05 ਅਗਸਤ 2024 : ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਅਸੀਂ ਰੇਲਗੱਡੀ ‘ਤੇ ਚੜ੍ਹਾਉਣ ਲਈ ਸਟੇਸ਼ਨ ‘ਤੇ ਜਾਂਦੇ ਹਾਂ। ਪਲੇਟਫਾਰਮ ‘ਤੇ ਜਾਣ ਲਈ ਸਾਨੂੰ ਪਲੇਟਫਾਰਮ ਟਿਕਟ ਵੀ ਖ਼ਰੀਦਣੀ ਪੈਂਦੀ ਹੈ। ਜੇ ਅਸੀਂ ਇਸ ਤੋਂ ਬਿਨਾਂ ਜਾਂਦੇ ਹਾਂ ਅਤੇ ਚੈਕਰ ਸਾਨੂੰ ਫੜ ਲੈਂਦਾ ਹੈ ਤਾਂ ਜੁਰਮਾਨੇ ਸਮੇਤ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

ਕਈ ਵਾਰ ਆਪਣਾ ਸਾਮਾਨ ਰੱਖਣ ਲਈ ਜਾਂ ਕਿਸੇ ਹੋਰ ਕਾਰਨ ਕਰਕੇ ਅਸੀਂ ਰੇਲਗੱਡੀ ਵਿੱਚ ਚੜ੍ਹ ਜਾਂਦੇ ਹਾਂ ਅਤੇ ਰੁਕਣ ਦਾ ਸਮਾਂ ਘੱਟ ਹੋਣ ਕਾਰਨ ਟਰੇਨ ਸ਼ੁਰੂ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਅਸੀਂ ਘਬਰਾ ਜਾਂਦੇ ਹਾਂ ਕਿਉਂਕਿ ਸਾਡੇ ਕੋਲ ਸਿਰਫ ਪਲੇਟਫਾਰਮ ਟਿਕਟ ਹੈ, ਰੇਲ ਦੀ ਟਿਕਟ ਨਹੀਂ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਕੀ ਅਸੀਂ ਪਲੇਟਫਾਰਮ ਟਿਕਟ ‘ਤੇ ਸਫ਼ਰ ਕਰ ਸਕਦੇ ਹਾਂ।

ਪਲੇਟਫਾਰਮ ਟਿਕਟਾਂ ਬਾਰੇ ਕੀ ਹਨ ਨਿਯਮ?

ਜ਼ਿਕਰਯੋਗ ਹੈ ਕਿ ਜੇ ਤੁਸੀਂ ਪਲੇਟਫਾਰਮ ਟਿਕਟ ਲੈ ਕੇ ਸਫਰ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਟਰੇਨ ਤੋਂ ਬਾਹਰ ਨਹੀਂ ਕੱਢ ਸਕਦਾ। ਭਾਰਤੀ ਰੇਲਵੇ ਦੇ ਇਸ ਨਿਯਮ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ। ਭਾਰਤੀ ਰੇਲਵੇ ਦੇ ਨਿਯਮਾਂ ਅਨੁਸਾਰ ਜੇ ਤੁਸੀਂ ਜਲਦਬਾਜ਼ੀ ਵਿਚ ਜਾਂ ਐਮਰਜੈਂਸੀ ’ਚ ਰੇਲਗੱਡੀ ਵਿਚ ਚੜ੍ਹਦੇ ਹੋ ਤਾਂ ਤੁਹਾਨੂੰ ਪਹਿਲਾਂ TTE ਨੂੰ ਮਿਲਣਾ ਹੋਵੇਗਾ। TTE ਨੂੰ ਮਿਲਣ ਤੋਂ ਬਾਅਦ ਤੁਹਾਨੂੰ ਅਗਲੇ ਸਟੇਸ਼ਨ ਲਈ ਟਿਕਟ ਖਰੀਦਣੀ ਪਵੇਗੀ ਤੇ 250 ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ।

ਵੇਟਿੰਗ ਟਿਕਟ ਲਈ ਕੀ ਹਨ ਨਿਯਮ?

ਜੇ ਤੁਸੀਂ ਆਨਲਾਈਨ ਵੇਟਿੰਗ ਟਿਕਟ ਲੈਂਦੇ ਹੋ ਤੇ ਉਹ ਕਨਫਰਮ ਨਹੀਂ ਹੁੰਦੀ ਤਾਂ ਤੁਸੀਂ ਰੇਲਗੱਡੀ ਵਿਚ ਸਫ਼ਰ ਨਹੀਂ ਕਰ ਸਕਦੇ। ਹਾਲਾਂਕਿ ਵੇਟਿੰਗ ਟਿਕਟ ਨਾਲ ਯਾਤਰਾ ਕਰਨਾ ਅਵੈਧ ਹੈ। ਜੇ ਤੁਸੀਂ ਇਸ ਟਿਕਟ ਨਾਲ ਫੜੇ ਗਏ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।