ICC Champions Trophy: ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਚੈਂਪੀਅਨਸ ਟਰਾਫੀ ਨੂੰ ਆਪਣੀ ਥਾਂ ‘ਤੇ ਕਰਵਾਉਣ ‘ਤੇ ਲਗਾਤਾਰ ਅੜਿਆ ਹੋਇਆ ਹੈ ਪਰ ਇਸ ਦੇ ਪ੍ਰਬੰਧਾਂ ਨੂੰ ਲੈ ਕੇ ਹੁਣ ਸੱਚਾਈ ਵੀ ਸਾਹਮਣੇ ਆ ਚੁੱਕੀ ਹੈ। ਦਰਅਸਲ ਰਾਸ਼ਟਰੀ ਮਹਿਲਾ ਚੈਂਪੀਅਨਸ਼ਿਪ ਸੋਮਵਾਰ ਨੂੰ ਅੱਧ ਵਿਚਾਲੇ ਖਤਮ ਕਰਨਾ ਪਿਆ ਹੈ। ਇਸ ਦਾ ਕਾਰਨ ਵੀ ਕਾਫ਼ੀ ਹੈਰਾਨ ਕਰਨ ਵਾਲਾ ਹੈ। ਟੀਮ ਹੋਟਲ ‘ਚ ਅੱਗ ਲੱਗਣ ਦੀ ਘਟਨਾ ‘ਚ ਪੰਜ ਖਿਡਾਰੀ ਵਾਲ-ਵਾਲ ਬਚੇ ਹਨ। ਪੀਸੀਬੀ ਨੇ ਪੰਜ ਟੀਮਾਂ ਅਤੇ ਟੀਮ ਅਧਿਕਾਰੀਆਂ ਲਈ ਹੋਟਲ ਦੀ ਪੂਰੀ ਮੰਜ਼ਿਲ ਬੁੱਕ ਕੀਤੀ ਸੀ ਪਰ ਅੱਗ ਲੱਗਣ ਕਾਰਨ ਇਸ ਨੂੰ ਅੱਧ ਵਿਚਾਲੇ ਰੱਦ ਕਰਨਾ ਪਿਆ।

ਇੱਕ ਸੂਤਰ ਨੇ ਦੱਸਿਆ ਕਿ ਜਦੋਂ ਇਹ ਅੱਗ ਲੱਗੀ ਤਾਂ ਉਸ ਸਮੇਂ ਪੰਜ ਖਿਡਾਰੀਆਂ ਨੂੰ ਛੱਡ ਕੇ ਬਾਕੀ ਸਾਰੇ ਕ੍ਰਿਕਟਰ ਅਤੇ ਅਧਿਕਾਰੀ ਜਾਂ ਤਾਂ ਮੈਚ ਜਾਂ ਨੈੱਟ ਸੈਸ਼ਨ ਲਈ ਨੈਸ਼ਨਲ ਸਟੇਡੀਅਮ ਵਿੱਚ ਸਨ। ਸੂਤਰ ਨੇ ਕਿਹਾ, “ਜਦੋਂ ਅੱਗ ਲੱਗੀ ਤਾਂ ਪੰਜ ਖਿਡਾਰੀ ਆਪਣੇ ਕਮਰਿਆਂ ਵਿੱਚ ਸਨ। ਇਸ ਕਾਰਨ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਕੁਝ ਸਾਮਾਨ ਨੂੰ ਨੁਕਸਾਨ ਪਹੁੰਚਿਆ ਹੈ.” ਪੀਸੀਬੀ ਨੇ ਇੱਕ ਬਿਆਨ ਵਿੱਚ ਕਿਹਾ, “ਟੀਮ ਹੋਟਲ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ, ਪੀਸੀਬੀ ਨੇ ਕਰਾਚੀ ਵਿੱਚ ਰਾਸ਼ਟਰੀ ਮਹਿਲਾ ਇੱਕ ਰੋਜ਼ਾ ਟੂਰਨਾਮੈਂਟ 2024-25 ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਚੰਗੀ ਗੱਲ ਇਹ ਹੈ ਕਿ ਕੋਈ ਵੀ ਖਿਡਾਰੀ ਜ਼ਖਮੀ ਨਹੀਂ ਹੋਇਆ ਕਿਉਂਕਿ ਪੀਸੀਬੀ ਨੇ ਘਟਨਾ ਦੇ ਸਮੇਂ ਹੋਟਲ ਵਿੱਚ ਮੌਜੂਦ ਪੰਜ ਖਿਡਾਰੀਆਂ ਨੂੰ ਤੁਰੰਤ ਬਾਹਰ ਕੱਢ ਲਿਆ ਸੀ। ਉਨ੍ਹਾਂ ਨੂੰ ਸੁਰੱਖਿਅਤ ਹਨੀਫ਼ ਮੁਹੰਮਦ ਹਾਈ-ਪ੍ਰਫਾਰਮੈਂਸ ਸੈਂਟਰ ਲਿਜਾਇਆ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।