19 ਸਤੰਬਰ 2024 : ਭਾਰਤ ਸਰਕਾਰ ਨੇ ਟੋਲ ਟ੍ਰੈਫਿਕ ਤੋਂ ਬਚਣ ਲਈ ਨਵੀਂ ਟੋਲ ਟੈਕਸ ਪ੍ਰਣਾਲੀ (New Toll Tax System) ਲਾਗੂ ਕੀਤੀ ਹੈ। ਇਹ ਪ੍ਰਣਾਲੀ ਜੀਪੀਐਸ ਅਤੇ ਸੈਟੇਲਾਈਟ ਉੱਤੇ ਅਧਾਰਿਤ ਹੈ। ਇਸ ਨਵੀਂ ਟੋਲ ਟੈਕਸ ਪ੍ਰਣਾਲੀ ਦੇ ਅਨੁਸਾਰ ਤੁਸੀਂ ਹਾਈਵੇ ਉੱਤੇ 20 ਕਿਲੋਮੀਟਰ ਦਾ ਸਫ਼ਰ ਮੁਫ਼ਤ ਕਰ ਸਕਦੇ ਹੋ। 20 ਕਿਲੋਮੀਟਰ ਦਾ ਸਫ਼ਰ ਕਰਨ ਤੋਂ ਬਆਦ ਤੁਹਾਡਾ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਟੋਲ ਟੈਕਸ ਕੱਟਿਆ ਜਾਵੇਗਾ।

ਅੱਜ ਅਸੀਂ ਤੁਹਾਨੂੰ ਇਕ ਅਜਿਹੇ ਨਿਯਮ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਜ਼ਰੀਏ ਤੁਸੀਂ ਪਹਿਲਾਂ ਟੋਲ ਫ੍ਰੀ ਵਿਚ ਪਾਰ ਕਰ ਸਕਦੇ ਹੋ। ਜੇਕਰ ਤੁਹਾਡਾ ਘਰ ਹਾਈਵੇ ਦੇ ਨਜ਼ਦੀਕ ਹੈ, ਤਾਂ ਇਹ ਨਿਯਮ ਤੁਹਾਡੇ ਲਈ ਹੋਰ ਵੀ ਵੱਧ ਫ਼ਇੇਦਮੰਦ ਹੈ।

ਕੀ ਹੈ ਟੋਲ ਫ੍ਰੀ ਨਿਯਮ ?

ਜੇਕਰ ਤੁਹਾਡਾ ਘਰ ਹਾਈਵੇ ਦੇ ਨਜ਼ਦੀਕ ਹੈ ਅਤੇ ਟੋਲ ਪਲਾਜ਼ੇ ਤੋ ਲਗਭਗ 20 ਕਿਲੋਮੀਟਰ ਦੂਰ ਹੈ, ਤਾਂ ਤੁਸੀਂ ਟੋਲ ਦੇਣ ਤੋਂ ਬਚ ਸਕਦੇ ਹੋ। ਦਰਅਸਲ ਜਿੰਨ੍ਹਾਂ ਦਾ ਘਰ ਹਾਈਵੇ ਦੇ ਨਜ਼ਦੀਕ ਹੈ ਉਨ੍ਹਾਂ ਦੇ ਨਿੱਤ ਹਾਈਵੇ ਉੱਤੇ ਆਉਣ ਜਾਣ ਹੁੰਦਾ ਹੈ। ਜਿਸ ਕਰਕੇ ਉਹ ਟੋਲ ਟੈਕਸ ਦੇਣ ਤੋਂ ਬਚ ਸਕਦੇ ਹਨ। ਇਸਦੇ ਨਾਲ ਹੀ ਰਾਜਮਾਰਗ ਮੰਤਰਾਲੇ ਦੇ ਸੇਕੇਟ੍ਰੀ ਅਨੁਰਾਗ ਜੈਨ ਨੇ ਦੱਸਿਆ ਕਿ ਨਵੀਂ ਟੋਲ ਟੈਕਸ ਪ੍ਰਣਾਲੀ ਜੋ ਕਿ ਸੈਟੇਲਾਇਟ ਦੇ ਆਧਾਰਿਤ ਹੈ ਇਸ ਵਿਚ ਜੋ 20 ਕਿਲੋਮੀਟਰ ਟੋਲ ਫ੍ਰੀ ਸੁਵਿਧਾ ਦਿੱਤੀ ਜਾ ਰਹੀ ਹੈ, ਉਹ ਵਿਵਸਥਾ ਪਹਿਲਾਂ ਵੀ ਹੈ।

ਨੈਸ਼ਨਲ ਹਾਈਵੇ ਫੀਸ ਨਿਯਮ 2008 ਦੇ ਅਨੁਸਾਰ, ਜਿਨ੍ਹਾਂ ਲੋਕਾਂ ਦੀ ਕਾਰ ਵਿਚ ਫਾਸਟੈਗ ਹੈ ਅਤੇ ਉਨ੍ਹਾਂ ਦੇ ਘਰ ਤੋਂ 20 ਕਿਲੋਮੀਟਰ ਦੇ ਅੰਦਰ ਕੋਈ ਟੋਲ ਪਲਾਜ਼ਾ ਹੈ, ਤਾਂ ਉਹ ਉਸ ਟੋਲ ਪਲਾਜ਼ੇ ਨੂੰ ਬਿਨਾਂ ਟੋਲ ਟੈਕਸ ਦਿੱਤੇ ਪਾਰ ਕਰ ਸਕਕਦੇ ਹਨ। ਇਸ ਸਥਿਤੀ ਵਿਚ ਸਫ਼ਰ ਕਰਨ ਵਾਲਿਆਂ ਤੋਂ ਕੋਈ ਟੋਲ ਫੀਸ ਨਹੀਂ ਲਈ ਜਾਵੇਗੀ।

ਦੱਸ ਦੇਈਏ ਕਿ ਜੇਕਰ ਤੁਹਾਡਾ ਘਰ ਹਾਈਵੇਅ ‘ਤੇ ਕਿਸੇ ਟੋਲ ਪਲਾਜ਼ਾ ਦੇ ਨੇੜੇ ਹੈ ਤਾਂ ਤੁਸੀਂ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ। ਇਸਦੇ ਲਈ ਤੁਹਾਨੂੰ ਸਾਬਿਤ ਕਰਨਾ ਹੋਵੇਗਾ ਕਿ ਤੁਹਾਡਾ ਘਰ ਉਸ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਅੰਦਰ ਹੈ। ਇਸਦੇ ਲਈ ਤੁਹਾਨੂੰ ਆਪਣੇ ਦਸ਼ਤਾਵੇਜ ਜਮ੍ਹਾਂ ਕਰਨੇ ਹੋਣਗੇ।

ਇਨ੍ਹਾਂ ਦਸ਼ਤਾਵੇਜਾਂ ਦੀ ਵੈਰੀਫ਼ਿਕੇਸ਼ਨ ਹੋਣ ਤੋਂ ਬਾਅਦ ਤੁਹਾਨੂੰ ਫ੍ਰੀ ਟੋਲ ਦੀ ਸੁਵਿਧਾ ਮਿਲ ਸਕਦੀ ਹੈ। ਪਰ ਇਹ ਸੁਵਿਧਾ ਤੁਹਾਨੂੰ ਸਿਰਫ਼ ਤੁਹਾਡੇ ਘਰ ਦੇ ਨਜ਼ਦੀਕ ਵਾਲੇ ਟੋਲ ਪਲਾਜ਼ੇ ਉੱਤੇ ਹੀ ਉਪਲਬਧ ਹੋਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।