09 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਪਾਕਿਸਤਾਨ ਦੇ ਹਮਲੇ ‘ਤੇ ਵਿਦੇਸ਼ ਮੰਤਰਾਲੇ ਦਾ ਬਿਆਨ ਸਾਹਮਣੇ ਆਇਆ ਹੈ। ਪ੍ਰੈੱਸ ਕਾਨਫਰੰਸ ਕਰ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਕੱਲ੍ਹ ਰਾਤ ਪਾਕਿਸਤਾਨ ਨੇ ਕਰਾਚੀ ਅਤੇ ਲਾਹੌਰ ਵਰਗੇ ਵੱਡੇ ਹਵਾਈ ਅੱਡਿਆਂ ਤੋਂ ਸਿਵਲੀਅਨ ਜਹਾਜ਼ਾਂ ਨੂੰ ਢਾਲ ਵਜੋਂ ਵਰਤਿਆ ਅਤੇ ਸਰਹੱਦ ਦੇ ਨੇੜੇ ਉਨ੍ਹਾਂ ਹੀ ਰਸਤਿਆਂ ਵਿਚਕਾਰ ਲੜਾਕੂ ਜਹਾਜ਼ ਭੇਜੇ। ਇਸ ਦੀ ਆੜ ਹੇਠ, ਲੜਾਕੂ ਜਹਾਜ਼ਾਂ ਨੂੰ ਹਮਲੇ ਲਈ ਭੇਜਿਆ ਗਿਆ। ਭਾਰਤੀ ਹਵਾਈ ਸੈਨਾ ਨੇ ਪੂਰੀ ਚੌਕਸੀ ਅਤੇ ਸੰਜਮ ਨਾਲ ਸਥਿਤੀ ਨੂੰ ਸੰਭਾਲਿਆ ਅਤੇ ਨਾਗਰਿਕ ਜਹਾਜ਼ਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ। ਭਾਰਤ ਦੇ ਵਿਦੇਸ਼ ਸਕੱਤਰ ਨੇ ਪਾਕਿਸਤਾਨ ਦੀ ਇਸ ਕਾਰਵਾਈ ਨੂੰ ਭੜਕਾਊ ਅਤੇ ਖ਼ਤਰਨਾਕ ਕਰਾਰ ਦਿੱਤਾ ਅਤੇ ਕਿਹਾ ਕਿ ਸਾਡੀ ਹਵਾਈ ਸੈਨਾ ਸਮਰੱਥ ਹੈ, ਪਰ ਅਸੀਂ ਨਾਗਰਿਕਾਂ ਲਈ ਅਸਮਾਨ ਨੂੰ ਸੁਰੱਖਿਅਤ ਰੱਖਣ ਲਈ ਇੱਕ ਜ਼ਿੰਮੇਵਾਰ ਰਵੱਈਆ ਅਪਣਾਇਆ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪਾਕਿ ਨੇ ਪੁੰਛ ‘ਚ ਗੁਰਦੁਆਰੇ ‘ਤੇ ਹਮਲਾ ਕੀਤਾ ਹੈ।
ਵਿਦੇਸ਼ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ਵਿੱਚ ਦੱਸੀਆਂ ਗਈਆਂ ਮੁੱਖ ਗੱਲਾਂ…
- ਪਾਕਿਸਤਾਨ ਨੇ ਹਵਾਈ ਖੇਤਰ ਦੀ ਉਲੰਘਣਾ ਕੀਤੀ- ਕਰਨਲ ਕੁਰੈਸ਼ੀ
- ਪਾਕਿ ਨੇ ਯਾਤਰੀ ਜਹਾਜ਼ਾਂ ਨੂੰ ਢਾਲ ਬਣਾਇਆ- ਕਰਨਲ ਕੁਰੈਸ਼ੀ
- ਬਠਿੰਡਾ ਆਰਮੀ ਬੇਸ ‘ਤੇ ਹਮਲਾ ਹੋਇਆ- ਵਿੰਗ ਕਮਾਂਡਰ
- 300 ਤੋਂ 400 ਡ੍ਰੋਨ ਦਾਗੇ ਗਏ- ਵਿੰਗ ਕਮਾਂਡਰ
- ਪਾਕਿਸਤਾਨ ਨੇ ਹਵਾਈ ਖੇਤਰ ਦੀ ਉਲੰਘਣਾ ਕੀਤੀ- ਵਿੰਗ ਕਮਾਂਡਰ
- ‘ਇੰਟਰਨੈਸ਼ਨਲ ਉੱਡਾਣਾਂ ਨੂੰ ਵੀ ਪਾਕਿ ਨੇ ਢਾਲ ਬਣਾਇਆ’
- ਪਾਕਿ ਨੇ LoC ‘ਤੇ ਫਾਇਰਿੰਗ ਕੀਤੀ- ਵਿੰਗ ਕਮਾਂਡਰ
- ਭਾਰਤ ਦੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ- ਵਿਕਰਮ ਮਿਸਰੀ
- ਪਾਕਿ ਨੇ ਪੱਛਮੀ ਸਰਹੱਦ ਦੀ ਉਲੰਘਣਾ ਕੀਤੀ- ਵਿਕਰਮ ਮਿਸਰੀ
- ਪਾਕਿ ਨੇ ਪੁੰਛ ‘ਚ ਗੁਰਦੁਆਰੇ ‘ਤੇ ਹਮਲਾ ਕੀਤਾ- ਵਿਕਰਮ ਮਿਸਰੀ
- ਸਾਡੀ ਫੌਜ ਨੇ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ- ਵਿਕਰਮ ਮਿਸਰੀ
- ਪਾਕਿ ਹਮਲੇ ‘ਚ 2 ਭਾਰਤੀ ਸਟੂਡੈਂਟਸ ਦੀ ਮੌਤ- ਵਿਕਰਮ ਮਿਸਰੀ
- ‘ਭਾਰਤ ਨੇ ਪਾਕਿਸਤਾਨ ਦੇ 4 ਟਿਕਾਣਿਆਂ ‘ਤੇ ਹਮਲਾ ਕੀਤਾ’
- IMF ਦੀ ਮੀਟਿੰਗ ‘ਚ ਭਾਰਤ ਆਪਣਾ ਪੱਖ ਰੱਖੇਗਾ- MEA
- ਪਾਕਿਸਤਾਨ ਦੇ ਨਿਸ਼ਾਨੇ ‘ਤੇ ਸਾਡੇ ਫੌਜੀ ਟਿਕਾਣੇ ਸੀ- MEA
- US ਨੂੰ ਪਾਕਿਸਤਾਨ ਦੀ ਹਰਕਤ ਦੀ ਜਾਣਕਾਰੀ ਦਿੱਤੀ- MEA
- ‘ਲੇਹ ਤੋਂ ਸਰ ਕ੍ਰੀਕ ਤੱਕ ਪਾਕਿਸਤਾਨ ਨੇ ਹਮਲੇ ਦੀ ਕੋਸ਼ਿਸ਼ ਕੀਤੀ’
- ਪਾਕਿਸਤਾਨ ਨੇ ਸਿਵਲ ਏਅਰਸਪੇਸ ਬੰਦ ਨਹੀਂ ਕੀਤੀ ਸੀ- MEA
- ‘ਹਮਲੇ ਦੌਰਾਨ ਪਾਕਿਸਤਾਨ ਦਾ ਸਿਵਲ ਏਅਰਸਪੇਸ ਖੁੱਲ੍ਹਾ ਸੀ’: MEA
- ‘ਪਾਕਿਸਤਾਨ ਨੇ ਇਸਨੂੰ ਸ਼ੀਲਡ ਦੇ ਤੌਰ ‘ਤੇ ਇਸਤੇਮਾਲ ਕੀਤਾ: MEA
ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ, ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਉਤੇ ਭਾਰੀ ਕੈਲੀਬਰ ਹਥਿਆਰਾਂ ਨਾਲ ਵੀ ਗੋਲੀਬਾਰੀ ਕੀਤੀ। 36 ਥਾਵਾਂ ‘ਤੇ ਘੁਸਪੈਠ ਦੀ ਕੋਸ਼ਿਸ਼ ਲਈ ਲਗਭਗ 300 ਤੋਂ 400 ਡਰੋਨਾਂ ਦੀ ਵਰਤੋਂ ਕੀਤੀ ਗਈ। ਭਾਰਤੀ ਹਥਿਆਰਬੰਦ ਬਲਾਂ ਨੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਡਰੋਨਾਂ ਨੂੰ ਡੇਗ ਦਿੱਤਾ।
ਸੰਖੇਪ: ਪਾਕਿਸਤਾਨ ਨੇ ਪੁੰਛ ਵਿੱਚ ਗੁਰਦੁਆਰੇ ‘ਤੇ ਹਮਲਾ ਕੀਤਾ, ਭਾਰਤ ਨੇ ਢੁਕਵਾਂ ਜਵਾਬ ਦਿੱਤਾ ਅਤੇ ਪਾਕਿਸਤਾਨ ਦੀ ਹਵਾਈ ਖੇਤਰ ਉਲੰਘਣਾ ਤੇ 300-400 ਡਰੋਨਾਂ ਨਾਲ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ।