29 ਮਈ 2024 (ਪੰਜਾਬੀ ਖਬਰਨਾਮਾ) : ਸਿੱਖਿਆ ਤਕਨਾਲੋਜੀ ਦੇ ਖੇਤਰ ਵਿਚ ਹੋ ਰਹੀ ਤਬਦੀਲੀ ਸੰਸਾਰ ’ਚ ਹੋਰ ਬਦਲਾਅ ਲਿਆਉਣ ਵਿਚ ਅਹਿਮ ਰੋਲ ਕਰਦੀ ਹੈ। ਇਸ ਲਈ ਸਿੱਖਿਆ ਵਿਚ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਸਮੇਂ-ਸਮੇਂ ’ਤੇ ਤਬਦੀਲੀਆਂ ਜ਼ਰੂਰੀ ਹਨ। ਦੇਸ਼ ਦੇ ਭਵਿੱਖ ਲਈ ਸਿੱਖਿਆ ਦੇ ਮੌਕੇ ਪ੍ਰਦਾਨ ਹੋਣੇ ਚਾਹੀਦੇ ਹਨ। ਸਿੱਖਣ ਦੇ ਮੌਕੇ ਸਭ ਲਈ ਬਰਾਬਰ ਤੇ ਜੀਵਨ ਨੂੰ ਸੇਧ ਦੇਣ ਵਾਲੇ ਹੋਣੇ ਚਾਹੀਦੇ ਹਨ। ਸਿੱਖਿਆ ਅਜਿਹਾ ਵਰਤਾਰਾ ਹੈ, ਜੋ ਇਨਸਾਨ ਤੇ ਰਾਸ਼ਟਰ ਦਾ ਵਿਕਾਸ ਕਰਦੀ ਹੈ। ਸਿੱਖਣ ਕਰਕੇ ਮਨੱੁਖ ਦਾ ਸਰਬਪੱਖੀ ਵਿਕਾਸ ਸੰਭਵ ਹੈ ਪਰ ਜੇ ਸਿੱਖਿਆ ’ਚ ਸਮੇਂ-ਸਮੇਂ ’ਤੇ ਤਬਦੀਲੀਆਂ ਨਾ ਹੋਣ ਤਾਂ ਮਨੁੱਖ ਨਵੀਆਂ ਤਕਨਾਲੋਜੀਆਂ ਬਾਰੇ ਗਿਆਨ ਪ੍ਰਾਪਤ ਨਹੀਂ ਕਰ ਸਕਦਾ। ਇਸ ਸਭ ਨੂੰ ਮੱੁਖ ਰੱਖਦਿਆਂ 5 2020 ਕਈ ਮੌਕੇ ਲੈ ਕੇ ਰੂਬਰੂ ਹੋਈ ਹੈ। ਇਸ ਰਾਹੀਂ ਸਿੱਖਿਆ ਦੇ ਖੇਤਰ ’ਚ ਨਵੇਂ ਸਿਸਟਮ ਦਾ ਵਿਕਾਸ ਹੋ ਰਿਹਾ ਹੈ। ਇਹ 21ਵੀਂ ਸਦੀ ਦੀ ਪਹਿਲੀ ਅਜਿਹੀ ਸਿੱਖਿਆ ਨੀਤੀ ਹੈ, ਜੋ ਬੱਚੇ ਦੇ ਵਿਕਾਸ ਵਿਚ ਭਰਪੂਰ ਹਿੱਸਾ ਪਾਵੇਗੀ। ਇਸ ਦਾ ਉਦੇਸ਼ ਦੇਸ਼ ਦਾ ਵਿਕਾਸ ਕਰਨਾ ਹੈ ਤੇ ਹਰ ਉਸ ਵਿਅਕਤੀ ਦਾ ਵਿਕਾਸ ਕਰਨਾ ਵੀ ਹੈ, ਜੋ ਸਿੱਖਣ ਪ੍ਰਤੀ ਉਤਸੁਕ ਹੋਵੇ।

ਸ਼ੁਰੂਆਤੀ ਤੇ ਸੈਕੰਡਰੀ ਪੜਾਅ

ਇਸ ’ਚ ਕਿੱਤਾਮੁਖੀ ਸਿੱਖਿਆ ਨੂੰ ਵੀ ਲਿਆਂਦਾ ਗਿਆ ਹੈ, ਤਾਂ ਜੋ ਬੱਚੇ ਦਿਲਚਸਪੀ ਅਨੁਸਾਰ ਆਪਣਾ ਵਿਸ਼ਾ ਚੁਣ ਸਕਣ। ਇਹ ਨੀਤੀ 21ਵੀਂ ਸਦੀ ਦੇ ਹੁਨਰ, ਜਿਵੇਂ ਰਚਨਾਤਮਿਕ, ਤਕਨਾਲੋਜੀ, ਸਮਾਜਿਕ, ਮੀਡੀਆ ਸੂਚਨਾ ਆਦਿ ਬਾਰੇ ਜਾਣਕਾਰੀ ਦਿੰਦੀ ਹੈ। ਐੱਨਈਪੀ 2020 ਬੱਚਿਆਂ ਲਈ ਰੁਜ਼ਗਾਰ ਦੇ ਮੌਕੇ ਸਾਹਮਣੇ ਲਿਆ ਰਹੀ ਹੈ। ਇਹ ਬੱਚਿਆਂ ਨੂੰ ਸਿੱਖਿਆ ਰਾਹੀਂ ਜ਼ਰੂਰੀ ਮੌਕੇ ਪ੍ਰਦਾਨ ਕਰ ਰਹੀ ਹੈ। ਕਿੱਤਾਮੁਖੀ ਸਿੱਖਿਆ ਤੇ ਟੇ੍ਰਨਿੰਗ ਬੱਚਿਆਂ ਨੂੰ ਭਵਿੱਖ ਪ੍ਰਤੀ ਪੈ੍ਰਕਟੀਕਲ ਬਣਾਏਗੀ। ਇਹ ਪਹਿਲੀ ਅਜਿਹੀ ਨੀਤੀ ਹੈ, ਜੋ ਯੂਨੀਅਨ ਕੈਬਨਿਟ ਆਫ ਇੰਡੀਆ ਵੱਲੋਂ ਪ੍ਰਵਾਨ ਹੈ। ਇਹ 5+3+3+4 ’ਤੇ ਆਧਾਰਿਤ ਹੈ, ਜਿਸ ਵਿਚ ਪੰਜ ਸਾਲ ਤੋਂ ਪਹਿਲਾਂ ਬੱਚਾ ਬਾਲ ਵਾਟਿਕਾ ’ਚ ਦਾਖ਼ਲ ਹੋਵੇਗਾ। ਇਸ ਦੌਰਾਨ ਬੱਚੇ ਨੂੰ ਕਈ ਕਿਰਿਆਵਾਂ ਕਰਵਾਈਆਂ ਜਾਣਗੀਆਂ, ਜੋ ਖੇਡ ਆਧਾਰਿਤ ਹੋਣਗੀਆਂ। ਤਿੰਨ ਤੋਂ ਅੱਠ ਸਾਲ ਵਿਚ ਬਾਲ ਵਾਟਿਕਾ ਤੇ ਪਹਿਲੀ, ਦੂਜੀ ਜਮਾਤ ਹੋਵੇਗੀ। ਤੀਜੀ ਤੋਂ ਪੰਜਵੀਂ ਜਮਾਤ 8 ਤੋਂ 11 ਸਾਲ ਅਤੇ 11 ਤੋਂ 14 ਸਾਲ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਅਤੇ 14 ਤੋਂ 18 ਸਾਲ ਵਿਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਹੋਵੇਗੀ। ਇਸ ਨੀਤੀ ਅਨੁਸਾਰ ਛੇਵੀਂ ਤੋਂ ਵੋਕੇਸ਼ਨਲ ਐਜੂਕੇਸ਼ਨ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਸਮਾਜ ਵਿਚ ਕੰਮ ਕਰਨ ਲਈ ਵੱਡਾ ਬਦਲਾਅ ਸਾਹਮਣੇ ਆਵੇਗਾ।

