5 ਜੁਲਾਈ (ਪੰਜਾਬੀ ਖਬਰਨਾਮਾ): ਮਹਾਨਗਰ ਲੁਧਿਆਣਾ ਲਈ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੇ ਨਿਵਾਸੀ ਤੇ ਮਸ਼ਹੂਰ ਅਦਾਕਾਰਾ ਪਦਮਸ਼੍ਰੀ ਨਿਰਮਲ ਰਿਸ਼ੀ ਨੂੰ ਕਲਾਕਾਰਾਂ ਦੀ ਸੰਸਥਾ ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (ਪਫਟਾ) ਦਾ ਪ੍ਰਧਾਨ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਪਿਛਲੇ ਦਿਨੀਂ ਨਿਰਮਲ ਰਿਸ਼ੀ ਨੂੰ ਪਦਮਸ਼੍ਰੀ ਐਵਾਰਡ ਪ੍ਰਦਾਨ ਕੀਤਾ ਗਿਆ ਸੀ।

 ਸਬੰਧੀ ਜਾਣਕਾਰੀ ਦਿੰਦੇ ਹੋਏ ਅਦਾਕਾਰ ਮਲਕੀਤ ਰੌਣੀ ਨੇ ਦੱਸਿਆ ਕਿ ਕਮੇਟੀ ਵੱਲੋਂ ਚੁਣੇ ਗਏ ਨਿਰਮਲ ਰਿਸ਼ੀ ਇਸ ਸੰਸਥਾ ਦੇ 7ਵੇਂ ਪ੍ਰਧਾਨ ਬਣੇ ਹਨ ਜਦਕਿ ਇਸ ਤੋਂ ਪਹਿਲਾਂ ਦਵਿੰਦਰ ਦਮਨ, ਸ਼ਵਿੰਦਰ ਮਾਹਲ, ਡਾ. ਰਣਜੀਤ ਸ਼ਰਮਾ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਇਸ ਅਹੁਦੇ ਤੇ ਰਹਿ ਚੁੱਕੇ ਹਨ। ਰੋਣੀ ਨੇ ਦੱਸਿਆ ਕਿ ਪਦਮਸ਼੍ਰੀ ਨਿਰਮਲ ਰਿਸ਼ੀ ਨੂੰ ਪ੍ਰਧਾਨ ਚੁਣਨ ਤੋਂ ਇਲਾਵਾ ਗੁਗੂ ਗਿੱਲ ਨੂੰ ਸੰਸਥਾ ਦਾ ਚੇਅਰਮੈਨ, ਬੀਨੂੰ ਢਿੱਲੋਂ ਨੂੰ ਮੀਤ ਪ੍ਰਧਾਨ, ਬੀਐੱਨ ਸ਼ਰਮਾ ਨੂੰ ਜਨਰਲ ਸਕੱਤਰ ਤੇ ਭਾਰਤ ਭੂਸ਼ਣ ਵਰਮਾ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ।

ਇਹ ਚੋਣ 2 ਸਾਲ ਲਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਲਾ ਤੇ ਸਾਹਿਤ ਦੇ ਖੇਤਰ ਨਾਲ ਜੁੜੀਆਂ ਵਿੱਛੜੀਆਂ ਸ਼ਖ਼ਸੀਅਤਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪਿਛਲੇ ਕਾਰਜਾਂ ਦੀ ਰਿਪਰੋਟ ਪੇਸ਼ ਕੀਤੀ ਗਈ। ਅਦਾਕਾਰ ਬੀਨੂੰ ਢਿੱਲੋਂ ਨੇ ਕਿਹਾ ਕਿ ਖੇਤਰੀ ਭਾਸ਼ਾਵਾਂ ਵਿਚ ਬੇਸ਼ੱਕ ਦੱਖਣੀ ਸਿਨੇਮਾ ਅੱਜ ਪਹਿਲੇ ਨੰਬਰ ’ਤੇ ਹੈ ਪਰ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਿਨੇਮਾ ਨੂੰ ਅੱਜ ਦੂਸਰਾ ਨੰਬਰ ਹਾਸਲ ਹੈ।

ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਨਿਰਮਲ ਰਿਸ਼ੀ ਉਹ ਅਦਾਕਾਰ ਹਨ ਜਿਨ੍ਹਾਂ ਨੇ ਅਦਾਕਾਰੀ ਦੀ ਸ਼ੁਰੂਆਤ ਰੰਗ ਮੰਚ ਤੋਂ ਕੀਤੀ ਤੇ ਉਸ ਪਿੱਛੋਂ ਟੀਵੀ ਅਤੇ ਫਿਲਮਾਂ ਵਿਚ ਕਦਮ ਰੱਖਿਆ। ਘੁੱਗੀ ਨੇ ਕਿਹਾ ਕਿ ਪੰਜਾਬੀ ਸਿਨੇਮਾ ਕੋਲ ਇੱਕੋ ਇਕ ਪਦਮਸ਼੍ਰੀ ਹੈ ਜੋ ਕਿ ਨਿਰਮਲ ਰਿਸ਼ੀ ਨੂੰ ਮਿਲਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।