ ਤਿਆਰ ਕਰਨੀ ਹੋਵੇਗੀ।
2 ਮਹੀਨੇ ਪਹਿਲਾਂ – ਪੈਨਸ਼ਨ ਪੇਮੈਂਟ ਆਰਡਰ (PPO) ਜਾਰੀ
ਅਕਾਉਂਟਸ ਡਿਪਾਰਟਮੈਂਟ ਨੂੰ ਪੈਨਸ਼ਨ ਕੇਸ ਮਿਲਦੇ ਹੀ ਜਾਂਚ ਕਰਕੇ 2 ਮਹੀਨੇ ਪਹਿਲਾਂ PPO ਜਾਰੀ ਕਰਨਾ ਹੁੰਦਾ ਹੈ। Rule 63(4)(a) ਮੁਤਾਬਕ PPO ਦੀ ਕਾਪੀ ਤੇ ਫਾਰਮ 6-A ਨੂੰ ਸੈਂਟਰਲ ਪੈਨਸ਼ਨ ਅਕਾਉਂਟਿੰਗ ਦਫਤਰ (CPAO) ਨੂੰ ਭੇਜਿਆ ਜਾਂਦਾ ਹੈ ਤਾਂ ਜੋ ਉਹ ਵਿਸ਼ੇਸ਼ ਸੀਲ ਅਥਾਰਟੀ ਲਗਾ ਸਕਣ। ਇਸ ਤੋਂ ਬਾਅਦ ਵਿਸ਼ੇਸ਼ ਸੀਲ ਅਥਾਰਟੀ 21 ਦਿਨਾਂ ਦੇ ਅੰਦਰ ਜਾਰੀ ਕੀਤੀ ਜਾਵੇਗੀ (Rule 63[4][b])।
CPAO ਨੂੰ PPO ਮਿਲਣ ਦੇ 21 ਦਿਨਾਂ ਦੇ ਅੰਦਰ
Special Seal of Authority ਜਾਰੀ ਕਰਨੀ ਹੁੰਦੀ ਹੈ ਅਤੇ ਇਸਨੂੰ ਪੈਨਸ਼ਨ ਡਿਸਬਰਸਿੰਗ ਅਥਾਰਟੀ ਨੂੰ ਭੇਜਣਾ ਹੁੰਦਾ ਹੈ।
ਰਿਟਾਇਰਮੈਂਟ ਦੇ ਦਿਨ ਪੈਨਸ਼ਨ ਦਾ ਭੁਗਤਾਨ
ਜਿਵੇਂ ਹੀ ਮੁਲਾਜ਼ਮ ਦੀ ਰਿਟਾਇਰਮੈਂਟ ਦੀ ਤਰੀਕ ਆਉਂਦੀ ਹੈ, ਪੈਨਸ਼ਨ ਡਿਸਬਰਸਿੰਗ ਅਥਾਰਟੀ ਉਸਨੂੰ ਤੁਰੰਤ ਪੈਨਸ਼ਨ ਜਾਰੀ ਕਰ ਦਿੰਦੀ ਹੈ।
DoPPW ਦੀ ਇਹ ਟਾਈਮਲਾਈਨ ਇਸ ਲਈ ਬਣਾਈ ਗਈ ਹੈ ਤਾਂ ਜੋ ਹਰ ਪੱਧਰ ‘ਤੇ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾ ਸਕੇ ਅਤੇ ਰਿਟਾਇਰਮੈਂਟ ਦੇ ਬਾਅਦ ਕਰਮਚਾਰੀਆਂ ਨੂੰ ਕਿਸੇ ਵੀ ਕਿਸਮ ਦੀ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ।
ਸੰਖੇਪ:
