ਰੂਪਨਗਰ, 8 ਮਈ(ਪੰਜਾਬੀ ਖ਼ਬਰਨਾਮਾ): ਰੈੱਡ ਕਰਾਸ ਦਿਵਸ ਨੂੰ ਸਮਰਪਿਤ ਜਿਲਾ ਸ਼ਾਖਾ ਰੈੱਡ ਕਰਾਸ ਰੂਪਨਗਰ ਵਲੋਂ ਕੰਨਿਆ ਭਰੂਣ ਹੱਤਿਆ, ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਤੇ ਵਾਤਾਵਰਣ ਦੀ ਸੰਭਾਲ ਬਾਰੇ ਰੈੱਡ ਕਰਾਸ ਰੂਪਨਗਰ ਵਲੋਂ ਜਿਲ੍ਹਾ ਪਧੱਰ ਤੇ ਜਾਗਰੂਕਤਾ ਪ੍ਰੋਗਰਾਮ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਆਈ.ਏ.ਐਸ. ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ, ਵਿਸ਼ੇਸ਼ ਤੋਰ ਉਤੇ ਸ਼ਾਮਿਲ ਹੋਏ ਉਹਨਾਂ ਵਲੋਂ ਇਸ ਦਿਨ ਦੇ ਆਦੇਸ਼ ਨੂੰ ਮੁੱਖ ਰਖਦੇ ਹੋਏ ਸਰ ਹੈਨਰੀ ਡਿਉਨਾ ਅਤੇ ਭਾਈ ਘਨੱਇਆ ਜੀ ਤਸਵੀਰਾਂ ਨੂੰ ਫੁੱਲ ਅਰਪਿੱਤ ਕੀਤੇ ਗਏ।
ਉਨ੍ਹਾਂ ਵਲੋਂ ਇਸ ਮੌਕੇ ਉਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਰੈੱਡ ਕਰਾਸ ਵਲੋਂ ਕਈ ਤਰਾਂ ਦੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਰੈੱਡ ਕਰਾਸ ਦੇ ਸੰਦੇਸ਼ ਮਾਨਵਤਾ ਦੀ ਸੇਵਾ ਨੂੰ ਧਿਆਨ ਵਿੱਚ ਰਖਦੇ ਹੋਏ ਸਾਨੂੰ ਸਾਰਿਆਂ ਨੂੰ ਰੈੱਡ ਕਰਾਸ ਨਾਲ ਜੁੜਨਾ ਚਾਹੀਦਾ ਹੈ ਅਤੇ ਵੱਧ ਚੜ ਕੇ ਲੋਕ ਸੇਵਾ ਦੇ ਕੰਮ ਕਰਨੇ ਚਾਹੀਦੇ ਹਨ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਰੈੱਡ ਕਰਾਸ ਸੁਸਾਇਟੀ ਨਾਲ ਜੁੜਨ ਲਈ ਹਾਰਦਿਕ ਸੱਦਾ ਦਿੰਦਿਆਂ ਕਿਹਾ ਰੈੱਡਕਰਾਸ ਵਲੋਂ ਲੋੜਵੰਦਾਂ ਦੀ ਹਰ ਪੱਖੋਂ ਮੱਦਦ ਕੀਤੀ ਜਾਂਦੀ ਹੈ ਜਿਵੇਂ ਪਛੜੇ ਵਰਗਾਂ ਦੇ ਸਾਜੋ ਸਮਾਨ ਲਈ ਨੇਕੀ ਦੀ ਦੀਵਾਰ, ਸਲੱਮ ਏਰੀਏ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਲਗਾਈਆਂ ਜਾਂਦੀਆ ਸਪੈਸ਼ਲ ਕਲਾਸਾਂ, ਦਿਵਿਆਂਗਜਨਾਂ ਦੀ ਸਹੂਲਤਾਂ ਲਈ ਸਮਾਨ ਉਪਲੱਬਧ ਕਰਵਾਉਣਾ, ਸਪੈਸ਼ਲ ਸਕੂਲਾਂ ਅਤੇ ਸੀਨੀਅਰ ਸਿਟੀਜਨਾਂ ਲਈ ਰੁਜ਼ਗਾਰ ਲਈ ਹੁਨਰ ਸਿਖਲਾਈ ਦੇ ਕੰਮ ਤੋਂ ਇਲਾਵਾ ਹੋਰ ਵੀ ਕਈ ਪੱਖਾਂ ਤੋਂ ਮੱਦਦ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਵਲੋਂ ਕੀਤੀ ਗਈ ਇੱਕ ਛੋਟੀ ਮੱਦਦ ਵੀ ਕਿਸੇ ਲੋੜਵੰਦ ਦੇ ਜੀਵਨ ਵਿਚ ਬਹੁਤ ਹੀ ਵੱਡੀ ਭੂਮਿਕਾ ਨਿਭਾ ਜਾਂਦੀਆਂ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਇਸ ਵਿਚ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ।
