17 ਅਕਤੂਬਰ 2024 : ਕੇਂਦਰੀ ਸਿਹਤ ਰਾਜ ਮੰਤਰੀ ਅਨੂਪ੍ਰਿਆ ਪਟੇਲ ਨੇ ਅੱਜ ਕਿਹਾ ਕਿ ਨਵੇਂ ਡਰੱਗਜ਼ ਤੇ ਕਲੀਨਿਕ ਟਰਾਇਲ ਨੇਮਾਂ 2019 ਅਤੇ ਮੈਡੀਕਲ ਉਪਕਰਨ ਨਿਯਮ 2017 ਨੇ ਆਲਮੀ ਆਸਾਂ ਤੇ ਕੌਮਾਂਤਰੀ ਮਾਪਦੰਡਾਂ ਮੁਤਾਬਕ ਵਿਗਿਆਨਕ ਤੇ ਨੈਤਿਕ ਖੋਜ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਅੱਜ ਇੱਥੇ ਡਰੱਗ ਰੈਗੂਲੇਟਰੀ ਅਥਾਰਿਟੀਜ਼ ਦੀ 19ਵੀਂ ਕੌਮਾਂਤਰੀ ਕਾਨਫਰੰਸ (ਆਈਸੀਡੀਆਰਏ) ਵਿੱਚ ਆਪਣੇ ਸੰਬੋਧਨ ਦੌਰਾਨ ਇਹ ਟਿੱਪਣੀ ਕੀਤੀ।

ਪਟੇਲ ਨੇ ਕਿਹਾ, ‘ਆਈਸੀਡੀਆਰਏ ਸਿਰਫ਼ ਇਕ ਸੰਮੇਲਨ ਨਹੀਂ ਹੈ, ਇਹ ਸਾਡੇ ਲਈ ਸਹਿਯੋਗ ਕਰਨ, ਨਵੀਨਤਾ ਅਤੇ ਸਾਰਿਆਂ ਲਈ ਬਿਹਤਰ ਸਿਹਤ ਦੇ ਸਾਡੇ ਸਾਂਝੇ ਮਿਸ਼ਨ ਵਿੱਚ ਇਕ-ਦੂਜੇ ਨੂੰ ਸਹਿਯੋਗ ਕਰਨ ਦਾ ਮੌਕਾ ਹੈ। ਅਸੀਂ ਨਿਯਮਾਂ ਵਿੱਚ ਰਹਿ ਕੇ ਕਿੰਨਾ ਵਧੀਆ ਕੰਮ ਕਰ ਰਹੇ ਹਾਂ – ਸਾਡੀਆਂ ਕੋਸ਼ਿਸ਼ਾਂ ਨਾਲ ਦੁਨੀਆ ਭਰ ਦੇ ਲੋਕਾਂ ਲਈ ਬਿਹਤਰ ਸਿਹਤ ਨਤੀਜੇ ਸਾਹਮਣੇ ਆ ਸਕਦੇ ਹਨ।’’

ਇਹ ਪ੍ਰੋਗਰਾਮ ਵਿਸ਼ਵ ਸਿਹਤ ਸੰਸਥਾ ਦੇ ਸਹਿਯੋਗ ਨਾਲ ਭਾਰਤ ਵਿੱਚ ਪਹਿਲੀ ਵਾਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਵੱਲੋਂ 14 ਤੋਂ 18 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ। ਪਟੇਲ ਨੇ ਭਾਰਤ ਵਿੱਚ ਲਾਗੂ ਕੀਤੇ ਗਏ ਨਵੇਂ ਨੇਮਾਂ ਤੇ ਰੈਗੂਲੇਟੀ ਪ੍ਰਕਿਰਿਆਵਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਕਲੀਨਿਕਲ ਟਰਾਇਲ ਦੇ ਖੇਤਰਾਂ ਵਿੱਚ ਨਵੇਂ ਨੇਮਾਂ ਨੂੰ ਨਵੇਂ ਡਰੱਗਜ਼ ਤੇ ਕਲੀਨਿਕਲ ਟਰਾਇਲ ਨੇਮ 2019 ਅਤੇ ਮੈਡੀਕਲ ਉਪਕਰਨ ਨੇਮ 2017 ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਨਵੇਂ ਨੇਮਾਂ ਨੇ ਆਲਮੀ ਆਸ ਅਤੇ ਕੌਮਾਂਤਰੀ ਮਾਪਦੰਡਾਂ ਮੁਤਾਬਕ ਵਿਗਿਆਨਕ ਤੇ ਨੈਤਿਕ ਖੋਜ ਨੂੰ ਉਤਸ਼ਾਹਿਤ ਕੀਤਾ ਹੈ

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।