26 ਜੂਨ (ਪੰਜਾਬੀ ਖ਼ਬਰਨਾਮਾ):ਸਿਵਲ ਸਰਜਨ, ਰੂਪਨਗਰ ਡਾ. ਮਨੂ ਵਿਜ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਸ਼ਾ ਦੁਰਵਰਤੋਂ ਅਤੇ ਨਜਾਇਜ ਵਪਾਰ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।
ਸਿਵਲ ਸਰਜਨ ਵੱਲੋਂ ਰੈਲੀ ਨੂੰ ਹਰੀ ਝੰਡੀ ਦਿੰਦਿਆਂ ਨਸ਼ੇ ਦੀ ਵਰਤੋਂ ਤੇ ਗੈਰਕਾਨੂੰਨੀ ਵਪਾਰ ਬਾਰੇ ਬੋਲਦਿਆਂ ਦੱਸਿਆ ਕਿ ਨਸ਼ੇ ਸਾਡੇ ਸਮਾਜ ਦੀ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਜਿਸ ਦੀ ਲਪੇਟ ਵਿੱਚ ਬੱਚੇ, ਬਜੁਰਗ ਔਰਤਾਂ ਤੇ ਨੋਜਵਾਨ ਵਰਗ ਵੱਡੀ ਗਿਣਤੀ ਵਿੱਚ ਆ ਚੁੱਕੇ ਹਨ, ਅੱਜ ਸਮਾਜ ਵਿੱਚ ਕਈ ਤਰ੍ਹਾਂ ਦੇ ਨਸ਼ੇ ਜਿਵੇਂ ਕਿ ਚਿੱਟਾ, ਸਮੈਕ, ਹੈਰੋਈਨ, ਸ਼ਰਾਬ, ਅਫੀਮ, ਪੋਸਤ ਤੇ ਭੁੱਕੀ ਆਦਿ ਵਰਗੀਆਂ ਚੀਜਾਂ ਦਾ ਸੇਵਨ ਸਮਾਜ ਨੂੰ ਖੋਖਲਾ ਕਰ ਰਿਹਾ ਹੈ। ਨਸ਼ੇ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਅਪਰਾਧਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ।
ਡਿਪਟੀ ਮੈਡੀਕਲ ਕਮਿਸ਼ਨਰ ਡਾ.ਬਲਦੇਵ ਸਿੰਘ ਨੇ ਕਿਹਾ ਕਿ ਆਉਣ ਵਾਲੀ ਪੀੜੀ ਦੇ ਨੌਜਵਾਨਾਂ ਅਤੇ ਬੱਚਿਆਂ ਦੀਆਂ ਜਰੂਰਤਾ ਨੂੰ ਪਹਿਲ ਦੇ ਅਧਾਰ ਤੇ ਸੁਣਨਾ ਚਾਹੀਦਾ ਹੈ ਤੇ ਸਮੇਂ-ਸਮੇਂ ਤੇ ਉਹਨਾਂ ਨੂੰ ਨਸ਼ਿਆਂ ਦੀ ਵਰਤੋ ਅਤੇ ਗੈਰਕਾਨੂੰਨੀ ਤਰੀਕੇ ਨਾਲ ਕੀਤੇ ਜਾ ਰਹੇ ਵਪਾਰ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਇਸ ਬੁਰੀ ਚੀਜ ਨੂੰ ਮੂੰਹ ਨਾ ਲਗਾਉਣ।
ਉਹਨਾਂ ਕਿਹਾ ਕਿ ਸਮਾਜ ਵਿੱਚ ਕਾਨੂੰਨੀ ਤੌਰ ਤੇ ਪਾਬੰਦੀਸ਼ੁਦਾ ਨਸ਼ਿਆ ਦੀ ਵਰਤੋਂ ਨੂੰ ਰੋਕਣ ਲਈ ਸਾਡਾ ਸਭ ਦਾ ਇੱਕ ਫਰਜ ਬਣਦਾ ਹੈ ਕਿ ਸਮਾਂ ਰਹਿੰਦੇ ਅਸੀ ਆਪਣੇ ਸਮਾਜ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰੀਏ ਤਾਂ ਜੋ ਇੱਕ ਸਵਸਥ ਤੇ ਵਿਕਾਸਸ਼ੀਲ ਦੇਸ਼ ਦਾ ਨਿਰਮਾਣ ਕੀਤਾ ਜਾ ਸਕੇ।
ਉਹਨਾਂ ਦੱਸਿਆ ਕਿ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਹਿੱਤ ਸਿਹਤ ਵਿਭਾਗ ਰੂਪਨਗਰ ਵੱਲੋਂ ਸਕੂਲਾਂ ਕਾਲਜਾਂ ਵਿੱਚ ਜਾਗਰੂਕਤਾ ਸੈਮੀਨਾਰ, ਐਨ.ਸੀ.ਸੀ.ਕੈਂਪਾ ਵਿੱਚ ਜਾਗਰੂਕਤਾ ਭਾਸ਼ਣ , ਜਾਗਰੂਕਤਾ ਰੈਲੀਆਂ ਰਾਹੀਂ ਪਿੰਡ-ਪਿੰਡ ਪੱਧਰ ਤੇ ਨਸ਼ਿਆਂ ਖਿਲਾਫ ਜਾਗਰੂਕਤਾ ਪ੍ਰੋਗਰਾਮ ਅਤੇ ਡੈਪੋ ਨਾਲ ਤਾਲਮੇਲ ਕਰਕੇ ਨਿਰੰਤਰ ਰੂਪ ਵਿੱਚ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਰੈਲੀ ਵਿੱਚ ਭਾਗ ਲੈਣ ਵਾਲੀਆਂ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਨਸ਼ੇ ਖਿਲਾਫ ਜਾਗਰੂਕਤਾ ਲਈ ਵੱਖ-ਵੱਖ ਤਰ੍ਹਾਂ ਦੇ ਪੋਸਟਰ ਵੀ ਤਿਆਰ ਕੀਤੇ ਗਏ ਸਨ।
ਇਸ ਮੌਕੇ ਡਾ ਕਨਵਰ ਬੀਰ ਸਿੰਘ ਮਨੋਰੋਗਾਂ ਦੇ ਮਾਹਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫਸਰ ਰਿਤੂ, ਬੀ. ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਜਸਜੀਤ ਕੌਰ, ਪ੍ਰਭਜੋਤ ਕੌਰ, ਨਰਸਿੰਗ ਟੀਚਰ ਸੰਜੂ ਸੀਰਾ, ਰੇਖਾ ਵਰਮਾ ਅਤੇ ਵੱਡੀ ਗਿਣਤੀ ਵਿੱਚ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ।