ਨਵੀਂ ਦਿੱਲੀ,13 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ )  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੰਸਦ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਦੇਸ਼ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਲਿਖਿਆ- ‘2001 ਦੇ ਸੰਸਦ ਹਮਲੇ ‘ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ। ਉਨ੍ਹਾਂ ਦੀ ਕੁਰਬਾਨੀ ਸਾਡੇ ਦੇਸ਼ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਅਸੀਂ ਉਨ੍ਹਾਂ ਦੀ ਹਿੰਮਤ ਤੇ ਲਗਨ ਦੇ ਸਦਾ ਰਿਣੀ ਰਹਾਂਗੇ।

ਖੜਗੇ ਨੇ ਵੀ ਦਿੱਤੀ ਸ਼ਰਧਾਂਜਲੀ

ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਪੂਰਾ ਦੇਸ਼ ਅੱਤਵਾਦ ਖ਼ਿਲਾਫ਼ ਖੜ੍ਹਾ ਹੈ। ਉਨ੍ਹਾਂ ਕਿਹਾ, ‘ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ। ਅੱਜ ਅਸੀਂ ਸੰਸਦ ਭਵਨ ‘ਤੇ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਭਾਰਤ ਮਾਤਾ ਦੇ ਬਹਾਦਰ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਯਾਦ ਕੀਤਾ। ਅੱਤਵਾਦ ਖਿਲਾਫ ਪੂਰਾ ਦੇਸ਼ ਇਕਜੁੱਟ ਹੈ।’

ਕੇਜਰੀਵਾਲ ਨੇ ਵੀ ਕੀਤਾ ਯਾਦ

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਸੰਸਦ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸਲਾਮ ਕੀਤਾ। ਉਨ੍ਹਾਂ ਨੇ ਐਕਸ ‘ਤੇ ਲਿਖਿਆ, ‘ਅੱਜ ਦਾ ਦਿਨ ਸਾਨੂੰ ਉਨ੍ਹਾਂ ਬਹਾਦਰ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਸੰਸਦ ਭਵਨ ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਦੇਸ਼ ਅਤੇ ਸਾਡੇ ਲੋਕਤੰਤਰ ਦੇ ਮੰਦਰ ਦੀ ਰੱਖਿਆ ਕੀਤੀ। ਉਨ੍ਹਾਂ ਸਾਰੇ ਵੀਰ ਜਵਾਨਾਂ ਦੀ ਅਮਰ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

2001 ’ਚ ਹੋਇਆ ਸੀ ਹਮਲਾ

ਅੱਜ ਦੇਸ਼ ਨੇ 13 ਦਸੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਨੂੰ ਯਾਦ ਕੀਤਾ। ਇਸ ਦਿਨ ਦਿੱਲੀ ਪੁਲਿਸ ਦੇ ਏਐਸਆਈ ਜਗਦੀਸ਼, ਮਤਬਾਰ ਅਤੇ ਕਮਲੇਸ਼ ਕੁਮਾਰੀ, ਹੈੱਡ ਕਾਂਸਟੇਬਲ ਓਮ ਪ੍ਰਕਾਸ਼, ਬਿਜੇਂਦਰ ਸਿੰਘ ਅਤੇ ਘਨਸ਼ਿਆਮ ਅਤੇ ਮਾਲੀ ਦੇਸਰਾਜ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅੱਤਵਾਦੀ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਨਾਲ ਸਬੰਧਿਤ ਸਨ। ਦੋਵੇਂ ਅੱਤਵਾਦੀ ਸੰਗਠਨ ਪਾਕਿਸਤਾਨ ਤੋਂ ਕੰਮ ਕਰਦੇ ਹਨ। ਇਸ ਦਰਦਨਾਕ ਅੱਤਵਾਦੀ ਘਟਨਾ ਵਿਚ ਦਿੱਲੀ ਪੁਲਿਸ ਦੇ 5 ਜਵਾਨ, ਦੋ ਸੰਸਦ ਸੁਰੱਖਿਆ ਕਰਮਚਾਰੀ, ਇਕ CISF ਦਾ ਜਵਾਨ ਤੇ ਇਕ ਮਾਲੀ ਸ਼ਹੀਦ ਹੋ ਗਏ ਸਨ।

ਸੁਰੱਖਿਆ ਬਲਾਂ ਨੇ ਉਤਾਰ ਦਿੱਤਾ ਸੀ ਮੌਤ ਦੇ ਘਾਟ

ਇਸ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਫੀ ਵਧ ਗਿਆ ਸੀ। ਪੰਜ ਅੱਤਵਾਦੀ ਇਕ ਕਾਰ ’ਚ ਸੰਸਦ ਕੰਪਲੈਕਸ ਵਿਚ ਦਾਖਲ ਹੋਏ ਸਨ। ਕਾਰ ‘ਤੇ ਗ੍ਰਹਿ ਮੰਤਰਾਲੇ ਅਤੇ ਸੰਸਦ ਦੇ ਸਟਿੱਕਰ ਲੱਗੇ ਹੋਏ ਸਨ। ਪੰਜਾਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਸੀ। ਘਟਨਾ ਸਮੇਂ ਸੰਸਦ ਕੰਪਲੈਕਸ ‘ਚ 100 ਤੋਂ ਜ਼ਿਆਦਾ ਲੋਕ ਮੌਜੂਦ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਸੀਨੀਅਰ ਨੇਤਾ ਸਨ। ਅੱਤਵਾਦੀ ਆਪਣੇ ਨਾਲ ਏਕੇ-47 ਰਾਈਫਲ, ਗ੍ਰਨੇਡ ਲਾਂਚਰ ਤੇ ਪਿਸਤੌਲ ਲੈ ਕੇ ਆਏ ਸਨ। ਫ਼ਰਜ਼ੀ ਸਟਿੱਕਰ ਲਗਾ ਕੇ ਉਨ੍ਹਾਂ ਨੇ ਸੰਸਦ ਦੀ ਸੁਰੱਖਿਆ ਨੂੰ ਭੰਗ ਕੀਤਾ ਸੀ। ਭਾਰਤੀ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੂੰ ਪਾਕਿਸਤਾਨ ਤੋਂ ਸਿੱਧੇ ਨਿਰਦੇਸ਼ ਮਿਲ ਰਹੇ ਸਨ ਤੇ ਉਹ ਆਈਐਸਆਈ ਦੇ ਨਿਰਦੇਸ਼ਾਂ ਅਨੁਸਾਰ ਭਾਰਤ ਆਏ ਸਨ।

ਸੰਖੇਪ 
ਸੰਸਦ ਹਮਲੇ ਦੇ ਸ਼ਹੀਦਾਂ ਨੂੰ ਪੀਐੱਮ ਨਰੇਂਦਰ ਮੋਦੀ ਨੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ 'ਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਆਪਣੀ ਸ਼ਰਧਾਂਜਲੀ ਦਿੱਤੀ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।