ਨਵੀਂ ਦਿੱਲੀ, 29 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਅੰਬਾਲਾ ਏਅਰਬੇਸ ‘ਤੇ ਸਕਵਾਡਰਨ ਲੀਡਰ ਸ਼ਿਵਾਂਗੀ ਸਿੰਘ ਨਾਲ ਤਸਵੀਰ ਖਿਚਵਾਈ। ਇਹ ਕੋਈ ਆਮ ਫੋਟੋ ਨਹੀਂ ਸੀ, ਸਗੋਂ ਇਸ ਦਾ ਮਕਸਦ ਪਾਕਿਸਤਾਨ ਦੇ ਕੂੜ ਪ੍ਰਚਾਰ ਨੂੰ ਦੁਨੀਆ ਸਾਹਮਣੇ ਲਿਆਉਣਾ ਸੀ। ਇਸ ਤਸਵੀਰ ਨੂੰ ਦੇਖ ਕੇ ਪਾਕਿਸਤਾਨ ਦੇ ਹਾਲਤ ਬੇਹਦ ਖਰਾਬ ਹੋ ਗਈ ਹੋਵੇਗੀ।
ਅਸਲ ਵਿੱਚ, ਪਾਕਿਸਤਾਨੀ ਮੀਡੀਆ ਦਾ ਦਾਅਵਾ ਸੀ ਕਿ ਆਪਰੇਸ਼ਨ ਸਿੰਦੂਰ ‘ਚ ਸ਼ਿਵਾਂਗੀ ਸਿੰਘ ਦਾ ਫਾਈਟਰ ਜੈੱਟ ਡੇਗਿਆ ਸੀ ਤੇ ਉਹ ਬੰਦੀ ਬਣਾਈ ਗਈ ਸੀ। ਪਰ ਬੁੱਧਵਾਰ ਸਵੇਰੇ ਅੰਬਾਲਾ ਏਅਰਬੇਸ ‘ਤੇ ਦੋਹਾਂ ਦੀ ਤਸਵੀਰ ਨੇ ਪਾਕਿਸਤਾਨ ਦੇ ਫੌਜੀ ਮੁਖੀ ਆਸਿਫ ਮੁਨੀਰ ਦੀ ਫਜ਼ੀਹਤ ਕਰ ਦਿੱਤੀ ਹੈ।
ਪਾਕਿਸਤਾਨ ਨੇ ਫੈਲਾਇਆ ਸੀ ਝੂਠ
ਮਈ ‘ਚ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਲਸ਼ਕਰ-ਏ-ਤਇਬਾ ਦੇ ਆਤੰਕੀ ਹਮਲੇ ‘ਚ 26 ਲੋਕਾਂ ਦੀ ਮੌਤ ਹੋਈ ਸੀ। ਇਸ ਦੇ ਜਵਾਬ ‘ਚ ਭਾਰਤ ਨੇ ਆਪਰੇਸ਼ਨ ਸਿੰਦੂਰ ਚਲਾਇਆ। ਇਸ ਤੋਂ ਬਾਅਦ ਪਾਕਿਸਤਾਨੀ ਮੀਡੀਆ ਤੇ ਸੋਸ਼ਲ ਮੀਡੀਆ ਹੈਂਡਲਰਾਂ ਰਾਹੀਂ ਝੂਠ ਫੈਲਾਇਆ ਗਿਆ ਕਿ ਭਾਰਤ ਦੇ ਕਈ ਜਹਾਜ਼ ਸੁੱਟੇ ਗਏ। ਇਸ ਦੇ ਨਾਲ ਇਹ ਵੀ ਦਾਅਵਾ ਕੀਤਾ ਗਿਆ ਕਿ ਇਕ ਰਾਫੇਲ ਜਹਾਜ਼ ਵੀ ਸੁੱਟਿਆ ਗਿਆ ਜਿਸਦੀ ਪਾਇਲਟ ਸ਼ਿਵਾਂਗੀ ਸਿੰਘ ਸੀ।
ਪਰ ਰਾਸ਼ਟਰਪਤੀ ਮੁਰਮੂ ਨਾਲ ਤਸਵੀਰ ਨੇ ਪਾਕਿਸਤਾਨ ਦੇ ਝੂਠ ਨੂੰ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ।
ਭਾਰਤ ਨੇ ਕੀਤਾ ਸੀ ਫੈਕਟ ਚੈੱਕ
ਭਾਰਤ ਸਰਕਾਰ ਦੀ ਫੈਕਟ-ਚੈੱਕ ਯੂਨਿਟ ਨੇ ਉਸ ਸਮੇਂ ਸਾਫ ਕਿਹਾ ਸੀ, “ਪਾਕਿਸਤਾਨ ਸਮਰਥਕ ਸੋਸ਼ਲ ਮੀਡੀਆ ਹੈਂਡਲਰਾਂ ਦਾ ਦਾਅਵਾ ਝੂਠਾ ਹੈ। ਸ਼ਿਵਾਂਗੀ ਸਿੰਘ ਕੈਦ ‘ਚ ਨਹੀਂ ਹਨ।”
ਹਵਾਈ ਫ਼ੌਜ ਨੇ ਵੀ ਉਸ ਸਮੇਂ ਪੁਸ਼ਟੀ ਕੀਤੀ ਸੀ ਕਿ ਸ਼ਿਵਾਂਗੀ ਡਿਊਟੀ ‘ਤੇ ਹਨ। ਉਹ ਭਾਰਤ ਦੀ ਪਹਿਲੀ ਮਹਿਲਾ ਪਾਇਲਟ ਹਨ, ਜਿਨ੍ਹਾਂ ਨੇ ਰਾਫੇਲ ਉਡਾਇਆ ਹੈ। ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਨੇ ਉਨ੍ਹਾਂ ਨੂੰ ਮੈਂਟਰ ਕੀਤਾ ਸੀ, ਜੋ ਖ਼ੁਦ ਪਾਕਿਸਤਾਨ ‘ਚ ਕੈਦ ਹੋ ਕੇ ਹੀਰੋ ਬਣ ਕੇ ਵਾਪਸ ਆਏ ਸਨ।
ਪਾਕਿਸਤਾਨ ਦੇ ਦਾਅਵਿਆਂ ਦੀ ਹਕੀਕਤ
ਪਾਕਿਸਤਾਨ ਨੇ ਕਿਹਾ ਸੀ ਕਿ ਛੇ ਭਾਰਤੀ ਜਹਾਜ਼ ਡੇਗੇ ਗਏ। ਪਰ ਸੱਚ ਇਹ ਹੈ ਕਿ ਭਾਰਤ ਦਾ ਇਕ ਵੀ ਫਾਈਟਰ ਜੈੱਟ ਨਹੀਂ ਸੁੱਟਿਆ ਸੀ। ਉਲਟ, ਪਾਕਿਸਤਾਨ ਦੇ ਛੇ ਜਹਾਜ਼ ਕ੍ਰੈਸ਼ ਹੋਏ ਸਨ। ਇਸ ਵਿਚ ਚਾਰ ਅਮਰੀਕੀ ਐਫ-16, ਚੀਨ ਦੇ ਜੇਐਫ-17 ਅਤੇ ਇਕ ਵੱਡਾ ਏਅਰਬੋਰਨ ਅਰਲੀ ਵਾਰਨਿੰਗ ਜਹਾਜ਼ ਸ਼ਾਮਲ ਸੀ। ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਇਸ ਦਾਅਵੇ ਦੇ ਹੱਕ ਵਿਚ ਡੇਟਾ ਅਤੇ ਵੀਡੀਓ ਸਬੂਤ ਵੀ ਦਿੱਤੇ ਸਨ।
ਸੰਖੇਪ:
