ਵੀਰਵਾਰ ਯਾਨੀ ਇਕ ਅਗਸਤ ਤੋਂ ਫਾਸਟੈਗ ਤੇ ਆਮਦਨ ਕਰ ਰਿਟਰਨ ਦਾਖ਼ਲ ਕਰਨ ਸਮੇਤ ਕਈ ਨਿਯਮ ਬਦਲਣ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਤੁਹਾਡੇ ਕੰਮਕਾਜ ’ਤੇ ਪਵੇਗਾ ਜਿਨ੍ਹਾਂ ਨਿਯਮਾਂ ’ਚ ਬਦਲਾਅ ਹੋ ਰਿਹਾ ਹੈ, ਉਸ ਵਿਚ ਗੂਗਲ ਮੈਪ, ਫਾਸਟੈਗ ਤੇ ਆਈਟੀਆਰ ਸ਼ਾਮਲ ਹਨ। ਅਜਿਹੇ ’ਚ ਤੁਹਾਡੇ ਲਈ ਇਨ੍ਹਾਂ ਬਦਲਾਵਾਂ ਨੂੰ ਜਾਣਨਾ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ।

01 ਅਗਸਤ 2024 ਪੰਜਾਬੀ ਖਬਰਨਾਮਾ : ਵੀਰਵਾਰ ਯਾਨੀ ਇਕ ਅਗਸਤ ਤੋਂ ਫਾਸਟੈਗ ਤੇ ਆਮਦਨ ਕਰ ਰਿਟਰਨ ਦਾਖ਼ਲ ਕਰਨ ਸਮੇਤ ਕਈ ਨਿਯਮ ਬਦਲਣ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਤੁਹਾਡੇ ਕੰਮਕਾਜ ’ਤੇ ਪਵੇਗਾ ਜਿਨ੍ਹਾਂ ਨਿਯਮਾਂ ’ਚ ਬਦਲਾਅ ਹੋ ਰਿਹਾ ਹੈ, ਉਸ ਵਿਚ ਗੂਗਲ ਮੈਪ, ਫਾਸਟੈਗ ਤੇ ਆਈਟੀਆਰ ਸ਼ਾਮਲ ਹਨ। ਅਜਿਹੇ ’ਚ ਤੁਹਾਡੇ ਲਈ ਇਨ੍ਹਾਂ ਬਦਲਾਵਾਂ ਨੂੰ ਜਾਣਨਾ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ।

ਫਾਸਟੈਗ ਕੇਵਾਈ ਲਾਜ਼ਮੀ ਹੋਵੇਗਾ

ਇਕ ਅਗਸਤ ਤੋਂ ਦੇਸ਼ ਭਰ ’ਚ ਫਾਸਟੈਗ ਦੇ ਨਵੇਂ ਨਿਯਮ ਲਾਗੂ ਹੋ ਰਹੇ ਹਨ। ਅਜਿਹੇ ’ਚ ਵਾਹਨ ਚਾਲਕ ਲਈ ਇਕ ਅਗਸਤ ਤੋਂ ਫਾਸਟੈਗ ਕੇਵਾਈਸੀ ਲਾਜ਼ਮੀ ਹੋਵੇਗਾ। ਨਵੇਂ ਨਿਯਮ ਤਹਿਤ ਤਿੰਨ ਤੋਂ ਪੰਜ ਸਾਲ ਪੁਰਾਣੇ ਫਾਸਟੈਗ ਹਨ ਤਾਂ ਤੁਹਾਨੂੰ ਕੇਵਾਈਸੀ ਅਪਡੇਟ ਕਰਾਉਣਾ ਪਵੇਗਾ। ਉੱਥੇ ਪੰਜ ਸਾਲ ਤੋਂ ਜ਼ਿਆਦਾ ਪੁਰਾਣੇ ਫਾਸਟੈਗ ਨੂੰ 31 ਅਕਤੂਬਰ ਤੋਂ ਪਹਿਲਾਂ ਤੱਕ ਬਦਲਣਾ ਪਵੇਗਾ।

ਆਈਟੀਆਰ ਦਾਖ਼ਲ ਕਰਨ ’ਤੇ ਦੇਣੀ ਪਵੇਗੀ ਪੈਨਲਟੀ

ਬੁੱਧਵਾਰ ਨੂੰ ਆਮਦਨ ਕਰ ਰਿਟਰਨ ਦਾਖ਼ਲ ਕਰਨ ਦਾ ਆਖ਼ਰੀ ਦਿਨ ਸੀ। ਜੇਕਰ ਤੁਸੀਂ ਆਈਟੀਆਰ ਫਾਈਲ ਨਹੀਂ ਕੀਤੀ ਤਾਂ ਇਕ ਅਗਸਤ, 2024 ਤੋਂ ਜੁਰਮਾਨਾ ਦੇਣਾ ਪਵੇਗਾ। ਨਿਯਮ ਮੁਤਾਬਕ ਪੰਜ ਲੱਖ ਤੋਂ ਘੱਟ ਆਮਦਨ ਵਾਲੇ ਨੂੰ ਇਕ ਅਗਸਤ ਤੋਂ ਬਾਅਦ 1000 ਰੁਪਏ ਜੁਰਮਾਨਾ ਦੇਣਾ ਪਵੇਗਾ। ਨਾਲ ਹੀ 5,000 ਰੁਪਏ ਤੱਕ ਜੁਰਮਾਨਾ ਦੇਣਾ ਪੈ ਸਕਦਾ ਹੈ।

ਐੱਚਡੀਐੱਫਸੀ ਬੈਂਕ ਦੇ ਕ੍ਰੈਡਿਟ ਕਾਰਡ ਦੇ ਨਿਯਮਾਂ ’ਚ ਬਦਲਾਅ

ਐੱਚਡੀਐੱਫਸੀ ਨੇ ਆਪਣੇ ਕ੍ਰੈਡਿਟ ਕਾਰਡ ਦੇ ਨਿਯਮਾਂ ’ਚ ਇਕ ਅਗਸਤ ਤੋਂ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਹੁਣ ਐੱਚਡੀਐੱਫਸੀ ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਕਰਨ ਤੋਂ ਲੈ ਕੇ ਕ੍ਰੈਡ, ਚੈੱਕ, ਮੋਬਿਕਵਿਕ, ਫ੍ਰੀਚਾਰਜ ਵਰਗੇ ਥਰਡ ਪਾਰਟੀ ਐਪ ਦੀ ਵਰਤੋਂ ਕਰਨ ’ਤੇ ਤੁਹਾਨੂੰ ਟਰਾਂਜ਼ੈਕਸ਼ਨ ਰਾਸ਼ੀ ’ਤੇ ਇਕ ਫ਼ੀਸਦੀ ਦੇਣਾ ਪਵੇਗਾ। ਇਸ ਦੀ ਹੱਦ 3000 ਰੁਪਏ ਤੱਕ ਦੀ ਤੈਅ ਕੀਤੀ ਗਈ ਹੈ। ਉੱਥੇ 15 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਫਿਊਲ ਟਰਾਂਜ਼ੈਕਸ਼ਨ ’ਤੇ ਤੁਹਾਨੂੰ ਇਕ ਫ਼ੀਸਦੀ ਸਰਵਿਸ ਚਾਰਜ ਦੇਣਾ ਪਵੇਗਾ। ਟਾਟਾ ਨਿਊ ਇਨਫਿਨਿਟੀ ਤੇ ਟਾਟਾ ਨਿਊ ਪਲੱਸ ਕ੍ਰੈਡਿਟ ਕਾਰਡ ਦੇ ਨਿਯਮ ’ਚ ਵੀ ਬਦਲਾਅ ਕੀਤਾ ਹੈ।

ਗੂਗਲ ਮੈਪ ਦੀਆਂ ਸੇਵਾਵਾਂ ਹੋਈਆਂ ਸਸਤੀਆਂ

ਗੂਗਲ ਮੈਪ ਵੱਲੋਂ ਬਿਲਿੰਗ ਪਾਲਿਸੀ ’ਚ ਬਦਲਾਅ ਕੀਤਾ ਗਿਆ ਹੈ, ਜਿਹੜਾ 1 ਅਗਸਤ, 2024 ਤੋਂ ਲਾਗੂ ਹੋ ਰਿਹਾ ਹੈ। ਨਵੇਂ ਬਦਲਾਅ ਤੋਂ ਬਾਅਦ ਗੂਗਲ ਮੈਪ ਵੱਲੋਂ ਭਾਰਤੀਆਂ ਲਈ ਲੱਗਣ ਵਾਲੇ ਚਾਰਜ ’ਚ 70 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ। ਇੰਨਾ ਹੀ ਨਹੀਂ, ਗੂਗਲ ਮੈਪ ਨੇ ਆਪਣੀ ਫੀਸ ਨੂੰ ਡਾਲਰ ਦੀ ਥਾਂ ਭਾਰਤੀ ਰੁਪਏ ’ਚ ਲੈਣ ਦਾ ਵਾਅਦਾ ਕੀਤਾ ਹੈ। ਗੂਗਲ ਮੈਪ ਦੀ ਫੀਸ ’ਚ ਕਟੌਤੀ ਦਾ ਅਸਰ ਆਮ ਯੂਜ਼ਰਸ ’ਤੇ ਦੇਖਣ ਨੂੰ ਨਹੀਂ ਮਿਲੇਗਾ। ਇਹ ਉਨ੍ਹਾਂ ਯੂਜ਼ਰਸ ’ਤੇ ਲੱਗੇਗਾ, ਜਿਹੜੇ ਬਿਜ਼ਨਸ ਲਈ ਗੂਗਲ ਮੈਪ ਦੀ ਵਰਤੋਂ ਕਰਦੇ ਹਨ। ਗੂਗਲ ਇਕ ਅਗਸਤ ਤੋਂ ਪਹਿਲਾਂ ਤੱਕ ਭਾਰਤ ’ਚ ਨੇਵੀਗੇਸ਼ਨ ਲਈ ਚਾਰ ਤੋਂ ਪੰਜ ਡਾਲਰ ਪ੍ਰਤੀ ਮਹੀਨੇ ਫੀਸ ਲੈਂਦਾ ਸੀ। ਹਾਲਾਂਕਿ ਹੁਣ ਇਕ ਅਗਸਤ, 2024 ਤੋਂ ਬਾਅਦ ਇਸ ਨੂੰ ਘੱਟ ਕਰ ਕੇ 0.38 ਤੋਂ ਲੈ ਕੇ 1.50 ਡਾਲਰ ਕਰ ਦਿੱਤਾ ਗਿਆ ਹੈ।

14 ਦਿਨ ਬੰਦ ਰਹਿਣਗੇ ਬੈਂਕ

ਅਗਸਤ ’ਚ ਬੈਂਕ ਕੁੱਲ 14 ਦਿਨ ਬੰਦ ਰਹਿਣਗੇ। ਇਸ ਵਿਚ ਜਨਮ ਅਸ਼ਟਮੀ ਤੋਂ ਲੈ ਕੇ ਸੁਤੰਤਰਤਾ ਦਿਵਸ ਤੱਕ ਦੀਆਂ ਛੁੱਟੀਆਂ ਸ਼ਾਮਲ ਹਨ। ਅਜਿਹੇ ’ਚ ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਕ ਵਾਰੀ ਛੁੱਟੀਆਂ ਦੀ ਲਿਸਟ ਨੂੰ ਦੇਖ ਕੇ ਹੀ ਕੰਮ ’ਤੇ ਨਿਕਲੋ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।