ਵਿਸ਼ੇਸ਼ ਵਿਦਿਆਰਥੀਆਂ ਲਈ ਸਹਾਰਾ

ਇਸ ਨੀਤੀ ਅਨੁਸਾਰ ਜਿਹੜੇ ਵਿਦਿਆਰਥੀ ਕਿਸੇ ਖ਼ਾਸ ਖੇਤਰ ’ਚ ਜਾਣਾ ਚਾਹੰੁਦੇ ਹਨ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤੇ ਉਨ੍ਹਾਂ ਦੀਆਂ ਰੁਚੀਆਂ ਦੀ ਪਛਾਣ ਕੀਤੀ ਜਾਵੇਗੀ। ਪਾਲਣ-ਪੋਸ਼ਣ ਅਧਿਆਪਕ ਸਿੱਖਿਆ ਵਿਚ ਹੀ ਸ਼ਾਮਿਲ ਹੋਵੇਗਾ। ਉਨ੍ਹਾਂ ਦੀ ਸਿੱਖਿਆ ਪੂਰਨ ਸਹਾਇਕ ਸਮੱਗਰੀ ਇੰਟਰਨੈੱਟ ਨਾਲ ਜੋੜ ਕੇ ਤੇ ਰੁਚੀਆਂ ਦੀ ਪਛਾਣ ਕਰ ਕੇ ਜ਼ਿੰਦਗੀ ਵਿਚ ਅੱਗੇ ਵਧਣ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।

ਵਿਦਿਆਰਥੀ ਦਾ ਸੰਪੂਰਨ ਵਿਕਾਸ

ਵਿਦਿਆਰਥੀ ਨੂੰ ਵੱਖ-ਵੱਖ ਹੁਨਰਾਂ ਨਾਲ ਸਿੱਖਣ ਦੇ ਮੌਕੇ ਦਿੱਤੇ ਜਾਣਗੇ। ਉਸ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇਗਾ ਤੇ ਉਸ ’ਚ ਸਿੱਖਣ ਹੁਨਰ ਦਾ ਵਿਕਾਸ ਕੀਤਾ ਜਾਵੇਗਾ। ਅਧਿਆਪਨ ਵਿਧੀ ਦਿਲਚਸਪ ਬਣਾਈ ਜਾਵੇਗੀ, ਪਾਠਕ੍ਰਮ ਸਾਰੇ ਪੱਖਾਂ ਨੂੰ ਧਿਆਨ ’ਚ ਰੱਖਦਿਆਂ ਹੋਵੇਗਾ।

ਵਧੇਰੇ ਵਿਸ਼ਿਆਂ ਦੀ ਚੋਣ

ਇਸ ਨੀਤੀ ਦੀ ਵਿਸ਼ੇਸ਼ਤਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਵਿਸ਼ਿਆਂ ਸਬੰਧੀ ਚੋਣ ਹਾਸਿਲ ਕਰਵਾਈ ਜਾਵੇ। ਉਨ੍ਹਾਂ ਦਾ ਪਾਠਕ੍ਰਮ ਲਚਕੀਲਾ ਹੋਵੇਗਾ ਤੇ ਸਰੀਰਕ ਸਿੱਖਿਆਵਾਂ ਕਲਾ ਤੇ ਦਸਤਕਾਰੀ ਕਿੱਤਾਮੁਖੀ ਕੋਰਸ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਬੱਚਾ ਆਪਣਾ ਭਵਿੱਖ ਖ਼ੁਦ ਤਿਆਰ ਕਰ ਸਕੇ।

ਵਿਕਾਸ ਲਈ ਮੁਲਾਂਕਣ

ਵਿਦਿਆਰਥੀ ਦੇ ਵਿਕਾਸ ਲਈ ਕਾਰਜਕਾਰੀ ਮੁਲਾਂਕਣ ਹੋਵੇਗਾ, ਜਿਸ ਲਈ ਰੱਟਾ ਯੋਗਤਾ ਨੂੰ ਖ਼ਤਮ ਕਰ ਕੇ ਨਵੀਆਂ ਵਿਧੀਆਂ ਰਾਹੀਂ ਮੁਲਾਂਕਣ ਕੀਤਾ ਜਾਵੇਗਾ। ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਸੁਧਾਰ ਹੋਵੇਗਾ, ਕੋਚਿੰਗ ਸੈਂਟਰਾਂ ਨੂੰੂ ਖ਼ਤਮ ਕਰ ਕੇ ਬੋਰਡ ਪ੍ਰਣਾਲੀਆਂ ਨੂੰ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ’ਚ ਸੁਧਾਰ ਕੀਤਾ ਜਾਵੇਗਾ, ਜਿਸ ਵਿਚ ਬੱਚੇ ਦੀ ਕਲਾਤਮਿਕ ਸੋਚ ਤੇ ਉਸ ਦੀਆਂ ਵੱਖ-ਵੱਖ ਕਿਰਿਆਵਾਂ ਸਾਹਮਣੇ ਆਉਣਗੀਆਂ। ਉਨ੍ਹਾਂ ਦੀ ਸਿੱਖਣ ਸੋਚ ਦਾ ਵਿਕਾਸ ਹੋਵੇਗਾ। ਵਿੱਦਿਅਕ ਸੰਸਥਾਵਾਂ ਨੂੰ ਢੱੁਕਵੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ, ਤਾਂ ਜੋ ਬੱਚੇ ਨੂੰ ਸਿੱਖਣ ਲਈ ਢੁੱਕਵਾਂ ਮਾਹੌਲ ਤੇ ਵਾਤਾਵਰਨ ਮਿਲ ਸਕੇ। ਉਨ੍ਹਾਂ ਅੰਦਰ ਸਿੱਖਣ ਦੀ ਯੋਗਤਾ ਦਾ ਵਿਕਾਸ ਹੋ ਸਕੇ। ਸਿੱਖਣ ਦਾ ਵਾਤਾਵਰਨ ਸਾਰੀਆਂ ਸੰਸਥਾਵਾਂ ’ਚ ਅਜਿਹਾ ਹੋਵੇਗਾ ਕਿ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ।

ਜ਼ਿੰਦਗੀ ’ਚ ਵੱਧ ਸਕਣ ਅੱਗੇ

ਵਿਦਿਆਰਥੀਆਂ ਨੂੰ ਕਿੱਤਾਮੁਖੀ ਜੀਵਨ ਸਬੰਧੀ ਵੱਖ-ਵੱਖ ਮੌਕੇ ਦਿੱਤੇ ਜਾਣਗੇ। ਉਨ੍ਹਾਂ ਦੇ ਵਿਸ਼ੇ ਅਜਿਹੇ ਹੋਣਗੇ, ਜਿਨ੍ਹਾਂ ਨਾਲ ਉਹ ਜ਼ਿੰਦਗੀ ’ਚ ਅੱਗਿਓਂ ਆਪਣਾ ਕੋਈ ਕੰਮ ਕਰ ਸਕਣ। ਉਨ੍ਹਾਂ ਨੂੰ ਜਿਸ ਵਿਸ਼ੇ ’ਚ ਰੁਚੀ ਹੋਵੇਗੀ, ਉਹ ਉਹੀ ਵਿਸ਼ਾ ਲੈਣਗੇ, ਜਿਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ’ਚ ਕੋਈ ਮੁਸ਼ਕਲ ਪੇਸ਼ ਨਾ ਆਵੇ।

ਬਹੁਭਾਸ਼ਾ ਦਾ ਵਿਕਾਸ

ਸਿੱਖਿਆ ਦਾ ਮਾਧਿਅਮ ਮਾਤਭਾਸ਼ਾ ਹੀ ਹੋਵੇਗਾ, ਨਾਲ ਹੀ ਹੋਰ ਭਾਸ਼ਾਵਾਂ ਦਾ ਵੀ ਵਿਕਾਸ ਹੋਵੇਗਾ। ਤਿੰਨ ਭਾਸ਼ਾਵਾਂ ਦਾ ਸੂਤਰ ਜਾਰੀ ਹੋਵੇਗਾ, ਤਾਂ ਜੋ ਬੱਚੇ ਨੂੰ ਕੋਈ ਮੁਸ਼ਕਲ ਨਾ ਆਵੇ। ਉੱਚ ਗੁਣਵੱਤਾ ਵਾਲੀ ਪੜ੍ਹਾਉਣ ਸਮੱਗਰੀ ਹੋਵੇਗੀ, ਤਾਂ ਜੋ ਵਿਦਿਆਰਥੀ ਮਾਤਭਾਸ਼ਾ ਤੇ ਅੰਗਰੇਜ਼ੀ ਦੋਵਾਂ ਵਿਚ ਸੋਚਣ ਤੇ ਦੱਸਣਯੋਗ ਬਣ ਸਕਣ। ਸਾਰੀਆਂ ਭਾਸ਼ਾਵਾਂ ਦਾ ਅਧਿਆਪਨ ਅਨੁਭਵੀ ਵਿਧੀਆਂ ਰਾਹੀਂ ਹੋਵੇਗਾ।

ਨਵੀਂ ਤਕਨਾਲੋਜੀ ਦੀ ਵਰਤੋਂ

ਇਸ ਨੀਤੀ ਰਾਹੀਂ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਸਹੂਲਤ ਪ੍ਰਾਪਤ ਹੋਵੇਗੀ। ਉਨ੍ਹਾਂ ਨੂੰ ਮਾਨਸਿਕ ਤੇ ਭੌਤਿਕ ਸਾਧਨਾਂ ਨਾਲ ਸਬੰਧਿਤ ਤਕਨਾਲੋਜੀ ਪ੍ਰਾਪਤ ਹੋਵੇਗੀ, ਤਾਂ ਜੋ ਉਹ ਨਵੀਂ ਤਕਨਾਲੋਜੀ ਦੇ ਆਧਾਰ ’ਤੇ ਆਪਣਾ ਕੰਮ ਕਰ ਸਕਣ ਤੇ ਸਿੱਖ ਸਕਣ।

ਵਿੱਤੀ ਸਹਾਇਤਾ

ਗ਼ਰੀਬ ਵਿਦਿਆਰਥੀਆਂ ਲਈ ਇਹ ਨੀਤੀ ਵਿੱਤੀ ਸਹਾਇਤਾ ਲੈ ਕੇ ਹਾਜ਼ਰ ਹੋਈ ਹੈ। ਜਿਹੜੇ ਵਿਦਿਆਰਥੀ ਗ਼ਰੀਬ ਹਨ, ਉਨ੍ਹਾਂ ਨੂੰ ਵਜ਼ੀਫ਼ਾ ਤੇ ਮੁਫ਼ਤ ਵਿੱਦਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੂੰ ਸਿੱਖਣ ਦੇ ਮੌਕੇ ਦਿੱਤੇ ਜਾਣਗੇ, ਤਾਂ ਜੋ ਉਹ ਆਪਣੇ ਜੀਵਨ ਵਿਚ ਕਿਸੇ ਵੀ ਤਰ੍ਹਾਂ ਨਾਲ ਪਿੱਛੇ ਨਾ ਰਹਿਣ। ਉਨ੍ਹਾਂ ਨੂੰੂ ਜ਼ਰੂਰਤ ਅਨੁਸਾਰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ।

ਆਖ਼ਰ ਇਹੀ ਕਹਿ ਸਕਦੇ ਹਾਂ ਕਿ ਇਹ ਨੀਤੀ ਅਧਿਆਪਕ ਤੇ ਵਿਦਿਆਰਥੀਆਂ ਦੋਵਾਂ ਲਈ ਪੇ੍ਰਰਨਾਦਾਇਕ ਹੋਵੇਗੀ। ਇਸ ’ਚ ਨਵੀਆਂ-ਨਵੀਆਂ ਤਕਨਾਲੋਜੀਆਂ ਤੇ ਨਵੇਂ-ਨਵੇਂ ਸਿੱਖਣ ਦੇ ਢੰਗ ਤੇ ਨਵੀਆਂ ਅਧਿਆਪਨ ਵਿਧੀਆਂ ਨੂੰ ਸ਼ਾਮਿਲ

ਕੀਤਾ ਗਿਆ ਹੈ, ਤਾਂ ਜੋ ਬੱਚੇ ਦਾ ਸੰਪੂਰਨ ਵਿਕਾਸ ਹੋ ਸਕੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।