ਡਾ. ਗੁਰਪ੍ਰੀਤ ਕੌਰ ਵਲੋਂ ਸਮਾਜਿਕ ਬੁਰਾਈਆਂ ਅਤੇ ਨਸ਼ਿਆ ਵਿਰੁੱਧ,ਸਿਵਲ ਹਸਪਤਾਲ ਦੀ ਕੋਸਲਰ ਅਨੁਰਾਧਾ ਵਲੋਂ ਐਚ. ਆਈ. ਵੀ. ਦੇ ਬਚਾਅ ਲਈ , ਕੌਸਲਰ ਸ਼੍ਰੀਮਤੀ ਜਸਵਿੰਦਰ ਕੌਰ ਵਲੋਂ ਨਸ਼ਿਆ ਦੇ ਬੁਰੇ ਪ੍ਰਭਾਵ ਬਚਾਅ ਅਤੇ ਇਲਾਜ ਲਈ ਜਾਗਰੂਕ ਕੀਤਾ ਗਿਆ।
ਸਕੱਤਰ ਰੈੱਡ ਕਰਾਸ ਸ. ਗੁਰਸੋਹਣ ਸਿੰਘ, ਵਲੋਂ ਵਿਸ਼ਵ ਰੈੱਡ ਕਰਾਸ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਲੋਕ ਸਭਾ ਚੋਣਾਂ ਸਮੇਂ ਸਵੀਪ ਪ੍ਰੋਗਰਾਮ ਤਹਿਤ ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਲੋਂ ਪ੍ਰੋਗਰਾਮ ਵਿੱਚ ਇੱਕੱਠੇ ਹੋਏ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਅਵੇਅਰ ਕੀਤਾ ਗਿਆ ਅਤੇ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਲਈ ਪਲੈੱਜ ਵੀ ਕਰਵਾਇਆ ਗਿਆ।
ਸਟੇਟ ਰੈੱਡ ਕਰਾਸ ਦੇ ਨਸ਼ਾ ਛਡਾਉ ਕੇਂਦਰ ਵਲੋਂ ਨਸ਼ਿਆਂ ਦੇ ਬੂਰੇ ਪ੍ਰਭਾਵ ਨੂੰ ਦਰਸਾਉਦੀ ਇਕ ਪ੍ਰਦਰਸ਼ਨੀ ਲਗਾਈ ਗਈ ਇਸ ਦਿਨ ਦੀ ਮਹੱਤਤਾ ਨੂੰ ਮੁਖ ਰਖਦੇ ਹੋਏ ਵੱਧ ਤੋ ਵੱਧ ਲੋਕਾਂ ਤੱਕ ਰੈੱਡ ਕਰਾਸ ਦਾ ਸੰਦੇਸ਼ ਪਹੁਚਾਉਣ ਲਈ ਸਕੂਲਾਂ, ਵੱਖ-ਵੱਖ ਪਿੰਡਾਂ/ਏਰੀਆ ਤੋ ਨੋਜਵਾਨਾਂ ਨੂੰ ਸ਼ਾਮਲ ਕਰਵਾਇਆ ਗਿਆ।
ਇਸ ਮੋਕੇ ਸ਼੍ਰੀ ਅਰਵਿੰਦਰ ਪਾਲ ਸਿੰਘ ਸੋਮਲ, ਪੀ.ਸੀ.ਐਸ. ਸਹਾਇਕ ਕਮਿਸ਼ਨਰ(ਜ)-ਕਮ-ਆਨ.ਸਕੱਤਰ ਅਤੇ ਰੈੱਡ ਕਰਾਸ ਦੇ ਮੈਂਬਰ ਸ਼੍ਰੀਮਤੀ ਸਕੀਨਾ ਐਰੀ, ਸ਼੍ਰੀਮਤੀ ਗਗਨਦੀਪ ਕੌਰ, ਸ਼੍ਰੀਮਤੀ ਕਿਰਨਪ੍ਰੀਤ ਗਿੱਲ, ਸ਼੍ਰੀਮਤੀ ਸੀਮਾ ਥਾਪਰ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਅਰਪਨਾ, ਸ਼੍ਰੀਮਤੀ ਰਜਿੰਦਰ ਕੌਰ, ਸ਼੍ਰੀਮਤੀ ਨਵਤੇਜ ਕੌਰ ਸ਼੍ਰੀ ਮਦਨ ਸ਼ਰਮਾਂ, ਸ਼ਾਮਲ ਸਨ।
ਇਸ ਤੋਂ ਇਲਾਵਾ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿੱਤ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਰੂਪਨਗਰ ਦੇ ਬਲੱਡ ਬੈਂਕ ਵਿਖੇ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਪਹੁੰਚੇ ਉਹਨਾਂ ਵਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਕੈਂਪ ਵਿੱਚ ਸਿਵਲ ਹਸਪਤਾਲ ਦੇ ਡੀ.ਐਮ.ਡਾ. ਬਲਦੇਵ ਸਿੰਘ,ਡਾ. ਭਵਲੀਨ ਕੌਰ, ਸ਼੍ਰੀ ਅਮਨਦੀਪ ਅਤੇ ਰੈੱਡ ਕਰਾਸ ਦੇ ਮੈਂਬਰ, ਸਟਾਫ ਸ਼ਾਮਲ ਸਨ।