20 ਮਈ (ਪੰਜਾਬੀ ਖਬਰਨਾਮਾ): ਪੰਜਾਬ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲੰਧਰ ਆਉਂਣ ਵਾਲੇ ਹਨ। ਇਸ ਤੋਂ ਪਹਿਲਾਂ ਉਹਨਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਏਜੇਂਸੀਆਂ ਚੌਕਸ ਹਨ। ਉਥੇ ਹੀ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀ ਬਿਆਨ ਜਾਰੀ ਕਰਕੇ ਲੋਕਾਂ ਨੂੰ ਭੜਕਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੰਨੂ ਨੇ ਪੰਜਾਬ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ ਭੜਕਾਉ ਬਿਆਨ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਨੂੰ ਰੋਕਣ ਲਈ ਉਕਸਾਇਆ ਹੈ। ਉਸ ਨੇ ਕਿਹਾ ਕਿ ਜਿਹੜਾ ਕੋਈ ਪ੍ਰਧਾਨ ਮੰਤਰੀ ਦਾ ਕਾਫਲਾ ਰੋਕੇਗਾ ਉਸ ਨੂੰ 1 ਲੱਖ ਡਾਲਰ ਦਿੱਤੇ ਜਾਣਗੇ।

ਰਾਹ ਰੋਕਣ ਲਈ ਉਕਸਾਇਆ : ਪੰਨੂ ਨੇ ਭੜਕਾਊ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ‘ਚ ਹੀ ਜਵਾਬ ਦੇਣਾ ਪਵੇਗਾ। ਸਾਰੀਆਂ ਸੜਕਾਂ ਅਤੇ ਹਵਾਈ ਅੱਡੇ ਦੇ ਰਸਤੇ ਬੁਲਡੋਜ਼ਰਾਂ ਅਤੇ ਟਰੈਕਟਰਾਂ ਨਾਲ ਬੰਦ ਕੀਤੇ ਜਾਣ। ਪ੍ਰਧਾਨ ਮੰਤਰੀ ਮੋਦੀ ਨੂੰ ਇੱਥੇ ਬੋਲਣ ਨਹੀਂ ਦੇਣਾ ਚਾਹੀਦਾ। ਮੋਦੀ ਨੂੰ ਦੱਸਣਾ ਪਵੇਗਾ ਕਿ ਇਹ ਉਹ ਪੰਜਾਬ ਹੈ, ਜੋ ਭਾਰਤ ਤੋਂ ਆਜ਼ਾਦੀ ਚਾਹੁੰਦਾ ਹੈ।

ਰਾਹ ਰੋਕਣ ਤੋਂ ਪਹਿਲਾਂ ਡਾਲਰ ਟਰਾਂਸਫਰ ਕਰਨਗੇ : ਪੰਨੂ ਨੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਨੂੰ ਲਾਲਚ ਵੀ ਦਿੱਤਾ। ਪੰਨੂੰ ਨੇ ਵੀਡੀਓ ਵਿੱਚ ਕਿਹਾ ਕਿ ਕਿਸਾਨਾਂ ਦੇ ਖੂਨ ਦੀ ਇੱਕ-ਇੱਕ ਬੂੰਦ ਦਾ ਹਿਸਾਬ ਦੇਣਾ ਪਵੇਗਾ। ਦੁਸ਼ਮਣ ਘਰ ਵਿੱਚ ਆ ਰਿਹਾ ਹੈ, ਘਰ ਵਿੱਚ ਜਵਾਬ ਮਿਲੇਗਾ। ਮੋਦੀ ਦੇ ਕਾਫਲੇ ਦੇ ਰੁਕਣ ਤੋਂ ਪਹਿਲਾਂ ਹੀ ਉਹ ਕਿਸਾਨਾਂ ਨੂੰ 1 ਲੱਖ ਡਾਲਰ ਟਰਾਂਸਫਰ ਕੀਤੇ ਜਾਣਗੇ।

ਵੋਟਾਂ ਦਾ ਜਵਾਬ ਬੁਲਡੋਜ਼ਰ ਨਾਲ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲੰਧਰ ਆਉਣ ਤੇ ਪੰਨੂ ਦਾ ਕਹਿਣਾ ਹੈ ਕਿ ਮੋਦੀ ਤੁਹਾਡੇ ਤੋਂ ਵੋਟਾਂ ਲੈਣ ਪੰਜਾਬ ਆ ਰਿਹਾ ਹੈ। ਤੁਹਾਡੇ ਘਰਾਂ ਵਿੱਚ ਲਾਸ਼ਾਂ ਪਈਆਂ ਹਨ, ਤੁਹਾਡੇ ਘਰਾਂ ਵਿੱਚ ਚੁੱਲ੍ਹੇ ਨਹੀਂ ਬਲਦੇ ਤੇ ਵੋਟਾਂ ਲੈਣ ਆ ਰਹੇ ਹਨ। ਵੋਟਾਂ ਦਾ ਜਵਾਬ ਬੁਲਡੋਜ਼ਰ ਨਾਲ ਦੇਣਾ ਪਵੇਗਾ। ਮੋਦੀ ਨੂੰ ਪੰਜਾਬ ਵਿੱਚ ਵੋਟਾਂ ਲਈ ਘਰ ਘਰ ਜਵਾਬ ਦੇਣਾ ਪਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।